ਜਲੰਧਰ ''ਚ ਭਾਰੀ ਬਾਰਸ਼ ਦੇ ਚੱਲਦਿਆਂ ''ਰੈੱਡ ਅਲਰਟ'' ਜਾਰੀ
Monday, Aug 19, 2019 - 09:25 AM (IST)

ਜਲੰਧਰ (ਪੁਨੀਤ) : ਮੌਸਮ ਵਿਭਾਗ ਵਲੋਂ 72 ਘੰਟਿਆਂ ਦਾ ਜਿਹੜਾ ਅਲਰਟ ਦਿੱਤਾ ਗਿਆ ਸੀ, ਉਸ ਦੇ ਆਖਰੀ ਦਿਨ ਜਲੰਧਰ 'ਚ ਭਾਰੀ ਮੀਂਹ ਦੇ ਚੱਲਦਿਆਂ ਪ੍ਰਸ਼ਾਸਨ ਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਆਉਣ ਦੀ ਹਦਾਇਤ ਦਿੱਤੀ ਗਈ ਹੈ। ਫਿਲਹਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੂਰੀ ਤਰ੍ਹਾਂ ਸਥਿਤੀ 'ਤੇ ਨਜ਼ਰ ਰੱਖੀ ਹੋਈ ਹੈ।