ਧਾਰਮਿਕ ਅਸਥਾਨਾਂ ਦੀ ਯਾਤਰਾ ਕਰਕੇ ਪਰਤ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, ਫੈਲੀ ਸੋਗ ਦੀ ਲਹਿਰ
Sunday, Mar 20, 2022 - 04:08 PM (IST)
ਬਟਾਲਾ (ਜ. ਬ., ਯੋਗੀ, ਅਸ਼ਵਨੀ) - ਧਾਰਮਿਕ ਸਥਾਨਾਂ ਦੀ ਯਾਤਰਾ ਕਰਕੇ ਪਰਤ ਰਹੇ ਬਟਾਲਾ ਦੇ ਨੇੜਲੇ ਪਿੰਡ ਡਡਿਆਲਾ ਨਜ਼ਾਰਾਂ ਦੇ 5 ਨੌਜਵਾਨ ’ਚੋਂ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਰਪੰਚ ਮਨਦੀਪ ਸਿੰਘ ਡਡਿਆਲਾ ਨਜ਼ਾਰਾ ਨੇ ਦੱਸਿਆ ਕਿ 16 ਮਾਰਚ ਨੂੰ ਪਿੰਡ ਦੇ 5 ਨੌਜਵਾਨ ਮੋਟਰਸਾਈਕਲਾਂ ’ਤੇ ਯਾਤਰਾ ਕਰਨ ਲਈ ਗਏ ਸੀ ਪਰ ਬੀਤੇ ਰੋਜ਼ ਸਾਢੇ 4 ਵਜੇ ਦੇ ਕਰੀਬ ਬਿਲਾਸਪੁਰ ਦੇ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਨੇੜੇ ਮੋਟਰਸਾਈਕਲ ਦਾ ਟਾਇਰ ਫਿਸਲਣ ਨਾਲ ਪਿੰਡ ਦੇ ਹੀ 22 ਸਾਲਾ ਨੌਜਵਾਨ ਹਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮ ਸਬੰਧ ਸਿਰੇ ਨਾ ਚੜ੍ਹਨ ’ਤੇ ਵਿਆਹੁਤਾ ਜਨਾਨੀ ਅਤੇ ਕੁਆਰੇ ਮੁੰਡੇ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ
ਸਰਪੰਚ ਮਨਦੀਪ ਸਿੰਘ ਨੇ ਦੱਸਿਆ ਕਿ ਨਾਲ ਦੇ ਨੌਜਵਾਨਾਂ ਨੇ ਜਾਣਕਾਰੀ ਦਿੱਤੀ ਕਿ ਹਰਮੀਤ ਸਿੰਘ ਦੇ ਮੋਟਰਸਾਈਕਲ ਦਾ ਟਾਇਰ ਸੜਕ ’ਤੇ ਪਈ ਕੰਕਰੀਟ ਕਾਰਨ ਫਿਸਲ ਗਿਆ, ਜਿਸ ਦੇ ਸਿੱਟੇ ਵਜੋਂ ਉਸ ਦਾ ਸਿਰ ਪਹਾੜੀ ਨਾਲ ਪਏ ਪੱਥਰ ਵਿਚ ਜਾ ਵੱਜਾ ਅਤ ਇਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਸੁੰਦਰ ਨਗਰ ਦੇ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਸੱਟ ਜ਼ਿਆਦਾ ਹੋਣ ਕਰ ਕੇ ਉਸ ਦੀ ਮੌਤ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਨੌਜਵਾਨ ਜੇ. ਸੀ. ਬੀ. ਚਲਾਉਂਦਾ ਸੀ। ਉਕਤ ਨੌਜਵਾਨ ਦੀ ਮੌਤ ਦੀ ਖਬਰ ਮਿਲਦਿਆਂ ਹੀ ਸਮੁੱਚਾ ਪਿੰਡ ਸ਼ੋਕ ’ਚ ਡੁੱਬ ਗਿਆ।
ਪੜ੍ਹੋ ਇਹ ਵੀ ਖ਼ਬਰ - ਸਮਰਾਲਾ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਧੌਣ ਵੱਢ ਕੇ ਕੀਤਾ ਜਨਾਨੀ ਦਾ ਕਤਲ