11,200 ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਕੀਤੀ ਭਰਤੀ : ਸਿਹਤ ਮੰਤਰੀ

Tuesday, Jun 08, 2021 - 03:25 AM (IST)

ਚੰਡੀਗੜ੍ਹ(ਸ਼ਰਮਾ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਅੱਜ 16 ਮੈਡੀਕਲ ਅਫ਼ਸਰਾਂ (ਮਾਹਰ) ਨੂੰ ਨਿਯੁਕਤੀ ਪੱਤਰ ਸੌਂਪੇ।

ਇਸ ਮੌਕੇ ਸਿੱਧੂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਘਰ-ਘਰ ਰੁਜ਼ਗਾਰ ਯੋਜਨਾ’ ਤਹਿਤ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਮੌਕੇ ਪ੍ਰਦਾਨ ਕਰਨ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਸਿਹਤ ਵਿਭਾਗ, ਪੰਜਾਬ ਨੇ ਸਾਲ 2017 ਤੋਂ 2021 ਵਿਚ 11,200 ਤੋਂ ਵੱਧ ਅਸਾਮੀਆਂ ਲਈ ਭਰਤੀ ਕੀਤੀ ਹੈ, ਡਾਇਰੈਕਟਰ ਹੈਲਥ ਸਰਵਿਸਿਜ਼ ਨੇ 1041 ਮੈਡੀਕਲ ਅਫ਼ਸਰ (ਜਨਰਲ), 601 ਮੈਡੀਕਲ ਅਫ਼ਸਰ (ਸਪੈਸ਼ਲਿਸਟ), 34 ਮੈਡੀਕਲ ਅਫ਼ਸਰ (ਡੈਂਟਲ), 324 ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ, 1336 ਮਲਟੀਪਰਪਜ਼ ਹੈਲਥ ਵਰਕਰ, 418 ਫਾਰਮਾਸਿਸਟ, 1313 ਸਟਾਫ਼ ਨਰਸਾਂ, 161 ਰੇਡੀਓਗ੍ਰਾਫ਼ਰ, 08 ਈ.ਸੀ.ਜੀ. ਟੈਕਨੀਸ਼ੀਅਨ, 55 ਆਪ੍ਰੇਸ਼ਨ ਥੀਏਟਰ ਸਹਾਇਕ ਅਤੇ 60 ਸਟੈਨੋ ਟਾਈਪਿਸਟ ਆਦਿ ਦੀ ਭਰਤੀ ਕੀਤੀ। ਉਨ੍ਹਾਂ ਕਿਹਾ ਕਿ ਡੀ.ਐੱਚ.ਐੱਸ ਵਿਚ ਜਲਦ ਹੀ ਹੋਰ ਭਰਤੀ ਕੀਤੀ ਜਾਵੇਗੀ ਜਦੋਂ ਕਿ ਸਰਕਾਰ ਵਿਚ ਮਾਹਿਰਾਂ ਦੀ ਘਾਟ ਨੂੰ ਦੂਰ ਕਰਨ ਲਈ 242 ਮਾਹਰ ਡਾਕਟਰਾਂ ਦੀ ਇੰਟਰਵਿਊ ਪ੍ਰਗਤੀ ਅਧੀਨ ਹੈ।


Bharat Thapa

Content Editor

Related News