ਸ਼ੱਕੀ ਹਾਲਾਤ ''ਚ ਦੋ ਸਕੀਆਂ ਭੈਣਾਂ ਲਾਪਤਾ, ਪੁਲਸ ਜਾਂਚ ਜਾਰੀ

Saturday, Nov 11, 2017 - 01:58 PM (IST)

ਸ਼ੱਕੀ ਹਾਲਾਤ ''ਚ ਦੋ ਸਕੀਆਂ ਭੈਣਾਂ ਲਾਪਤਾ, ਪੁਲਸ ਜਾਂਚ ਜਾਰੀ

ਨਵਾਂਸ਼ਹਿਰ (ਤ੍ਰਿਪਾਠੀ) : 10ਵੀਂ ਕਲਾਸ 'ਚ ਪੜ੍ਹਨ ਵਾਲੀਆਂ 2 ਸਕੀਆਂ ਭੈਣਾਂ ਨੂੰ ਵਰਗਲਾ ਕੇ ਅਗਵਾ ਕਰਨ ਵਾਲੇ ਅਣਪਛਾਤੇ ਵਿਅਕਤੀ ਖਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕੁਹਾੜ ਸਿੰਘ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਹ ਪਿੰਡ 'ਚ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸਦੀ ਰਿਹਾਇਸ਼ ਪਿੰਡ ਤੋਂ ਬਾਹਰ ਖੇਤਾਂ ਵਿਚ ਹੈ। ਉਸਨੇ ਦੱਸਿਆ ਕਿ ਉਸ ਦੇ 3 ਬੱਚੇ ਹਨ ਜਿਨ੍ਹਾਂ 'ਚੋਂ 2 ਲੜਕੀਆਂ ਹਨ ਜਿਸ 'ਚ ਵੱਡੀ ਲੜਕੀ ਰੂਬੀ (ਕਾਲਪਨਿਕ ਨਾਂ) ਦੀ ਉਮਦ 16 ਸਾਲ ਅਤੇ ਛੋਟੀ ਲੜਕੀ ਰੀਨਾ (ਕਾਲਪਨਿਕ ਨਾਂ) ਦੀ ਉਮਰ 14 ਸਾਲ ਹੈ। ਉਸਨੇ ਦੱਸਿਆ ਕਿ ਉਸਦੀਆਂ ਦੋਵੇਂ ਲੜਕੀਆਂ 10 ਵੀਂ ਕਲਾਸ ਵਿਚ ਪੜ੍ਹਦੀਆਂ ਹਨ। ਉਸਨੇ ਦੱਸਿਆ ਕਿ 9 ਅਕਤੂਬਰ ਵੀਰਵਾਰ ਨੂੰ ਉਸਦੀਆਂ ਲੜਕੀਆਂ ਪਿੰਡ ਵਿਚ ਕਿਸੇ ਦੇ ਘਰ ਜਾਣ ਬਾਰੇ ਕਹਿ ਕੇ ਗਈਆਂ ਸਨ ਪਰ ਵਾਪਿਸ ਘਰ ਨਹੀਂ ਆਈਆਂ। ਜਿਸ ਤੋਂ ਬਾਅਦ ਉਨ੍ਹਾਂ ਆਪਣੇ ਪੱਧਰ 'ਤੇ ਲੜਕੀਆਂ ਦੀ ਤਲਾਸ਼ ਕੀਤੀ ਪਰ ਉਹ ਕਿਤੇ ਵੀ ਨਹੀਂ ਮਿਲੀਆਂ।
ਉਸ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਕੋਈ ਅਣਪਛਾਤਾ ਵਿਅਕਤੀ ਉਸਦੀਆਂ ਨਾਬਾਲਿਗ ਲੜਕੀਆਂ ਨੂੰ ਵਰਗਲਾ ਕੇ ਦੇ ਕਿੱਧਰੇ ਅਗਵਾ ਕਰ ਕੇ ਲੈ ਗਿਆ ਹੈ। ਪੁਲਸ ਨੇ ਮੰਗ ਕਰਦੇ ਹੋਏ ਉਸਨੇ ਆਪਣੀਆਂ ਲੜਕੀਆਂ ਨੂੰ ਬਰਾਮਦ ਕਰਵਾਉਣ ਅਤੇ ਦੋਸ਼ੀ ਵਿਅਕਤੀ ਖਿਲਾਫ਼ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥਾਣਾ ਮੁਕੰਦਪੁਰ ਦੀ ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖਿਲਾਫ਼ ਧਾਰਾ 363 ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News