ਰਾਹਤ : ਹੁਣ ਗਲਤ ਪਾਰਕਿੰਗ ਤੋਂ ਨਿਜਾਤ ਦਿਵਾਏਗਾ ''ਅਰੁਣ''
Thursday, Oct 05, 2017 - 05:43 AM (IST)
ਚੰਡੀਗੜ੍ਹ, (ਰਾਏ)- ਟ੍ਰਾਈਸਿਟੀ 'ਚ ਵਧਦੀ ਜਾ ਰਹੀ ਪਾਰਕਿੰਗ ਦੀ ਕਮੀ ਦੀ ਸਮੱਸਿਆ ਤੇ ਉਸ 'ਤੇ ਵੀ ਲੋਕਾਂ ਦੀ ਗਲਤ ਪਾਰਕਿੰਗ ਨਾ ਸਿਰਫ ਚੰਡੀਗੜ੍ਹ ਵਰਗੇ ਸ਼ਹਿਰ ਦੀ ਸਰਟੀਫਿਕੇਸ਼ਨ 'ਤੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ, ਸਗੋਂ ਉਸ ਦੌਰਾਨ ਪ੍ਰਭਾਵਿਤ ਟ੍ਰੈਫਿਕ 'ਚ ਹੋ ਰਹੀਆਂ ਲੋਕਾਂ ਨੂੰ ਪ੍ਰੇਸ਼ਾਨੀਆਂ ਵੀ ਬਿਆਨ ਕਰਦੀ ਹੈ। ਹੁਣ ਗਲਤ ਪਾਰਕਿੰਗ ਦੌਰਾਨ ਉਸਨੂੰ ਸੰਯੋਜਿਤ ਕਰਨ ਦਾ ਬੀੜਾ ਸ਼ਹਿਰ ਦੇ ਸਮਾਜਸੇਵੀ ਅਰੁਣ ਗੋਇਲ ਤੇ ਉਸ ਵਲੋਂ ਬਣਾਏ ਗਏ 'ਐਪ' 'ਜੈ ਸਮਾਰਟ ਆਈਡੀਆ' ਨੇ ਚੁੱਕਿਆ ਹੈ। ਉਸ ਵਲੋਂ ਇਸ ਐਪ ਨੂੰ ਲਾਂਚ ਅੱਜ ਡੀ. ਐੱਸ. ਪੀ. ਟ੍ਰੈਫਿਕ ਪੁਲਸ ਯਸ਼ਪਾਲ ਵਿਨਾਇਕ ਦੇ ਨੁਮਾਇੰਦੇ ਸਬ-ਇੰਸਪੈਕਟਰ ਅਸ਼ੋਕ ਤੁਲੀ ਤੇ ਫੋਸਵਾਕ ਦੇ ਚੇਅਰਮੈਨ ਬਲਜਿੰਦਰ ਸਿੰਘ ਬਿੱਟੂ ਨੇ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਉਦਘਾਟਨ ਕਰਕੇ ਕੀਤਾ ਹੈ।
ਅਰੁਣ ਮੁਤਾਬਿਕ ਆਮ ਤੌਰ 'ਤੇ ਗਲਤ ਪਾਰਕਿੰਗ ਦੀ ਸਥਿਤੀ 'ਚ ਦੋਵੇਂ ਧਿਰਾਂ ਵਿਚਕਾਰ ਗਾਲੀ-ਗਲੋਚ ਵਰਗਾ ਮਾਹੌਲ ਪੈਦਾ ਹੋ ਜਾਂਦਾ ਹੈ ਜਾਂ ਪੁਲਸ ਨੂੰ ਕਾਲ ਕਰਕੇ ਉਨ੍ਹਾਂ ਦੇ ਆਉਣ ਤਕ ਲੰਬੀ ਉਡੀਕ ਦੇ ਬਾਅਦ ਗੱਡੀ ਨੂੰ ਟੋਅ ਭਾਵ ਚੁੱਕ ਲਿਆ ਜਾਂਦਾ ਹੈ। ਅਜਿਹੀ ਸਥਿਤੀ 'ਚ ਸਮੇਂ ਦੀ ਬਰਬਾਦੀ ਤੇ ਟੋਅ ਦੌਰਾਨ ਐੱਸ. ਯੂ. ਵੀ. ਵਰਗੀਆਂ ਭਾਰੀ-ਭਰਕਮ ਗੱਡੀਆਂ 'ਚ ਟੁੱਟ-ਭੱਜ ਦੀਆਂ ਘਟਨਾਵਾਂ ਵੀ ਦਰਜ ਹੋਈਆਂ ਹਨ। ਟ੍ਰੈਫਿਕ ਪੁਲਸ ਦੇ ਇਕ ਵਿਲੱਖਣ ਯਤਨ 'ਚ ਲੋਕਾਂ ਨੇ ਪੁਲਸ ਵਲੋਂ ਉਨ੍ਹਾਂ ਦੇ ਟਾਇਰਾਂ 'ਚ ਲਾਏ ਕਲੈਂਪ ਤਕ ਨੂੰ ਤੋੜ ਦਿੱਤਾ ਤੇ ਨਤੀਜੇ ਵਜੋਂ ਕਾਨੂੰਨ ਨੂੰ ਹੀ ਆਪਣੇ ਹੱਥ 'ਚ ਲੈ ਲਿਆ।
