ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 535ਵੇਂ ਟਰੱਕ ਦੀ ਰਾਹਤ-ਸਮੱਗਰੀ

Friday, Nov 29, 2019 - 05:42 PM (IST)

ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 535ਵੇਂ ਟਰੱਕ ਦੀ ਰਾਹਤ-ਸਮੱਗਰੀ

ਜਲੰਧਰ (ਜੁਗਿੰਦਰ ਸੰਧੂ)- ਪਾਕਿਸਤਾਨ ਦੀ ਸਰਹੱਦ ਕਿਨਾਰੇ ਬੈਠੇ ਲੋਕਾਂ ਦਾ ਜਿਊਣਾ ਇਸ ਕਾਰਨ ਮੁਹਾਲ ਹੋ ਗਿਆ ਹੈ, ਕਿਉਂਕਿ ਇਕ ਪਾਸੇ ਉਹ ਅਤਵਾਦੀਆਂ ਦੀ ਘੁਸਪੈਠ ਦੇ ਖਤਰੇ ਹੇਠ ਜੀਵਨ ਬਸਰ ਕਰਦੇ ਹਨ ਅਤੇ ਦੂਜਾ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਹੈ। ਇਨ੍ਹਾਂ ਮੁਸ਼ਕਲਾਂ ਦੀ ਮਾਰ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਕੁਝ ਜ਼ਿਲਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਪੈ ਰਹੀ ਹੈ। ਹਜ਼ਾਰਾਂ ਸਰਹੱਦੀ ਪਰਿਵਾਰ ਜਾਂ ਸਿਰਫ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ ਸਗੋਂ ਉਹ ਆਰਥਕ ਮੰਦਹਾਲੀ ਦੇ ਸ਼ਿਕਾਰ ਵੀ ਹੋ ਗਏ ਹਨ। ਨਤੀਜੇ ਵਜੋਂ ਉਨ੍ਹਾਂ ਲਈ ਆਪਣੇ ਘਰ ਚਲਾਉਣੇ ਅਤੇ ਪਰਿਵਾਰ ਪਾਲਣੇ ਮੁਸ਼ਕਲ ਹੋ ਗਏ ਹਨ।

ਇਸ ਤ੍ਰਾਸਦੀ ਨੂੰ ਹੰਢਾਉਣ ਵਾਲੇ ਪਰਿਵਾਰਾਂ ਵਿਚ ਪੰਜਾਬ ਦੇ ਪਠਾਨਕੋਟ ਅਤ ਗੁਰਦਾਸਪੁਰ ਜ਼ਿਲਿਆਂ ਨਾਲ ਸਬੰਧਤ ਪਿੰਡਾਂ ਦੇ ਹਜ਼ਾਰਾਂ ਲੋਕ ਸ਼ਾਮਲ ਹਨ। ਇਨ੍ਹਾਂ ਪਿੰਡਾਂ ਦੀ ਜ਼ਮੀਨੀ ਹਰੀਕਤ ਤਾਂ ਇਹੀ ਕੌੜਾ ਸੱਚ ਬਿਆਨ ਕਰਦੀ ਹੈ ਕਿ ਜਿਵੇਂ ਉੱਥੇ ਸਰਕਾਰ ਅਤੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਾ ਹੋਵੇ। ਤਰਸਯੋਗ ਸਥਿਤੀ ਵਿਚ ਦਿਨ ਗੁਜ਼ਾਰ ਰਹੇ ਅਜਿਹੇ ਸਰਹੱਦੀ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਪੰਜਾਬ ਕੇਸਰੀ ਪੱਤਰ ਸਮੂਹ ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਰਾਹਤ ਮੁਹਿੰਮ ਦੇ ਅਧੀਨ 535ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਸਰਹੱਦੀ ਪਿੰਡਾਂ ’ਚ ਰਹਿਣ ਵਾਲੇ ਪਰਿਵਾਰਾਂ ਲਈ ਭਿਜਵਾਈ ਗਈ ਸੀ। ਇਸ ਟਰੱਕ ਦੀ ਸਮੱਗਰੀ ਦਾ ਯੋਗਦਾਨ ਹਰਬਲ ਦਵਾਈਆਂ ਦੇ ਕਾਰੋਬਾਰ ਨਾਲ ਜੁੜੀ ਲੁਧਿਆਣਾ ਦੀ ਪ੍ਰਸਿੱਧ ਕੰਪਨੀ ਆਈ.ਐੱਸ.ਸੀ. ਵਲੋਂ ਦਿੱਤਾ ਗਿਆ ਸੀ। ਆਈ.ਐੱਮ.ਸੀ. ਵਲੋਂ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਸਮੱਗਰੀ ਦਾ ਲਗਾਤਾਰ ਦੂਜਾ ਟਰੱਕ ਭਿਜਵਾਇਆ ਗਿਆ।

ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ ਵਿਚ ਕੰਪਨੀ ਦੇ ਚੇਅਰਮੈਨ ਡਾ. ਅਸ਼ੋਕ ਭਾਟੀਆ ਅਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੱਤਿਅਮ ਭਾਟੀਆ ਦੀ ਪ੍ਰਮੁੱਖ ਭੂਮਿਕਾ ਰਹੀ। ਇਸ ਤੋਂ ਇਲਾਵਾ ਸਟਾਫ ਮੈਂਬਰਾਂ ਵਲੋਂ ਵੀ ਵਡਮੁੱਲਾ ਸਹਿਯੋਗ ਦਿੱਤਾ ਗਿਆ। ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਵਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤਾ ਗਿਆ ਸੀ। ਇਸ ਟਰੱਕ ਦੀ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 25 ਕਿਲੋ ਚਾਵਲ, 2ਕਿਲੋ ਖੰਡ, ਇਕ ਕਿਲੋ ਛੋਲਿਆਂ ਦੀ ਦਾਲ, ਇਕ ਕਿਲੋ ਮੂੰਗੀ-ਮਸਰਾਂ ਦੀ ਦਾਲ, 250 ਗ੍ਰਾਮ ਚਾਹ-ਪੱਤੀ, 250 ਗ੍ਰਾਮ ਹਲਦੀ, ਇਕ ਕਿਲੋ ਨਮਕ, 1 ਕਿਲੋ ਰੀਫਾਈਂਡ, ਇਕ ਪੈਕੇਟ ਮਾਚਿਸ, 6 


author

rajwinder kaur

Content Editor

Related News