ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 542ਵੇਂ ਟਰੱਕ ਦੀ ਰਾਹਤ ਸਮੱਗਰੀ
Tuesday, Dec 31, 2019 - 06:04 PM (IST)
ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਨਿਗਰਾਨੀ ਹੇਠ ਚਲਾਏ ਜਾ ਰਹੇ ਅੱਤਵਾਦ ਦਾ ਸੰਤਾਪ ਸਹਿਣ ਕਰਨ ਵਾਲੇ ਜੰਮੂ-ਕਸ਼ਮੀਰ ਦੇ ਅਣਗਿਣਤ ਪਰਿਵਾਰਾਂ ਲਈ ਅੱਜ ਵੀ ਹਾਲਾਤ ਸੁਖਾਵੇਂ ਨਹੀਂ ਹੋ ਸਕੇ। ਬਹੁਤ ਸਾਰੇ ਲੋਕ ਘਰੋਂ ਬੇਘਰ ਹੋ ਗਏ ਹਨ ਅਤੇ ਉਨ੍ਹਾਂ ਦੇ ਪੁਸ਼ਤੈਨੀ ਕੰਮ-ਧੰਦੇ ਅਤੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਹਜ਼ਾਰਾਂ ਪਰਿਵਾਰ ਅਜਿਹੇ ਹਨ, ਜਿਨ੍ਹਾਂ ਨੂੰ ਅੱਤਵਾਦ ਕਾਰਣ ਆਪਣੇ ਘਰਾਂ 'ਚੋਂ ਪੱਕੇ ਤੌਰ 'ਤੇ ਪਲਾਇਨ ਕਰਨਾ ਪਿਆ ਅਤੇ ਅੱਜ ਵੀ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਉਨ੍ਹਾਂ ਦਾ ਫਿਰ ਆਪਣੇ ਘਰਾਂ 'ਚ ਵਸੇਬਾ ਯਕੀਨੀ ਹੋ ਸਕੇਗਾ।
ਕੁਝ ਅਜਿਹੀ ਹੀ ਸਥਿਤੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਕੰਢੇ ਰਹਿਣ ਵਾਲੇ ਭਾਰਤੀ ਪਰਿਵਾਰਾਂ ਦੀ ਹੈ, ਜਿਨ੍ਹਾਂ ਦਾ ਅਤੀਤ 'ਚ ਪਾਕਿਸਤਾਨੀ ਗੋਲੀਬਾਰੀ ਕਾਰਣ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ ਅਤੇ ਇਹ ਖਤਰਾ ਅਜੇ ਵੀ ਉਨ੍ਹਾਂ ਦੇ ਸਿਰਾਂ 'ਤੇ ਮੰਡਰਾਅ ਰਿਹਾ ਹੈ। ਅੱਤਵਾਦ ਅਤੇ ਗੋਲੀਬਾਰੀ ਦੀ ਮਾਰ ਕਾਰਣ ਮੁਸ਼ਕਲ ਹਾਲਾਤ 'ਚ ਜੀਅ ਰਹੇ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਪਿਛਲੇ 20 ਸਾਲਾਂ ਤੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਹੁਣ ਤਕ ਸੈਂਕੜੇ ਟਰੱਕਾਂ ਦੀ ਸਮੱਗਰੀ ਪੀੜਤ ਅਤੇ ਲੋੜਵੰਦ ਪਰਿਵਾਰਾਂ ਤਕ ਪਹੁੰਚਾਈ ਜਾ ਚੁੱਕੀ ਹੈ। ਇਸੇ ਸਿਲਸਿਲੇ 'ਚ 542ਵੇਂ ਟਰੱਕ ਦੀ ਸਮੱਗਰੀ ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਆਰ. ਐੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਰਿਵਾਰਾਂ ਲਈ ਭਿਜਵਾਈ ਗਈ ਸੀ।
ਇਸ ਵਾਰ ਦੇ ਟਰੱਕ ਦੀ ਸਮੱਗਰੀ ਦਾ ਯੋਗਦਾਨ ਸੇਵਾ ਸਮਿਤੀ ਚੈਰੀਟੇਬਲ ਸੋਸਾਇਟੀ (ਰਜਿ.) ਰੋਪੜ ਵੱਲੋਂ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਰੋਪੜ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸ਼੍ਰੀ ਵਿਜੇ ਸ਼ਰਮਾ ਦੀ ਪ੍ਰੇਰਨਾ ਸਦਕਾ ਰਣਜੀਤ ਐਵੇਨਿਊ, ਸਤ ਨਾਰਾਇਣ ਪਰਸ਼ੂਰਾਮ ਮੰਦਰ, ਸ਼ਿਵ ਪ੍ਰਭਾਤ ਫੇਰੀ ਮਹਿਤਾ ਸ਼ਿਵਾਲਿਆ, ਲਹਿਰੀਸ਼ਾਹ ਮੰਦਰ, ਦੁਰਗਾ ਸਤੁਤੀ ਮੰਡਲ, ਸੁਆਮੀ ਕੁਟੀਆ ਨਦੀ ਪਾਰ ਵਾਲੇ, ਗੋਪਾਲ ਗਊਸ਼ਾਲਾ, ਹਰੀ ਕ੍ਰਿਸ਼ਨ ਸੰਕੀਰਤਨ ਮੰਡਲ, ਬਾਜਵਾ ਹੈਲਥ ਕਲੱਬ, ਹਨੂਮਾਨ ਮੰਦਰ ਆਦਿ ਸੰਸਥਾਵਾਂ ਅਤੇ ਰੋਪੜ ਦੀਆਂ ਦਾਨੀ ਸ਼ਖ਼ਸੀਅਤਾਂ ਨੇ ਵਡਮੁੱਲਾ ਯੋਗਦਾਨ ਦਿੱਤਾ। ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿੱਲੋ ਆਟਾ, 5 ਕਿੱਲੋ ਚਾਵਲ ਤੋਂ ਇਲਾਵਾ ਖੰਡ, ਘਿਓ, ਨਮਕ, ਦਾਲ, ਜ਼ਨਾਨਾ ਅਤੇ ਮਰਦਾਨਾ ਸੂਟ ਸ਼ਾਮਲ ਸਨ।
ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਇਸ ਟਰੱਕ ਨੂੰ ਰੋਪੜ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ 'ਤੇ ਸ਼੍ਰੀ ਸ਼੍ਰੀ ਸੰਤ ਮੋਹਨ ਗਿਰੀ ਜੀ ਸਰਥਲੀ ਵਾਲੇ, ਸੁਆਮੀ ਦਿਆਲ ਦਾਸ ਜੀ ਬੋਡੀ ਸਾਹਿਬ, ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਵਾਲੇ, ਜੇ. ਐੱਸ. ਕੰਵਰ ਪ੍ਰਧਾਨ ਸੇਵਾ ਸਮਿਤੀ, ਸੌਰਭ ਸ਼ਰਮਾ ਸੈਕਟਰੀ, ਸੱਤਪਾਲ ਸ਼ਰਮਾ ਸਰਪ੍ਰਸਤ, ਸੁਰੇਸ਼ ਵਾਸੂਦੇਵਾ, ਮਨਜੀਤ ਸਿੰਘ, ਕਰਣ ਐਰੀ, ਨਰਿੰਦਰ ਕੁਮਾਰ ਅਵਸਥੀ, ਰਾਜੇਸ਼ ਭਾਟੀਆ, ਰਾਜ ਕੁਮਾਰ ਸ਼ਰਮਾ, ਸੀ.ਐੱਸ. ਸੈਣੀ, ਐੱਚ.ਐੱਮ. ਸ਼ਰਮਾ, ਘਣਸ਼ਾਮ ਅਗਰਵਾਲ, ਲਕਸ਼ਮੀ ਨਾਰਾਇਣ ਗੁਪਤਾ, ਮੁਕੇਸ਼ ਕੁਮਾਰ, ਸੁਨੀਲ ਕੁਮਾਰ, ਵਿਨੋਦ ਵਰਮਾ, ਰਾਜ ਕੁਮਾਰ ਰਾਣਾ, ਪ੍ਰਧਾਨ ਮਿਊਂਸੀਪਲ ਕਮੇਟੀ ਪਰਮਜੀਤ ਮੱਕੜ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਵਾਹੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੇ.ਐੱਸ.ਢੇਰ, ਅਨਿਲ ਕੌਸ਼ਲ, ਮਿੱਠੂ ਐੱਚ. ਐੱਮ. ਟੀ., ਰਾਜੇਸ਼ ਕੁਮਾਰ ਵਾਸੂਦੇਵਾ, ਪੰਡਤ ਰਾਮ ਤੀਰਥ ਨੂਰਪੁਰ ਬੇਦੀ ਵਾਲੇ, ਪ੍ਰਤੀਨਿਧੀ ਸੰਜੀਵ ਭੰਡਾਰੀ, ਸੁਨੀਲ ਕੁਮਾਰ, ਰਾਕੇਸ਼ ਕੁਮਾਰ, ਕੈਲਾਸ਼ ਅਹੂਜਾ ਅਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਰਾਹਤ ਵੰਡ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਮੱਗਰੀ ਦੀ ਵੰਡ ਲਈ ਜਾਣ ਵਾਲੇ ਮੈਂਬਰਾਂ ਵਿਚ ਰਾਮਗੜ੍ਹ (ਸਾਂਬਾ) ਤੋਂ ਭਾਜਪਾ ਆਗੂ ਸ. ਸਰਬਜੀਤ ਸਿੰਘ ਜੌਹਲ, ਆਰ. ਐੱਸ. ਪੁਰਾ ਤੋਂ ਪ੍ਰਤੀਨਿਧੀ ਮੁਕੇਸ਼ ਰੈਣਾ, ਸਵਤੰਤਰ ਸਿੰਘ, ਰਾਕੇਸ਼ ਕੁਮਾਰ ਆਦਿ ਸ਼ਾਮਲ ਸਨ।