ਰਾਹਤ ਭਰੀ ਖ਼ਬਰ : ਜੁਲਾਈ ਦੀ ਇਸ ਤਾਰੀਖ਼ ਤੋਂ ਪੰਜਾਬ ’ਚ ਆ ਸਕਦੈ ਮਾਨਸੂਨ
Monday, Jul 05, 2021 - 01:28 AM (IST)
ਲੁਧਿਆਣਾ(ਸਲੂਜਾ)– ਪੰਜਾਬ ਭਰ ਦੇ ਲੋਕਾਂ ਲਈ ਇਹ ਰਾਹਤ ਦੀ ਖ਼ਬਰ ਹੈ ਕਿ ਸੂਬੇ ਭਰ ’ਚ ਕੁਝ ਦਿਨ ਪਹਿਲਾਂ ਤੱਕ ਹਵਾਵਾਂ ਦਾ ਰੁਖ ਨਾਰਥ ਵੈਸਟ ਸੀ ਪਰ ਅੱਜ ਤੋਂ ਇਸ ਵਿਚ ਬਦਲਾਅ ਆ ਗਿਆ ਹੈ। ਹੁਣ ਹਵਾ ਦਾ ਰੁਖ ਸਾਊਥ-ਈਸਟ ਹੋ ਗਿਆ ਹੈ, ਜਿਸ ਨਾਲ ਮਾਨਸੂਨ ਦੇ ਆਉਣ ਦੇ ਸੰਕੇਤ ਮਿਲਣ ਲੱਗੇ ਹਨ।
ਇਹ ਵੀ ਪੜ੍ਹੋ- ਸਿੰਧੂ ਨੇ ਜੁਰਮਾਨੇ ਸਮੇਤ ਭਰਿਆ 8.67 ਲੱਖ ਬਿਜਲੀ ਦਾ ਬਿੱਲ
ਇਹ ਜਾਣਕਾਰੀ ਦੇਰ ਸ਼ਾਮ ਅੱਜ ਚੰਡੀਗੜ੍ਹ ਮੌਸਮ ਵਿਭਾਗ ਨੇ ਦਿੰਦਿਆਂ ਦੱਸਿਆ ਕਿ ਦੋ ਤੋਂ ਤਿੰਨ ਦਿਨਾਂ ਤੱਕ ਲੁਧਿਆਣਾ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਤੋਂ ਲੈ ਕੇ 40 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਉਨ੍ਹਾਂ ਦੱਸਿਆ ਕਿ 9 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਵੱਧ ਤੋਂ ਵੱਧ ਤਾਪਮਾਨ ਹੇਠਾਂ ਡਿੱਗ ਸਕਦਾ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਤੇ ਹਰਪਾਲ ਚੀਮਾ ਸਮੇਤ 200 'ਆਪ' ਆਗੂਆਂ ਖ਼ਿਲਾਫ਼ ਮਾਮਲਾ ਦਰਜ
ਇਸ ਦੌਰਾਨ ਨਾਲ ਹੀ ਉਨ੍ਹਾਂ ਨੇ ਇਹ ਵੀ ਸੰਭਾਵਨਾ ਪ੍ਰਗਟ ਕੀਤੀ ਕਿ ਪੰਜਾਬ ਭਰ ’ਚ ਮਾਨਸੂਨ 11 ਜੁਲਾਈ ਤੱਕ ਦਸਤਕ ਦੇ ਸਕਦਾ ਹੈ।