ਮੌਤ ਕਦੋਂ, ਕਿੱਥੇ ਤੇ ਕਿਵੇਂ ਆ ਜਾਵੇ, ਕੌਣ ਜਾਣਦੈ ? ਜਗਰਾਤੇ ਦੌਰਾਨ ਹੀ ਭਜਨ ਗਾਇਕ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

Monday, Aug 19, 2024 - 05:28 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਮੌਤ ਕਿੱਥੇ, ਕਦੋਂ ਅਤੇ ਕਿਵੇਂ ਆ ਜਾਵੇ, ਇਹ ਕੋਈ ਨਹੀਂ ਜਾਣਦਾ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਭਜਨ ਗਾਇਕ ਨੀਟਾ ਗਗਨੇਜਾ ਨੇ ਬੈਂਕ ਰੋਡ ਸਥਿਤ ਸ੍ਰੀ ਬਾਲਾ ਜੀ ਮਹਾਰਾਜ ਦੇ ਜਾਗਰਣ ਦੌਰਾਨ ਅਚਾਨਕ ਹਾਰਟ ਅਟੈਕ ਆਉਣ ਨਾਲ ਦਮ ਤੋੜ ਦਿੱਤਾ। ਇਹ ਘਟਨਾ ਸ਼ਹਿਰ ਵਾਸੀਆਂ ਲਈ ਭਾਰੀ ਸਦਮੇ ਦਾ ਕਾਰਨ ਬਣ ਗਈ ਤੇ ਸ਼ਹਿਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। 

ਨੀਟਾ ਗਗਨੇਜਾ ਨੇ ਖੁਦ ਨਾ ਸੋਚਿਆ ਹੋਵੇਗਾ ਕਿ ਇਹ ਜਾਗਰਣ ਉਨ੍ਹਾਂ ਦਾ ਆਖ਼ਰੀ ਜਾਗਰਣ ਹੋਵੇਗਾ। ਐਤਵਾਰ ਨੂੰ ਦੁਪਹਿਰ ਕਰੀਬ 12 ਵਜੇ ਜਲਾਲਾਬਾਦ ਰੋਡ ਸ਼ਮਸ਼ਾਨ ਘਾਟ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਹਰ ਅੱਖ ਨਮ ਨਜ਼ਰ ਆ ਰਹੀ ਸੀ ਅਤੇ ਪੂਰਾ ਸ਼ਹਿਰ ਹੀ ਉੱਥੇ ਉਨ੍ਹਾਂ ਨੂੰ ਨਮਨ ਕਰਨ ਉਮੜਿਆ ਹੋਇਆ ਸੀ। ਦੱਸਣਯੋਗ ਹੈ ਕਿ ਭਜਨ ਗਾਇਕ ਨੀਟਾ ਗਗਨੇਜਾ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਸੀ।

ਇਹ ਵੀ ਪੜ੍ਹੋ- ਗੁਆਂਢੀਆਂ ਦੀ ਲੜਾਈ ਰੁਕਵਾਉਣ ਦੀ ਕੋਸ਼ਿਸ਼ 'ਚ ਗੁਆਉਣੀ ਪਈ ਜਾਨ, ਨੌਜਵਾਨ ਨੇ ਕਿਰਚ ਮਾਰ ਕੇ ਕਰ'ਤਾ ਕਤਲ

ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਲੋਕ ਤਾਂ ਉਨ੍ਹਾਂ ਤੋਂ ਚੰਗੀ ਜਾਣੂ ਸਨ। ਉਹ ਜਿੰਦਾਦਿਲ ਅਤੇ ਖੁਸ਼ਦਿਲ ਮਿਜਾਜ਼ ਇਨਸਾਨ ਸੀ। ਜਿਸ ਨਾਲ ਵੀ ਮਿਲਦੇ ਖੁਸ਼ੀ ਨਾਲ ਮਿਲਦੇ ਸਨ, ਪਰ ਦੇਰ ਰਾਤ ਜਾਗਰਣ ਦੇ ਉਪਰੰਤ ਅਚਾਨਕ ਪ੍ਰਸਾਦ ਵੰਡਣ ਦੇ ਸਮੇਂ ਸੀਨੇ ਵਿੱਚ ਦਰਦ ਦੇ ਕਾਰਨ ਬਾਹਰ ਆਏ ਤਾਂ ਉੱਥੇ ਡਿੱਗ ਪਏ। ਉਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੀ ਹਰ ਵੀ ਹਰ ਅੱਖ ਨਮ ਸੀ। ਸ਼ਹਿਰ ਦੇ ਸਾਰੇ ਪਤਵੰਤੇ ਸਖਸ਼ੀਅਤਾਂ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਹਾਜ਼ਰ ਰਹੀਆਂ। ਕਰੀਬ 38 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਇੰਝ ਇਸ ਜਹਾਨ ਨੂੰ ਛੱਡ ਕੇ ਚਲਾ ਜਾਣਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਇਹ ਵੀ ਪੜ੍ਹੋ- ਜ਼ਮੀਨ ਵਿਕਣ ਦਾ ਦੁੱਖ ਨਾ ਸਹਿ ਸਕਿਆ ਕਿਸਾਨ, ਅੰਤ ਦੁਖ਼ੀ ਹੋ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ

ਸ੍ਰੀ ਹਨੂੰਮਾਨ ਚਾਲੀਸਾ ਮੰਡਲ ਸ੍ਰੀ ਰਾਮ ਭਵਨ ਦੇ ਚੇਅਰਮੈਨ ਡਾ. ਸੁਭਾਸ਼ ਖੁਰਾਣਾ, ਪ੍ਰਧਾਨ ਅਨਿਲ ਵਾਟਸ, ਕੈਸ਼ੀਅਰ ਦਵਿੰਦਰ ਤਾਇਲ, ਉਪ ਪ੍ਰਧਾਨ ਹਰੀਸ਼ ਭਾਟੀਆ, ਪਾਇਲਟ ਪ੍ਰੈੱਸ ਅਤੇ ਪ੍ਰਚਾਰ ਸਕੱਤਰ ਜਗਦੀਸ਼ ਜੋਸ਼ੀ, ਸਕੱਤਰ ਸੋਨੂੰ ਧਵਨ, ਅਮਨ ਵਾਟਸ, ਹਰੀਸ਼ ਜੋਸ਼ੀ, ਵਰੁਣ ਭਾਟੀਆ, ਪੰਕਜ ਭਾਟੀਆ, ਰਾਕੇਸ਼ ਬਜਾਜ, ਡੇਰਾ ਸਤਿਗੁਰੂ ਦਰਬਾਰ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਕੁਲਵਿੰਦਰ ਦਾਸ ਗੁਰੂ ਜੀ, ਬਾਬਾ ਖੇਤਰਪਾਲ ਸੇਵਾ ਸੁਸਾਇਟੀ ਪੁਰਾਣੀ ਦਾਣਾ ਮੰਡੀ ਦੇ ਪ੍ਰਧਾਨ ਸੁਨੀਲ ਪਨਸੇਜਾ, ਨਰੇਸ਼ ਕੋਚਾ, ਨਰੇਸ਼ ਗਿਰਧਰ, ਦੌਲੀ ਵਾਟਸ, ਸੁਰਿੰਦਰ ਸਾਹਨੀ, ਦੀਪਕ ਨਾਰੰਗ, ਸੰਜੀਵ ਖੁਰਾਣਾ, ਕਰਨੇ ਵਾਲਾ ਸ਼ਿਆਮ ਕਰਾਨੇ ਵਾਲਾ ਸ਼ਿਆਮ ਪਰਿਵਾਰ ਦੇ ਅਰੁਣ ਗੁਪਤਾ, ਅਨਿਲ ਵਾਟਸ, ਗੋਲਡੀ ਸਿੰਗਲਾ, ਆਦਿ ਨੇ ਨੀਟਾ ਗਗਨੇਜਾ ਦੀ ਬੇਵਕਤੀ ਮੌਤ 'ਤੇ ਡੂੰਘਾ ਦੁੱਖ ਜਤਾਇਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News