ਰਿਸ਼ਤੇ ਹੋ ਰਹੇ ਨੇ ਤਾਰ-ਤਾਰ, ਇਸ ਜ਼ਿਲ੍ਹੇ ''ਚ ਤਿੰਨ ਮਹੀਨਿਆਂ ''ਚ ਆਪਣਿਆਂ ਨੇ ਕੀਤਾ 8 ਲੋਕਾਂ ਦਾ ਕਤਲ

07/04/2020 9:22:09 AM

ਲੁਧਿਆਣਾ (ਜ.ਬ.) : ਮਹਾਨਗਰ 'ਚ ਪਿਛਲੇ ਤਿੰਨ ਮਹੀਨਿਆਂ ਅੰਦਰ ਨਸ਼ੇ, ਪ੍ਰਾਪਰਟੀ ਝਗੜੇ, ਘਰੇਲੂ ਕਲੇਸ਼ ਅਤੇ ਸ਼ੱਕ ਨੇ ਆਪਣਿਆਂ ਦੇ ਹੱਥੋਂ ਹੀ 8 ਲੋਕਾਂ ਦੇ ਕਤਲ ਕਰਵਾ ਦਿੱਤੇ। ਜਿਸ ਖਤਰਨਾਕ ਤਰੀਕਿਆਂ ਨਾਲ ਇਹ ਘਟਨਾਵਾਂ ਹੋਈਆਂ ਹਨ, ਉਨ੍ਹਾਂ ਨੇ ਸੱਭਿਆ ਸਮਾਜ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਇਹ ਵੀ ਪੜ੍ਹੋਂ :ਗਰਭਵਤੀ ਧੀ ਨੂੰ ਪੱਖੇ ਨਾਲ ਲਟਕਦਾ ਵੇਖ ਪਰਿਵਾਰ ਹੋਇਆ ਬੇਸੁੱਧ, ਸਹੁਰਿਆਂ 'ਤੇ ਲਗਾਏ ਇਲਜ਼ਾਮ

ਆਪਣੇ ਕਰੀਬੀਆਂ ਦੇ ਹੱਥੋਂ ਹੀ ਬੜੀ ਬੇਰਹਿਮੀ ਨਾਲ ਜਾਨ ਗਵਾਉਣ ਵਾਲਿਆਂ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ ਕਿ ਆਖਰਕਾਰ ਕਿਸ 'ਤੇ ਭਰੋਸਾ ਕੀਤਾ ਜਾਵੇ ਅਤੇ ਕਿਸ 'ਤੇ ਨਾ। ਅਜਿਹੇ ਭਿਆਨਕ ਹਾਲਾਤ ਵਿਚ ਤਾਰ-ਤਾਰ ਹੋ ਰਹੇ ਕਰੀਬ ਰਿਸ਼ਤੇ ਸਮਾਜ ਅਤੇ ਪੁਲਸ ਦੋਵਾਂ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਮਹਾਨਗਰ ਪੁਲਸ ਲਈ ਅਜਿਹੀਆਂ ਘਟਨਾਵਾਂ ਨੂੰ ਸੁਲਝਾ ਸਕਣਾ ਵੱਡੀ ਚੁਣੌਤੀ ਬਣ ਜਾਂਦਾ ਹੈ, ਜਿਸ ਘਰ 'ਚ ਕਿਸੇ ਪਰਿਵਾਰਕ ਮੈਂਬਰ ਦੀ ਖੂਨ ਨਾਲ ਲਥਪਥ ਲਾਸ਼ ਪਈ ਹੋਵੇ। ਉਸੇ ਘਰ ਦੇ ਮੁਜ਼ਰਮ ਮੈਂਬਰ ਨੂੰ ਗ੍ਰਿਫਤਾਰ ਕਰਨ ਲਈ ਸਹੀ ਸਮੇਂ ਦੀ ਚੋਣ ਕਰਨੀ ਪਰਪੱਕ ਪੁਲਸ ਅਧਿਕਾਰੀ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ। ਮਾਰਚ 16 ਨੂੰ ਪਾਮ ਵਿਹਾਰ ਵਿਚ ਰਹਿਣ ਵਾਲੀ ਤਾਰਾ ਦੇਵੀ ਦੇ ਕਤਲ ਪਿੱਛੇ ਦੋਸ਼ੀ ਕੋਈ ਹੋਰ ਨਹੀਂ, ਉਸ ਦਾ ਪੀ. ਟੀ. ਆਈ. ਹੀ ਸੀ। ਨਾਜਾਇਜ਼ ਸਬੰਧਾਂ ਦਾ ਸ਼ੱਕ ਹੋਣ ਕਾਰਨ ਇਕ ਹੱਸਦਾ ਖੇਡਦਾ ਪਰਿਵਾਰ ਅੱਖ ਝਪਕਦੇ ਹੀ ਉੱਜੜ ਗਿਆ। ਮੁਜ਼ਰਮ ਪਤੀ ਵਿਜੇ ਪ੍ਰਕਾਸ਼ ਪਤਨੀ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ ਅਤੇ ਇਸੇ ਕਾਰਨ ਉਸ ਨੇ ਤਾਰਾ ਦੇਵੀ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ।

ਇਹ ਵੀ ਪੜ੍ਹੋਂ : ਨੌਜਵਾਨ ਨੂੰ ਖੁਸਰਾ ਬਣਾਉਣ ਦੀ ਸਾਜਿਸ਼, ਬੇਹੋਸ਼ ਕਰਕੇ ਕੱਟਿਆ ਗੁਪਤ ਅੰਗ

ਥਾਣਾ ਕੂਮ ਕਲਾਂ ਵਿਚ 25 ਸਾਲਾ ਸੁਖਬੀਰ ਸਿੰਘ ਵੀ ਆਪਣੀ ਪਤਨੀ ਕਮਲਜੀਤ ਕੌਰ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ, ਜਿਸ ਕਾਰਨ ਉਸ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਧਰ, ਆਪਣੇ ਪਤੀ ਦੇ ਨਾਜਾਇਜ਼ ਰਿਸ਼ਤਿਆਂ 'ਤੇ ਇਤਰਾਜ਼ ਜਤਾਉਣ ਵਾਲੀ ਆਲਮਗੀਰ ਨਿਵਾਸੀ ਸ਼ਕੀਲਾ ਨੂੰ ਵੀ ਆਪਣੇ ਸ਼ਰਾਬੀ ਪਤੀ ਦਾ ਜੱਲਾਦ ਵਾਲਾ ਰੂਪ ਦੇਖਣ ਨੂੰ ਮਿਲਿਆ। ਮੁਜ਼ਰਮ ਮੁਹੰਮਦ ਰਿਵਾਨੀ ਨੇ ਪਹਿਲਾਂ ਤਾਂ ਉਸ 'ਤੇ ਹਮਲਾ ਕੀਤਾ, ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਕੇ ਲਾਸ਼ ਖੂਹ ਵਿਚ ਸੁੱਟ ਦਿੱਤੀ। ਅਜਿਹਾ ਕਰਦੇ ਸਮੇਂ ਮੁਜ਼ਰਮ ਨੇ ਸੋਚਿਆ ਹੋਵੇਗਾ ਕਿ ਉਹ ਕਾਨੂੰਨ ਦੇ ਲੰਬੇ ਹੱਥਾਂ ਤੋਂ ਬਚ ਜਾਵੇਗਾ ਪਰ ਉਸ ਦੀ ਗਲਤ ਫਹਿਮੀ ਜਲਦ ਹੀ ਪੁਲਸ ਨੇ ਦੂਰ ਕਰ ਦਿੱਤੀ।

ਇਹ ਵੀ ਪੜ੍ਹੋਂ : ਡਾਕਟਰੀ ਸੇਵਾਵਾਂ 'ਚ ਹੋ ਰਹੇ ਘਪਲਿਆਂ 'ਤੇ ਭੜਕੇ ਮਜੀਠੀਆ, ਕਾਂਗਰਸ ਸਰਕਾਰ ਨੂੰ ਲਿਆ ਆੜੇ ਹੱਥੀਂ

ਆਪਣੇ ਸਕੇ ਭਰਾ ਅਤੇ ਭਤੀਜੇ 'ਤੇ ਕਿਰਾਏ ਦੇ ਗੁੰਡਿਆਂ ਤੋਂ ਹਮਲਾ ਕਰਵਾਉਣ ਵਾਲੇ ਰਜਿੰਦਰ ਮਨੋਚਾ ਦੀ ਸਾਜ਼ਿਸ਼ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਮੁਜ਼ਰਮਾਂ ਨੇ ਉਸ ਦੇ ਭਤੀਜੇ ਗਿਰੀਸ਼ ਦਾ ਕਤਲ ਕਰ ਦਿੱਤਾ ਅਤੇ ਉਸ ਦੇ ਭਰਾ ਜੋਗਿੰਦਰਪਾਲ ਮਨੋਚਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਸਾਰੇ ਮੁੱਖ ਮੁਜ਼ਰਮ ਜੇਲ ਵਿਚ ਹਨ। ਬੀ. ਆਰ. ਐੱਸ. ਨਗਰ ਵਿਚ ਆਪਣੀ ਬਜ਼ੁਰਗ ਮਾਂ ਦੇ ਨਾਲ ਮਿਲ ਕੇ ਆਪਣੇ ਹੀ ਪਿਤਾ ਸ਼ਾਮ ਸਿੰਘ ਦਾ ਬੇਦਰਦੀ ਨਾਲ ਕਤਲ ਕਰਨ ਵਾਲਾ ਕਲਯੁਗੀ ਪੁੱਤਰ ਜਤਿੰਦਰ ਸਿੰਘ ਖੁਦ ਤਾਂ ਜੇਲ ਗਿਆ ਹੀ, ਆਪਣੀ ਬਜ਼ੁਰਗ ਮਾਂ ਚਰਨਜੀਤ ਕੌਰ ਨੂੰ ਵੀ ਆਪਣੇ ਨਾਲ ਮੁਜ਼ਰਮ ਬਣਾ ਕੇ ਇਸ ਉਮਰ ਵਿਚ ਜੇਲ ਵਿਚ ਭਿਜਵਾ ਦਿੱਤਾ।

ਇਹ ਵੀ ਪੜ੍ਹੋਂ : ਕਲਯੁੱਗੀ ਪੁੱਤਾਂ ਦਾ ਕਾਰਾ : ਕੁੱਟ-ਕੁੱਟ ਮਾਰ ਦਿੱਤਾ ਮਾਂ ਦਾ ਪਹਿਲਾਂ ਪਤੀ

ਜੋਧੇਵਾਲ ਪੁਲਸ ਲਈ ਨਾਜ਼ੋ ਖਾਤੂਨ ਦਾ ਗਲਾ ਘੁੱਟ ਕੇ ਬੇਦਰਦੀ ਨਾਲ ਹੋਏ ਕਤਲ ਨੂੰ ਸੁਲਝਾਉਣਾ ਸੌਖਾ ਨਹੀਂ ਸੀ। ਆਖਿਰਕਾਰ ਪੁਲਸ ਨੇ ਮ੍ਰਿਤਕਾ ਦੇ ਪਤੀ ਮੁਹੰਮਦ ਮਹਿਫੂਜ਼ ਨੂੰ ਉਸ ਦੇ ਕਰੀਬੀ ਮੁਹੰਮਦ ਰਫੀਕ ਸਮੇਤ ਗ੍ਰਿਫਤਾਰ ਕਰ ਲਿਆ। ਦੋਵਾਂ ਨੇ ਨਾਜ਼ੋ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਦੱਬ ਵੀ ਦਿੱਤਾ ਸੀ। ਪੁਲਸ ਨੇ ਲਾਸ਼ ਨੂੰ ਕਢਵਾ ਕੇ ਉਸ ਦਾ ਪੋਸਟਮਾਰਟਮ ਕਰਵਾਇਆ ਅਤੇ ਮੁਜ਼ਰਮਾਂ ਨੂੰ ਉਨ੍ਹਾਂ ਦੇ ਗੁਨਾਹ ਦੀ ਸਜ਼ਾ ਦਿਵਾਉਣ ਦਾ ਰਸਤਾ ਤਿਆਰ ਕੀਤਾ। ਮੁਕੇਸ਼ ਕੁਮਾਰ ਨੇ ਪਹਿਲਾਂ ਤਾਂ ਆਪਣੀ ਪਤਨੀ 28 ਸਾਲਾਂ ਜੋਤੀ ਦਾ ਕਤਲ ਕੀਤਾ ਅਤੇ ਬਾਅਦ ਵਿਚ ਖੁਦ ਵੀ ਖੁਦਕੁਸ਼ੀ ਕਰ ਲਈ। ਕੁੱਝ ਮਿੰਟਾਂ ਦੇ ਗੁੱਸੇ ਨੇ ਦੋ ਜਾਨਾਂ ਅੱਖ ਝਪਕਦੇ ਹੀ ਲੀਲ ਲਈਆਂ। ਸ਼ਰਾਬ ਦੇ ਨਸ਼ੇ ਵਿਚ ਚੂਰ ਅਤੇ ਆਦੀ ਹੋ ਚੁੱਕੇ ਕਾਰਪੇਂਟਰ ਅਵਤਾਰ ਸਿੰਘ ਨੇ ਆਪਣੀ ਪਤਨੀ ਜਸਵੀਰ ਕੌਰ ਦਾ ਆਪਣੇ ਦੋ ਜਵਾਨ ਬੇਟਿਆਂ ਦੇ ਸਾਹਮਣੇ ਬੜੀ ਹੀ ਬੇਰਹਿਮੀ ਨਾਲ ਕਤਲ ਕੀਤਾ। ਪਿਤਾ ਨੂੰ ਅਜਿਹਾ ਕਰਨ ਤੋਂ ਰੋਕਣ ਵਾਲੇ ਮਾਸੂਮ ਨਾ ਸਿਰਫ ਅਸਫਲ ਰਹੇ, ਸਗੋਂ ਮਾਂ ਦੇ ਮਰ ਜਾਣ ਅਤੇ ਪਿਤਾ ਦੇ ਜੇਲ ਚਲੇ ਜਾਣ ਤੋਂ ਬਾਅਦ ਲਵਾਰਸ ਹੋ ਕੇ ਰਹਿ ਗਏ ਹਨ। ਇਨ੍ਹਾਂ ਦਿਲ ਹਿਲਾ ਦੇਣ ਵਾਲੀਆਂ ਘਟਨਾਵਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਚੰਦ ਪਲਾਂ ਦਾ ਗੁੱਸਾ ਕਿਸ ਤਰ੍ਹਾਂ ਹਸਦੀਆਂ-ਵਸਦੀਆਂ ਕੀਮਤੀ ਜਾਨਾਂ ਨੂੰ ਲੀਲ ਜਾਂਦਾ ਹੈ। ਖਾਸ ਕਰ ਕੇ ਕਰੀਬੀ ਰਿਸ਼ਤਿਆਂ ਹੱਥੋਂ ਹੋਈਆਂ ਇਨ੍ਹਾਂ ਘਟਨਾਵਾਂ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।


Baljeet Kaur

Content Editor

Related News