ਗਣਤੰਤਰਤਾ ਦਿਵਸ ਪ੍ਰੋਗਰਾਮ ਦੌਰਾਨ ਗੰਨਮੈਨ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
Friday, Jan 26, 2018 - 05:40 PM (IST)

ਜਗਰਾਓਂ (ਜਸਬੀਰ ਛੇਤਰਾ) : ਜਗਰਾਓਂ ਸਿਟੀ ਪੁਲਸ ਦੇ ਐੱਸ. ਐੱਚ. ਓ. ਦੇ ਗੰਨਮੈਨ ਮਨਜੀਤ ਰਾਮ ਨੇ ਗਣਤੰਤਰਤਾ ਦਿਵਸ ਦੇ ਚੱਲ ਰਹੇ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਗੰਨਮੈਨ ਮਨਜੀਤ ਰਾਮ ਨੇ ਆਪਣੀ ਏ. ਕੇ. 47 ਨਾਲ ਖੁਦ ਨੂੰ ਗੋਲੀ ਮਾਰ ਲਈ। ਇਸ ਦੌਰਾਨ ਮਨਜੀਤ ਰਾਮ ਨੂੰ ਜਗਰਾਓਂ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਜਿਸ ਦੌਰਾਨ ਗੰਨਮੈਨ ਨੇ ਖੁਦਕੁਸ਼ੀ ਕੀਤੀ ਉਸ ਸਮੇਂ ਗਣਤੰਤਰਤਾ ਦਿਵਸ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਮਨਜੀਤ ਰਾਮ ਆਪਣੀ ਜਿਪਸੀ ਵਿਚ ਬੈਠਾ ਹੋਇਆ ਸੀ। ਫਿਲਹਾਲ ਪੁਲਸ ਵਲੋਂ ਇਹ ਪੂਰਾ ਮਾਮਲਾ ਸ਼ੱਕੀ ਦੱਸਿਆ ਜਾ ਰਿਹਾ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।