HDFC ਬੈਂਕ ਦੇ 5 ਕਾਮਿਆਂ ਸਮੇਤ 39 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ

07/29/2020 12:50:55 AM

ਫਿਰੋਜ਼ਪੁਰ/ਤਲਵੰਡੀ ਭਾਈ,(ਮਲਹੋਤਰਾ, ਪਰਮਜੀਤ ਕੌਰ, ਕੁਮਾਰ, ਭੁੱਲਰ, ਖੁੱਲਰ, ਗੁਲਾਟੀ, ਪਾਲ)– ਕੋਰੋਨਾ ਰੋਗ ਦੇ ਪ੍ਰਤੀ ਲੋਕਾਂ ਅਤੇ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਹੁਣ ਇਹ ਬੀਮਾਰੀ ਜ਼ਿਲਾ ਫਿਰੋਜ਼ਪੁਰ ’ਚ ਵਿਸਫੋਟਕ ਰੂਪ ਧਾਰਣ ਕਰਨ ਲੱਗੀ ਹੈ। ਜ਼ਿਲੇ ’ਚੋਂ ਲਏ ਗਏ ਸੈਂਪਲਾਂ ਦੀ ਸੋਮਵਾਰ ਨੂੰ ਮਿਲੀ ਰਿਪੋਰਟ ਜਿੱਥੇ ਨਿਲ ਆਈ ਸੀ ਅਤੇ ਲੋਕਾਂ ਨੇ ਕੁਝ ਰਾਹਤ ਦਾ ਸਾਹ ਲਿਆ ਸੀ, ਉਥੇ ਮੰਗਲਵਾਰ ਨੂੰ ਜ਼ਿਲੇ ’ਚ ਇੱਕੋ ਸਮੇਂ 39 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਲੋਕਾਂ ’ਚ ਫਿਰ ਤੋਂ ਦਹਿਸ਼ਤ ਦਾ ਮਾਹੌਲ ਹੈ।

ਪੰਜ ਬੈਂਕ ਕਰਮਚਾਰੀਆਂ ਸਮੇਤ ਜ਼ੀਰਾ ਦੇ 11 ਲੋਕ ਪਾਜ਼ੇਟਿਵ

ਸਿਵਲ ਸਰਜਨ ਡਾ. ਜੁਗਲ ਕਿਸ਼ੌਰ ਨੇ ਦੱਸਿਆ ਕਿ ਅੱਜ ਮਿਲੀ ਰਿਪੋਰਟ ਮੁਤਾਬਕ ਐੱਚ. ਡੀ. ਐੱਫ. ਸੀ. ਬੈਂਕ ਜ਼ੀਰਾ ਸ਼ਾਖਾ ਦੇ ਪੰਜ ਕਰਮਚਾਰੀਆਂ ਸਮੇਤ ਜ਼ੀਰਾ ਦੇ ਕੁੱਲ 10 ਲੋਕ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ’ਚ ਬੈਂਕ ਦੇ ਪੰਜ ਕਰਮਚਾਰੀਆਂ ਤੋਂ ਇਲਾਵਾ ਸਿੰਘ ਸਭਾ ਗੁਰਦੁਆਰਾ ਦੇ ਕੋਲ ਰਹਿਣ ਵਾਲੇ 24 ਅਤੇ 40 ਸਾਲ ਦੇ ਦੋ ਵਿਅਕਤੀ, ਥਾਣਾ ਸਿਟੀ ਜ਼ੀਰਾ ’ਚ ਤੈਨਾਤ 35 ਸਾਲ ਦੇ ਜਵਾਨ ਅਤੇ ਵਾਰਡ ਨੰ. 7 ਵਾਸੀ 62 ਸਾਲ ਦਾ ਵਿਅਕਤੀ, 27 ਸਾਲ ਦੀ ਔਰਤ ਅਤੇ ਇਕ ਹੋਰ ਲਡ਼ਕੀ ਸ਼ਾਮਲ ਹਨ।

ਫਿਰੋਜ਼ਪੁਰ ਦੇ 8 ਲੋਕ ਪਾਜ਼ੇਟਿਵ

ਕੋਰੋਨਾ ਪਾਜ਼ੇਟਿਵ ਰੋਗੀਆਂ ’ਚ ਫਿਰੋਜ਼ਪੁਰ ਦੀ ਛੱਤੀ ਗਲੀ ਵਾਸੀ 51 ਸਾਲ ਦਾ ਵਿਅਕਤੀ, ਮੰਦਰ ਵਾਲੀ ਗਲੀ ਵਾਸੀ 32 ਸਾਲ ਦਾ ਨੌਜਵਾਨ, ਤੂਡ਼ੀ ਬਾਜ਼ਾਰ ਵਾਸੀ ਨੌਜਵਾਨ, ਨਾਨਕਪੁਰਾ ਵਾਸੀ 60 ਸਾਲ ਦਾ ਵਿਅਕਤੀ ਅਤੇ 37 ਸਾਲ ਦੀ ਔਰਤ, ਧਵਨ ਕਲੋਨੀ ਵਾਸੀ 36 ਸਾਲ ਦਾ ਵਿਅਕਤੀ, ਮਾਲ ਰੋਡ ਵਾਸੀ 61 ਸਾਲ ਦੀ ਔਰਤ, ਮੁਹੱਲਾ ਘੁਮਾਰਾਂ ਵਾਲਾ ਵਾਸੀ 35 ਸਾਲ ਦਾ ਨੌਜਵਾਨ ਸ਼ਾਮਲ ਹਨ। ਉਕਤ 19 ਰੋਗੀਆਂ ਤੋਂ ਇਲਾਵਾ ਪਿੰਡ ਕਾਲਾ ਟਿੱਬਾ ਵਾਸੀ 25 ਸਾਲ ਦੀ ਔਰਤ, ਪਿੰਡ ਖਾਨੇ ਕੇ ਅਹਿਲ ਵਾਸੀ 54 ਸਾਲ ਦੀ ਔਰਤ ਤੇ ਉਸਦੀ 31 ਸਾਲ ਦੀ ਲਡ਼ਕੀ, ਮੱਖੂ ਵਾਸੀ 40 ਸਾਲ, 28 ਸਾਲ, 36 ਸਾਲ ਦੇ ਤਿੰਨ ਵਿਅਕਤੀ ਤੇ 14 ਸਾਲ ਦਾ ਲਡ਼ਕਾ, ਪਿੰਡ ਸੋਢੇਵਾਲਾ ਵਾਸੀ ਵਿਅਕਤੀ, ਲਾਲ ਕੁਡ਼ਤੀ ਵਾਸੀ ਲਡ਼ਕੀ, ਪਿੰਡ ਸਿੱਧੂਵਾਲਾ ਵਾਸੀ ਔਰਤ, ਗਲਾਡਾ ਇਨਕਲੇਵ ਵਾਸੀ ਨੌਜਵਾਨ, ਨਜ਼ਦੀਕ ਐੱਸ. ਕੇ. ਸਕੂਲ ਤਲਵੰਡੀ ਭਾਈ ਵਾਸੀ ਵਿਅਕਤੀ ਤੇ ਪਿੰਡ ਡੂਮਣੀਵਾਲਾ ਵਾਸੀ ਵਿਅਕਤੀ ਕੋਰੋਨਾ ਰੋਗੀਆਂ ’ਚ ਸ਼ਾਮਲ ਹਨ।

ਇੱਕ ਦਿਨ ਵਿਚ 35 ਵੱਧ ਗਏ ਐਕਟਿਵ ਕੇਸ

ਸਿਵਲ ਸਰਜਨ ਡਾ: ਜੁਗਲ ਕਿਸ਼ੌਰ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਹੁਣ ਤੱਕ ਕੁੱਲ 332 ਕੋਰੋਲਾ ਪਾਜ਼ੀਟਵ ਰੋਗੀ ਮਿਲ ਚੁੱਕੇ ਹਨ। ਇਨਾਂ ਵਿਚੋਂ 188 ਰੋਗੀ ਠੀਕ ਹੋ ਚੁੱਕੇ ਹਨ ਜਦਕਿ 6 ਵਿਅਕਤੀਆਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ। ਇਸ ਸਮੇਂ ਜ਼ਿਲੇ੍ਹ ਵਿਚ ਕੁੱਲ ਐਕਟਿਵ ਕੇਸ 138 ਹਨ ਜੋ ਕੱਲ 103 ਸਨ। ਇਕ ਦਿਨ ’ਚ ਐਕਟਿਵ ਕੇਸਾਂ ਦੀ ਸੰਖਿਆ ’ਚ 35 ਦਾ ਵਾਧਾ ਹੋਇਆ ਹੈ।

ਪ੍ਰਸ਼ਾਸਨ ਦੀ ਢਿੱਲ ਕਾਰਣ ਵੱਧ ਰਹੇ ਰੋਗੀ

ਐਂਟੀ ਨਾਰਕੋਟਿਕ ਇੰਡੀਆ ਵਿੰਗ ਦੇ ਰਾਸ਼ਟਰੀ ਪ੍ਰਧਾਨ ਰਜੀਵ ਵਧਵਾ ਨੇ ਜ਼ਿਲਾ ਫਿਰੋਜ਼ਪੁਰ ’ਚ ਲਗਾਤਾਰ ਵੱਧ ਰਹੀ ਕੋਰੋਨਾ ਰੋਗੀਆਂ ਦਾ ਸੰਖਿਆ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੁਲਸ ਅਤੇ ਪ੍ਰਸ਼ਾਸਨ ਦੀ ਢਿੱਲ ਦੇ ਕਾਰਣ ਹੀ ਜ਼ਿਲੇ ’ਚ ਇਹ ਹਾਲਤ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਤਿਓਹਾਰਾਂ ਦੇ ਕਾਰਣ ਬਾਜ਼ਾਰਾਂ ’ਚ ਭੀਡ਼ ਰਹਿਣ ਲੱਗੀ ਹੈ ਅਤੇ ਲੋਕ ਸਮਾਜਕ ਦੂਰੀ ਨਿਯਮ ਦਾ ਬਿਲਕੁਲ ਵੀ ਪਾਲਣ ਨਹੀਂ ਕਰ ਰਹੇ। ਸਾਰਾ ਦਿਨ ਕੋਈ ਵੀ ਪ੍ਰਸ਼ਾਸਨਿਕ ਜਾਂ ਪੁਲਸ ਅਧਿਕਾਰੀ ਬਾਜ਼ਾਰਾਂ ’ਚ ਚੈਕਿੰਗ ਕਰਨ ਨਹੀਂ ਆਉਂਦਾ। ਵਧਵਾ ਨੇ ਕਿਹਾ ਕਿ ਬਾਜ਼ਾਰ ਤਾਂ ਰਾਤ 8 ਵਜੇ ਬੰਦ ਹੋ ਜਾਂਦੇ ਹਨ ਪਰ ਸ਼ਹਿਰ ’ਚ ਚੱਪੇ-ਚੱਪੇ ’ਤੇ ਲੱਗਣ ਵਾਲੀਆਂ ਫਾਸਟ ਫੂਡ, ਨਾਨ ਵੈਜ ਅਤੇ ਹੋਰ ਖਾਣ-ਪੀਣ ਵਾਲੇ ਪਦਾਰਥਾਂ ਦੀਆਂ ਰੇਹਡ਼ੀਆਂ ਅਤੇ ਦੁਕਾਨਾਂ ਵੱਲ ਸ਼ਾਇਦ ਪ੍ਰਸ਼ਾਸਨ ਦਾ ਬਿਲਕੁਲ ਧਿਆਨ ਨਹੀਂ ਹੈ। ਇਨ੍ਹਾਂ ਰੇਹਡ਼ੀਆਂ ਅਤੇ ਦੁਕਾਨਾਂ ’ਤੇ ਦੇਰ ਰਾਤ ਤੱਕ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਬੀਮਾਰੀ ਨੂੰ ਜੇਕਰ ਗੰਭੀਰਤਾ ਨਾਲ ਰੋਕਣਾ ਹੈ ਤਾਂ ਪ੍ਰਸ਼ਾਸਨ ਨੁੰ ਸਖਤ ਰਵੱਈਆ ਅਪਣਾਉਣਾ ਚਾਹੀਦਾ ਹੈ ਅਤੇ ਅੱਗੇ ਆ ਰਹੇ ਤਿਓਹਾਰੀ ਸ਼ੀਜਨ ਦੌਰਾਨ ਬਾਜਾਰਾਂ ’ਚ ਭੀਡ਼ ’ਤੇ ਰੋਕ ਲਾਉਣ ਲਈ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਉਣੀ ਚਾਹੀਦੀ ਹੈ।


Bharat Thapa

Content Editor

Related News