ਵਿਆਹ ’ਚ ਸੱਦੇ ਰਿਸ਼ਤੇਦਾਰਾਂ ਨੇ ਚਾੜ੍ਹਿਆ ਚੰਨ, ਜਦੋਂ ਕਰਤੂਤ ਦੀ ਪੋਲ ਖੁੱਲ੍ਹੀ ਤਾਂ ਨਹੀਂ ਹੋਇਆ ਯਕੀਨ

Sunday, Apr 02, 2023 - 05:58 PM (IST)

ਵਿਆਹ ’ਚ ਸੱਦੇ ਰਿਸ਼ਤੇਦਾਰਾਂ ਨੇ ਚਾੜ੍ਹਿਆ ਚੰਨ, ਜਦੋਂ ਕਰਤੂਤ ਦੀ ਪੋਲ ਖੁੱਲ੍ਹੀ ਤਾਂ ਨਹੀਂ ਹੋਇਆ ਯਕੀਨ

ਫਾਜ਼ਿਲਕਾ : ਫਾਜ਼ਿਲਕਾ ਜ਼ਿਲ਼੍ਹੇ ਦੇ ਪਿੰਡ ਲੱਧੂਵਾਲਾ ਉਤਾੜ ਦੇ ਇਕ ਘਰ 'ਚ ਰਿਸ਼ਤੇਦਾਰਾਂ ਦੇ ਘਰ ਵਿਆਹ ਸਮਾਗਮ 'ਤੇ ਆਏ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਕਿਹਾ ਕਿ ਰਾਤ ਨੂੰ ਜਾਗੋ ਕੱਢਣੀ ਹੈ ਇਸ ਲਈ ਉਹ ਸੋਨੇ ਦੇ ਗਹਿਣੇ ਉਤਾਰ ਕੇ ਰੱਖ ਦੋ ਤਾਂ ਜੋ ਇਹ ਕਿਤੇ ਡਿੱਗ ਨਾ ਜਾਣ ਅਤੇ ਅਜਿਹਾ ਕਹਿਣ ਤੋਂ ਬਾਅਦ ਉਹ ਖ਼ੁਦ ਹੀ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਈ। ਇਸ ਗੱਲ ਦਾ ਖ਼ੁਲਾਸਾ ਉਸ ਵੇਲੇ ਹੋਇਆ ਜਦੋਂ ਪੀੜਤ ਪਰਿਵਾਰ ਨੇ ਚੋਰੀ ਦੇ 2 ਦਿਨ ਬਾਅਦ ਸੰਭਾਲ ਕੇ ਰੱਖੇ ਗਹਿਣਿਆਂ ਨੂੰ ਦੇਖਣ ਲੱਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਭਗਵਾਨ ਚੰਦ ਨੇ ਦੱਸਿਆ ਕਿ ਲੱਧੂਵਾਲਾ ਉਤਾੜ ਵਾਸੀ ਬਖਸ਼ੀਸ਼ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਦ ਕਰਵਾਈ ਸੀ ਕਿ 13 ਨਵੰਬਰ 2022 ਨੂੰ ਉਸਦੀ ਭਤੀਜੀ ਦਾ ਵਿਆਹ ਸੀ। ਇਸ ਦੇ ਰਿਸ਼ਤੇਦਾਰ ਗੁਰਮੁਖ ਸਿੰਘ, ਛਿੰਦਰ ਕੌਰ ਅਤੇ ਉਸਦਾ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਸ਼ਹਿਜਾਦੀ ਜ਼ਿਲ੍ਹਾ ਫਿਰੋਜ਼ਪੁਰ ਵੀ ਵਿਆਹ 'ਤੇ ਆਏ ਹੋਏ ਸੀ, ਜੋ ਉਸਦੇ ਘਰ 'ਚ ਰਹਿਣ ਲੱਗ ਗਏ।

ਇਹ ਵੀ ਪੜ੍ਹੋ- ਮੁਕਤਸਰ ਦੇ ਸਕੇ ਭਰਾਵਾਂ 'ਤੇ ਕੁਦਰਤ ਦੀ ਦੋਹਰੀ ਮਾਰ, ਫ਼ਸਲ ਵੀ ਤਬਾਹ ਹੋਈ ਤੇ ਆਸ਼ੀਆਨਾ ਵੀ ਹੋਇਆ ਢਹਿ-ਢੇਰੀ

12 ਨਵੰਬਰ ਦੀ ਰਾਤ ਉਨ੍ਹਾਂ ਨੇ ਜਦੋਂ ਜਾਗੋ ਕੱਢਣੀ ਸੀ ਤਾ ਉਸਦੀ ਪਤਨੀ ਦਲਜੀਤ ਕੌਰ ਨੇ ਸੋਨੇ ਦੇ ਕਾਂਟੇ ਤੇ ਮੁੰਦੀ ਪਾਈ ਹੋਈ ਸੀ। ਜਿਸ 'ਤੇ ਉਨ੍ਹਾਂ ਦੀ ਰਿਸ਼ਤੇਦਾਰ ਛਿੰਦਰ ਕੌਰ ਨੇ ਕਿਹਾ ਕਿ ਸੋਨੇ ਦੇ ਗਹਿਣੇ ਲਾ ਕੇ ਰੱਖ ਦੋ ਤਾਂ ਜੋ ਇਹ ਰਾਤ ਨੂੰ ਕਿਤੇ ਡਿੱਗ ਨਾ ਜਾਣ। ਇਹ ਸੁਣ ਕੇ ਉਸਦੀ ਪਤਨੀ ਨੇ ਛਿੰਦਰ ਕੌਰ ਦੇ ਸਾਹਮਣੇ ਆਪਣੇ ਗਹਿਣੇ ਲਾ ਕੇ ਪੇਟੀ 'ਚ ਰੱਖ ਦਿੱਤੇ ਅਤੇ ਜਾਗੋ ਨਾਲ ਚੱਲੀ ਗਈ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਜਦੋਂ ਉਸਦੀ ਪਤਨੀ ਜਾਗੋ ਤੋਂ ਵਾਪਸ ਆਈ ਤਾਂ ਛਿੰਦਰ ਕੌਰ ਪਹਿਲਾਂ ਤੋਂ ਹੀ ਪੇਟੀ ਕੋਲ ਖੜ੍ਹੀ ਸੀ। ਇਹ ਦੇਖ ਕੇ ਉਸਨੇ ਛਿੰਦਰ ਕੌਰ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੀ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਪੈਸੇ ਗਿਣ ਰਹੀ ਹਾਂ। ਜਿਸ ਤੋਂ ਬਾਅਦ ਉਸਦੀ ਪਤਨੀ ਜ਼ਿਆਦਾ ਗੌਰ ਨਾ ਕੀਤੇ ਬਿਨਾਂ, ਉੱਥੋਂ ਚੱਲੀ ਗਈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਨੌਕਰੀ ਦੇ ਪਹਿਲੇ ਦਿਨ ਹੀ ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਫਿਰ 13 ਨਵੰਬਰ ਨੂੰ ਉਹ ਸਾਰਾ ਪਰਿਵਾਰ ਪਿੰਡ 'ਚ ਬਣੇ ਪੈਲੇਸ 'ਚ ਚਲਾ ਗਿਆ। ਸ਼ਿਕਾਇਤਕਰਤਾ ਮੁਤਾਬਕ ਜਦੋਂ ਉਸਦੀ ਪਤਨੀ ਨੇ 14 ਨਵੰਬਰ ਨੂੰ ਸੋਨੇ ਦੇ ਗਹਿਣੇ ਕੱਢਣ ਲਈ ਪੇਟੀ ਖੋਲ੍ਹੀ ਤਾਂ ਉਸ ਦੇ ਗਹਿਣੇ ਪੇਟੀ 'ਚ ਨਹੀਂ ਸਨ। ਜਿਸ ਤੋਂ ਬਾਅਦ ਉਸਨੇ ਅਲਮਾਰੀ ਦਾ ਲਾਕਰ ਵੇਖਿਆ ਪਰ ਉਸਦੀ ਪਤਨੀ ਦੇ ਗਹਿਣੇ ਉੱਥੇ ਵੀ ਨਹੀਂ ਸਨ ਅਤੇ ਲਾਕਰ ਖੁੱਲ੍ਹਾ ਹੋਇਆ ਸੀ, ਜਿਸ ਵਿਚ ਚਾਬੀ ਲੱਗੀ ਹੋਈ ਸੀ। ਪਰਿਵਾਰ ਨੂੰ ਛਿੰਦਰ ਅਤੇ ਗੁਰਪ੍ਰੀਤ 'ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਰਿਸ਼ਤੇਦਾਰਾਂ ਨੂੰ ਇਕੱਠੇ ਕੀਤਾ। ਦੋਵੇਂ ਪਿੰਡ ਆਏ ਤੇ ਕਹਿਣ ਲੱਗੇ ਕਿ ਉਨ੍ਹਾਂ ਨੂੰ ਥੋੜੇ ਦਿਨਾਂ ਦਾ ਸਮਾਂ ਦਿੱਤਾ ਜਾਵੇ,ਉਹ ਕੋਈ ਨਾ ਕੋਈ ਹੱਲ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਮਾਮਲੇ 'ਚ ਪਾ ਕੇ ਰਾਜ਼ੀਨਾਮਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਰਾਜ਼ੀਨਾਮਾ ਨਾ ਹੋਣ ਦੇ ਚੱਲਦਿਆਂ ਉਨ੍ਹਾਂ ਵੱਲੋਂ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਕਾਰਵਾਈ ਕਰਦਿਆਂ ਦੋਸ਼ੀਆਂ ਖ਼ਿਲਾਫ਼ ਧਾਰਾ 380 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News