ਜਲੰਧਰ ਦੇ ਮਸ਼ਹੂਰ ਢਾਬਾ ਮਾਲਕ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਮੁਲਜ਼ਮ ਰਿਪੋਰਟਰ ਗ੍ਰਿਫ਼ਤਾਰ
Thursday, Nov 28, 2024 - 05:23 PM (IST)
ਜਲੰਧਰ (ਕੁੰਦਨ, ਪੰਕਜ)- ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਇਕ ਢਾਬਾ ਮਾਲਕ ਅਨਿਲ ਕੁਮਾਰ ਮਨੀ ਦੀ ਮੌਤ ਦੇ ਮਾਮਲੇ ਵਿੱਚ ਨਿਊਜ਼ ਪੋਰਟਲ ਦੇ ਰਿਪੋਰਟਰ ਦੀਪਕ ਰਾਣਾ ਉਰਫ਼ ਦੀਪਕ ਥਾਪਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਐੱਫ਼. ਆਈ. ਆਰ. ਨੰਬਰ 121 ਮਿਤੀ 26 ਨਵਬੰਰ 2024 ਥਾਣਾ ਡਿਵੀਜ਼ਨ ਨੰ. 4. ਵਿਖੇ ਧਾਰਾ 105, 3(5) ਬੀ. ਐੱਨ. ਐੱਸ. ਦਰਜ ਹੋਣ ਤੋਂ ਬਾਅਦ ਹੋਈ ਹੈ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ 20 ਨਵੰਬਰ 2024 ਨੂੰ ਵਾਪਰੀ ਸੀ। ਜਦੋਂ ਦੀਪਕ ਰਾਣਾ ਸਮੇਤ ਵਿਅਕਤੀਆਂ ਦੇ ਸਮੂਹ ਨੇ ਨਹਿਰੂ ਗਾਰਡਨ ਸਕੂਲ ਨੇੜੇ ਮਨੀ ਢਾਬਾ ਵਿਖੇ ਰੋਟੀ ਖਾਣ ਗਏ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਕਥਿਤ ਤੌਰ 'ਤੇ ਅਨਿਲ ਕੁਮਾਰ 'ਤੇ ਕੀੜੇ-ਪ੍ਰਭਾਵਿਤ ਸਬਜ਼ੀਆਂ ਵੇਚਣ ਦਾ ਦੋਸ਼ ਲਗਾਇਆ ਗਿਆ। ਪੀੜਤ ਅਤੇ ਉਸ ਦੇ ਪੁੱਤਰ ਮਾਨਵ ਮਨੀ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕਿ ਅਨਿਲ ਦਿਲ ਦਾ ਮਰੀਜ਼ ਹੈ, ਰਿਪੋਰਟਰ ਸਮੂਹ ਕਥਿਤ ਤੌਰ 'ਤੇ ਉਸ ਨੂੰ ਪ੍ਰੇਸ਼ਾਨ ਕਰਦਾ ਰਿਹਾ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ
ਕਥਿਤ ਤੌਰ 'ਤੇ ਵਧਦੀ ਹੋਈ ਤਕਰਾਰ ਨੇ ਅਨਿਲ ਨੂੰ ਗੰਭੀਰ ਤਣਾਅ ਪੈਦਾ ਕਰ ਦਿੱਤਾ, ਜੋ ਉਸ ਦੇ ਪੁੱਤਰ ਦੁਆਰਾ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਦਰਦਨਾਕ ਮੌਤ ਹੋ ਗਈ। ਪੀੜਤ ਦੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਦੀਪਕ ਰਾਣਾ ਨੂੰ 27 ਨਵੰਬਰ ਨੂੰ ਕਾਂਗਰਸ ਭਵਨ ਨੇੜੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ 20 ਸਾਲਾ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਟੁਕੜਿਆਂ 'ਚ ਵੰਡਿਆ ਗਿਆ ਜਵਾਨ ਪੁੱਤ
ਸੀ. ਪੀ. ਨੇ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਝਗੜੇ ਨੂੰ ਕਥਿਤ ਤੌਰ 'ਤੇ ਲਾਈਵ ਸਟ੍ਰੀਮ ਕਰਨ ਵਾਲੇ ਵਿਅਕਤੀਆਂ ਸਮੇਤ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਹੋਰ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਸਵਪਨ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ, ਜਿੱਥੇ ਪਰੇਸ਼ਾਨੀ ਨਾਲ ਸਿੱਧੇ ਤੌਰ 'ਤੇ ਜਾਨ ਚਲੀ ਗਈ, ਅਤੇ ਅਸੀਂ ਨਿਆਂ ਯਕੀਨੀ ਬਣਾਉਣ ਲਈ ਵਚਨਬੱਧ ਹਾਂ।
ਇਹ ਵੀ ਪੜ੍ਹੋ- ਭਾਰਤੀ ਫ਼ੌਜ 'ਚ ਤਾਇਨਾਤ ਵਿਅਕਤੀ ਦੀ ਪੰਜਾਬ ਦੀ ਜੇਲ੍ਹ 'ਚ ਮੌਤ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8