ਗਣਤੰਤਰ ਦਿਵਸ: ਜਲੰਧਰ ’ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ
Tuesday, Jan 26, 2021 - 10:38 AM (IST)
ਜਲੰਧਰ (ਸੋਨੂੰ, ਚੋਪੜਾ)— ਅੱਜ ਪੂਰੇ ਦੇਸ਼ ਭਰ ’ਚ 72ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਜਲੰਧਰ ਸ਼ਹਿਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਇਕ ਸਾਧਾ ਸਮਾਗਮ ਰੱਖਿਆ ਗਿਆ ਸੀ, ਜਿਸ ’ਚ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਮੌਕੇ ਮੰਤਰੀ ਅਰੁਣਾ ਚੌਧਰੀ ਨੇ ਸਮੂਹ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਤਿਰੰਗਾ ਲਹਿਰਾਇਆ। ਦੱਸਿਆ ਜਾ ਰਿਹਾ ਹੈ ਕਿ ਝੰਡਾ ਲਹਿਰਾਉਣ ਦੇ ਵੇਲੇ ਜਦੋਂ ਤਿਰੰਗਾ ਨਾ ਖੁੱਲਿ੍ਹਆ ਤਾਂ ਮੰਚ ’ਤੇ ਤਾਇਨਾਤ ਪੁਲਸ ਕਰਮੀ ਨੇ ਉਨ੍ਹਾਂ ਦੀ ਮਦਦ ਕੀਤੀ।
ਇਸ ਦੌਰਾਨ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਤਿਰੰਗਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਆਪਣੇ ਸੰਬੋਧਨ ਵਿਚ ਉਨ੍ਹਾਂ ਜਲੰਧਰ ਦੇ ਵਿਕਾਸ ਲਈ 23.44 ਕਰੋੜ ਰੁਪਏ ਦੇ 80 ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿਚ 21.34 ਕਰੋੜ ਰੁਪਏ ਦੀ ਲਾਗਤ ਨਾਲ 64 ਪਿੰਡਾਂ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰਾਜੈਕਟ, 1.09 ਕਰੋੜ ਰੁਪਏ ਦੀ ਲਾਗਤ ਨਾਲ 14 ਪਿੰਡਾਂ ਵਿਚ ਗਲੀਆਂ, ਖੇਡ ਮੈਦਾਨ, ਪਾਰਕਾਂ ਅਤੇ ਸਟੇਡੀਅਮ ਦਾ ਨਿਰਮਾਣ ਅਤੇ ਪ੍ਰਤਾਪਪੁਰਾ ਮਾਰਕੀਟ ਵਿਚ 1.01 ਕਰੋੜ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਮ ਸ਼ਾਮਲ ਹਨ। ਉਨ੍ਹਾਂ ਨੇ ਸਰਕਾਰੀ ਮਿਡਲ ਸਕੂਲ ਖੁਸਰੋਪੁਰ ਨੂੰ ਸਮਾਰਟ ਸਕੂਲ ਦੇ ਤੌਰ ’ਤੇ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਮੌਜੂਦ ਸਨ।
ਅਰੁਣਾ ਚੌਧਰੀ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਇਹ ਪ੍ਰਾਜੈਕਟ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਤੇਜ਼ੀ ਦੇਣਗੇ। ਪੰਜਾਬੀ ਕਿਸਾਨਾਂ ਨੇ ਦੇਸ਼ ਦੇ ਕੁੱਲ ਖੇਤਰ ਦਾ 2.5 ਫੀਸਦੀ ਹਿੱਸਾ ਹੋਣ ਦੇ ਬਾਵਜੂਦ ਦੇਸ਼ ਨੂੰ ਅਨਾਜ ਉਤਪਾਦਨ ਵਿਚ ਅਾਤਮਨਿਰਭਰ ਬਣਾਇਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਸੂਬੇ ਵਿਚ ਮਹਿਲਾ ਪ੍ਰਮੁੱਖ ਪਰਿਵਾਰਾਂ ਦੇ ਸਸ਼ਕਤੀਕਰਨ ਲਈ ਇਕ ਕੋਸ਼ਿਸ਼ ਹੈ। ਇਸ ਮੌਕੇ ਵਿਧਾਇਕ ਪਰਗਟ ਸਿੰਘ, ਵਿਧਾਇਕ ਬਾਵਾ ਹੈਨਰੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਲਾਡੀ ਸ਼ੇਰੋਵਾਲੀਆ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਮਨੋਜ ਅਰੋੜਾ, ਇੰਪਰੂਵਮੈਂਟ ਟਰੱਸਟ ਕਰਤਾਰਪੁਰ ਦੇ ਚੇਅਰਮੈਨ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ, ਦਲਿਤ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਅੰਮ੍ਰਿਤ ਖੋਸਲਾ, ਐਡੀਸ਼ਨਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਜਸਬੀਰ ਸਿੰਘ, ਐੱਸ. ਡੀ. ਐੱਮ. ਰਾਹੁਲ ਸਿੰਧੂ, ਡਾ. ਜੈਇੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ।
ਅਰੁਣਾ ਚੌਧਰੀ ਨੇ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ, ਐੱਸ. ਐੱਸ. ਪੀ. ਤੇ 145 ਕੋਵਿਡ ਯੋਧਿਆਂ ਨੂੰ ਕੀਤਾ ਸਨਮਾਨਿਤ
ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਗਣਤੰਤਰ ਦਿਵਸ ਸਮਾਰੋਹ ਵਿਚ 145 ਕੋਵਿਡ ਯੋਧਿਆਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸ਼ਖਸੀਅਤਾਂ ਨੂੰ ਉਨ੍ਹਾਂ ਵੱਲੋਂ ਮਹਾਮਾਰੀ ਦੌਰਾਨ ਸਮਾਜ ਪ੍ਰਤੀ ਨਿਭਾਈ ਗਈ ਅਹਿਮ ਭੂਮਿਕਾ ਲਈ ਸਨਮਾਨਿਤ ਕੀਤਾ। ਕੈਬਨਿਟ ਮੰਤਰੀ ਨੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸ. ਐੱਸ. ਪੀ. ਸੰਦੀਪ ਕੁਮਾਰ ਗਰਗ ਤੋਂ ਇਲਾਵਾ ਸਾਬਕਾ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਡਾ. ਤਰਸੇਮ ਲਾਲ, ਸਤਿੰਦਰ ਕੌਰ, ਡਾ. ਸੁਰਿੰਦਰ ਸਿੰਘ ਨੰਗਲ, ਡਾ. ਸੁਰਜੀਤ ਸਿੰਘ, ਡਾ. ਪਰਮਜੀਤ ਸਿੰਘ, ਮਨਪ੍ਰੀਤ ਕੌਰ, ਨਿਸ਼ੂ, ਡਾ. ਕੁਲਦੀਪ ਸਿੰਘ, ਡਾ. ਸੁਖਪ੍ਰੀਤ ਕੌਰ, ਡਾ. ਪ੍ਰਭਜੋਤ ਕੌਰ, ਪ੍ਰਕਾਸ਼ ਗਿੱਲ, ਸਰਬਜੀਤ ਲਾਲ, ਅਮਨਪ੍ਰੀਤ, ਡਾ. ਮਹੇਸ਼ ਪ੍ਰਭਾਕਰ, ਡਾ. ਕੁਲਦੀਪ ਰਾਏ, ਅਮਿਤਾ ਅਗਰਵਾਲ, ਅਵਤਾਰ ਚੰਦ, ਸ਼ਿਵ ਕੁਮਾਰ, ਡਾ. ਜੋਤੀ ਫੋਕੇਲਾ, ਡਾ. ਅਵਿਨਾਸ਼ ਮੰਗੋਤਰਾ, ਕੁਲਦੀਪ ਵਰਮਾ, ਰਮਨ ਕੁਮਾਰ, ਬਲਜੀਤ ਕੌਰ, ਡਾ. ਬਲਜਿੰਦਰ ਸਿੰਘ, ਹਰਦੇਵ ਸਿੰਘ, ਅਮਿਤ, ਡਾ. ਸਤਿੰਦਰ ਕੌਰ, ਡਾ. ਵਿਨੀਤ ਦਲਾਲ, ਅਮਰਜੀਤ ਕੌਰ, ਬਲਵਿੰਦਰ ਸਿੰਘ, ਡਾ. ਭੁਪਿੰਦਰ ਕੌਰ, ਡਾ. ਸੁਨੀਲ ਕੁਮਾਰ, ਗਗਨਦੀਪ, ਮਨਦੀਪ ਸਿੰਘ, ਡਾ. ਰਿਚਰਡ ਓਹਰੀ, ਡਾ. ਰਾਜਦੀਪ ਸਿੰਘ, ਰੁਪਿੰਦਰ ਸਿੰਘ, ਸੰਦੀਪ ਸਿੰਘ, ਡਾ. ਰੀਮਾ ਗੋਗੀਆ, ਡਾ. ਪ੍ਰੀਤਇੰਦਰ ਸਿੰਘ, ਡਾ. ਰੀਤੂ, ਸੁਖਜੀਤ ਕੌਰ, ਜਸਬੀਰ ਕੌਰ, ਡਾ. ਅਲਕਾ, ਮਨਪ੍ਰੀਤ ਕੌਰ, ਡਾ. ਜੋਤੀ ਸ਼ਰਮਾ, ਡਾ. ਅਤਿੰਦਰਪਾਲ ਕੌਰ, ਡਾ. ਚੇਤਨਾ, ਡਾ. ਕ੍ਰਿਤੀ ਸ਼ਰਮਾ, ਦੀਪਕ ਕੁਮਾਰ, ਇੰਸ. ਰਾਜਵਿੰਦਰ ਕੌਰ, ਜੋਗਿੰਦਰ ਸਿੰਘ, ਸੁਰਿੰਦਰ ਕੁਮਾਰ, ਮਨਦੀਪ ਭਾਰਤੀ, ਤੀਰਥ ਸਿੰਘ, ਕੁਲਦੀਪ ਸਿੰਘ, ਏ. ਐੱਸ. ਆਈ. ਦਵਿੰਦਰਪਾਲ ਸਿੰਘ, ਐੱਸ. ਆਈ. ਬਲਜਿੰਦਰ ਸਿੰਘ, ਐੱਸ. ਆਈ. ਸੁਖਦੇਵ ਸਿੰਘ, ਏ. ਐੱਸ. ਆਈ. ਵਿਨੇ ਕੁਮਾਰ, ਹੈੱਡ ਕਾਂਸਟੇਬਲ ਕਮਲਜੀਤ ਸਿੰਘ, ਮਨਜੀਤ ਕੌਰ, ਆਰ. ਜੇ. ਗਿਰਾਈ, ਹਰਜਿੰਦਰ ਕੌਰ, ਸੰਜੀਵ ਕੁਮਾਰ ਭਸੀਨ, ਰਾਜੂ ਚੌਧਰੀ, ਰਜਨੀ ਮਲਹੋਤਰਾ, ਪ੍ਰਦੀਪ ਕੁਮਾਰ, ਕਮਲਜੀਤ ਕਲਿਆਣਾ, ਕੁਲਦੀਪ ਸਿੰਘ, ਜਗਦੀਸ਼ ਰਾਮ, ਰਘਬੀਰ ਲਾਲ, ਸੰਜੀਵਨ ਰਾਮ, ਸੁਨੀਲ ਤਲਵਾੜ, ਖੁਸ਼ਮਨਪ੍ਰੀਤ ਕੌਰ, ਪ੍ਰਿਤਪਾਲ ਸਿੰਘ, ਸਰੋਤ ਸ਼ੇਖਰ, ਸੁਰਜੀਤ ਲਾਲ, ਸੁਖਵਿੰਦਰ ਕੁਮਾਰ, ਅਮਨਪ੍ਰੀਤ ਸਿੰਘ, ਹਤਿੰਦਰ ਮਲਹੋਤਰਾ, ਗੁਰਪ੍ਰੀਤ ਸਿੰਘ, ਸੰਜੀਵ ਕੁਮਾਰ, ਸਤਬੀਰ ਸਿੰਘ, ਵਰਿੰਦਰ ਸਿੰਘ, ਪ੍ਰਭੂਦਿਆਲ, ਰੋਸ਼ਨ ਲਾਲ, ਰਾਜਿੰਦਰ ਕੌਰ ਮਾਨ, ਲਖਬੀਰ ਸਿੰਘ ਸਮਝੀ, ਡਾ. ਅਮਨਦੀਪ, ਹਰੀਪਾਲ, ਮਨਜੀਤ ਲਾਲੀ, ਰਮਨਪ੍ਰੀਤ ਕੌਰ, ਰਵਿੰਦਰ ਸਿੰਘ, ਮਨਜੀਤ ਸਿੰਘ, ਏ. ਐੱਸ. ਆਈ. ਸਤਪਾਲ ਸਿੰਘ, ਏ. ਐੱਸ. ਆਈ. ਗੁਲਜ਼ਾਰ ਮੁਹੰਮਦ, ਅਮਨਦੀਪ ਸਿੰਘ, ਅਲੀ ਮੁਹੰਮਦ ਖਾਨ, ਜ਼ੀਨਤ ਖਹਿਰਾ, ਕੁਲਦੀਪ ਕੌਰ, ਦਵਿੰਦਰ ਸਿੰਘ, ਲੁਪਿੰਦਰ ਕੁਮਾਰ, ਸੁਮਿਤ ਸ਼ਰਮਾ, ਕ੍ਰਿਤਿਕਾ ਠਾਕੁਰ, ਡਾ. ਰੋਹਨ ਸ਼ਰਮਾ, ਡਾ. ਰਾਜੇਸ਼ ਸ਼ਰਮਾ, ਡਾ. ਵਿਨੀਤ, ਰਮੇਸ਼ ਕੁਮਾਰ, ਅਰੁਣਜੀਤ ਸਿੰਘ, ਸੁਮਿਤ ਦੁੱਗਲ, ਜਤਿੰਦਰ ਕੁਮਾਰ, ਸਤਪਾਲ, ਚਰਨਜੀਤ ਸਿੰਘ, ਹੇਮੰਤ ਬੁਜ਼ੁਰਗ, ਨਿਰਮਲਜੀਤ ਕੌਰ, ਵਿਨੋਦ ਕੁਮਾਰ, ਹਰਪ੍ਰੀਤ ਵਾਲੋਂ, ਮਨੀਸ਼ ਦੁੱਗਲ, ਕਿਰਨ ਕੁਮਾਰ ਸ਼ਰਮਾ, ਲਵਕੇਸ਼ ਕੁਮਾਰ, ਰਾਕੇਸ਼ ਕੁਮਾਰ, ਏ. ਐੱਸ. ਆਈ. ਰਣਜੀਤਪਾਲ, ਏ. ਐੱਸ. ਆਈ. ਪ੍ਰੀਤਮ ਸਿੰਘ, ਹੈੱਡ ਕਾਂਸਟੇਬਲ ਮਲਕੀਤ ਸਿੰਘ, ਵਿਕ੍ਰਾਂਤ ਰਾਣਾ, ਡਾ. ਹਰਨੀਤ ਭਾਟੀਆ, ਡਾ. ਅੰਸ਼ੂਮਨ, ਦੀਪਕ ਕੁਮਾਰ, ਜਸਵਿੰਦਰ ਸਿੰਘ, ਹਰਜੀਤ ਕੁਮਾਰ, ਹਰੀਦਰਸ਼ਨ ਸਿੰਘ, ਚੰਦਰ ਸ਼ੇਖਰ, ਉਮੇਸ਼ਵਰ ਨਾਰਾਇਣ, ਸ਼ਰਨਜੀਤ ਸਿੰਘ, ਧਰਮਪਾਲ, ਏ. ਐੱਸ. ਆਈ. ਅਸ਼ੋਕ ਕੁਮਾਰ, ਲੈਫ. ਸੋਨੀ ਮਹਿੰਦਰੂ ਅਤੇ ਊਸ਼ਾ ਰਾਣੀ ਦਾ ਸਨਮਾਨ ਕੀਤਾ।
ਇਥੇ ਦੱਸ ਦੇਈਏ ਕਿ ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਇਕ ਸਾਧਾ ਸਮਾਗਮ ਕਰਵਾਇਆ ਜਾ ਰਿਹਾ ਹੈ। ਸਟੇਡੀਅਮ ’ਚ ਹੋਣ ਵਾਲੇ ਇਸ ਸਮਾਗਮ ਦੇ ਸਬੰਧ ’ਚ ਦਰਸ਼ਕਾਂ ਦੀ ਆਮਦ ਦੇ ਮੱਦੇਨਜ਼ਰ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਚਲਾਏ ਰੱਖਣ ਲਈ ਟ੍ਰੈਫਿਕ ਪੁਲਸ ਕਮਿਸ਼ਨਰੇਟ ਜਲੰਧਰ ਵੱਲੋਂ ਰੂਟ ਡਾਇਵਰਟ ਕੀਤੇ ਗਏ ਹਨ। ਇਸ ਤੋਂ ਇਲਾਵਾ ਸਟੇਡੀਅਮ ’ਚ ਪਹੁੰਚ ਰਹੇ ਦਰਸ਼ਕਾਂ ਦੀਆਂ ਕਾਰਾਂ, ਬੱਸਾਂ ਅਤੇ ਦੋਪਹੀਆ ਵਾਹਨਾਂ ਦੀ ਪਾਰਕਿੰਗਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਗਣਤੰਤਰ ਦਿਵਸ ਮੌਕੇ ਆਮ ਜਨਤਾ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਇਹ ਕੀਤੇ ਗਏ ਡਾਇਵਰਟ ਚੌਂਕ
ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਲੋਕ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਬੱਸਾਂ ਅਤੇ ਭਾਰੀ ਵਾਹਨ ਪੀ. ਏ. ਪੀ. ਚੌਂਕ-ਕਰਤਾਰਪੁਰ ਰੂਟ ਦਾ ਇਸਤੇਮਾਲ ਕਰਨਗੇ।
ਸਵੇਰੇ 7 ਤੋਂ ਦੁਪਹਿਰ 1 ਵਜੇ ਤੱਕ ਲੋਕ ਜਲੰਧਰ ਬੱਸ ਸਟੈਂਡ/ਸ਼ਹਿਰ ਤੋਂ ਨਕੋਦਰ-ਸ਼ਾਹਕੋਟ ਸਾਈਡ ਨੂੰ ਆਉਣ-ਜਾਣ ਵਾਲੇ ਵਾਹਨ ਬੱਸ ਸਟੈਂਡ-ਸਮਰਾ ਚੌਂਕ-ਕੂਲ ਰੋਡ- ਟਰੈਫਿਕ ਸਿਗਨਲ ਲਾਈਟਾਂ ਅਰਬਨ ਅਸਟੇਟ ਫੇਜ਼-2, ਸੀਟੀ ਇੰਸਟੀਚਿਊਟ ਵਾਇਆ ਪਿੰਡ ਪ੍ਰਤਾਪਪੁਰਾ ਰੂਟ ਦਾ ਇਸਤੇਮਾਲ ਕਰਨਗੇ ਅਤੇ ਵਡਾਲਾ ਚੌਂਕ-ਰਵਿਦਾਸ ਚੌਂਕ ਰੂਟ ਰਾਹੀਂ ਆਉਣ-ਜਾਣ ਦੀ ਮੁਕੰਮਲ ਮਨਾਹੀ ਰਹੇਗੀ।
ਸਟੇਡੀਅਮ ’ਚ ਆਉਣ ਵਾਲੇ ਦਰਸ਼ਕਾਂ ਦੇ ਵਾਹਨਾਂ ਅਤੇ ਬੱਸਾਂ ਲਈ ਇਹ ਹੋਣਗੇ ਪਾਰਕਿੰਗ ਸਥਾਨ
ਬੱਸ ਪਾਰਕਿੰਗ
ਮਿਲਕਬਾਰ-ਚੌਂਕ ਤੋਂ ਮਸੰਦ ਚੌਂਕ ਡੇਰਾ ਸਤਿਕਰਤਾਰ ਸੜਕ ਦੇ ਦੋਵੇਂ ਪਾਸੇ ਬੱਸਾਂ ਪਾਰਕਿੰਗ ਹੋ ਸਕਣਗੀਆਂ।
ਸਿਟੀ ਹਸਪਤਾਲ ਚੌਂਕ ਤੋਂ ਗੀਤਾ ਮੰਦਿਰ ਚੌਂਕ ਤੱਕ ਸੜਕ ਦੇ ਦੋਵੇਂ ਬੱਸਾਂ ਦੀ ਹੋਵੇਗੀ ਪਾਰਕਿੰਗ
ਦੋਪਹੀਆ ਵਾਹਨ ਪਾਰਕਿੰਗ
ਸਿਟੀ ਹਸਪਤਾਲ ਚੌਂਕ ਤੋਂ ਏ. ਪੀ. ਜੇ. ਸਕੂਲ ਤੱਕ ਸੜਕ ਦੇ ਦੋਵੇਂ ਪਾਸੇ ਦੋਪਹੀਆ ਵਾਹਨ ਖੜ੍ਹੇ ਹੋ ਸਕਣਗੇ। ਟ੍ਰੈਫਿਕ ਪੁਲਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਗਣਤੰਤਰ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਲੱਗਦੇ ਮੇਨ ਰੋਡ ਅਤੇ ਲਿੰਕ ਰਸਤਿਆਂ ਦਾ ਇਸਤੇਮਾਲ ਕਰਨ ਦੀ ਬਜਾਏ ਬਦਲਵੇਂ ਰੂਟਾਂ ਅਤੇ ਪਾਰਕਿੰਗ ਦਾ ਇਸਤੇਮਾਲ ਕਰਨ।