ਕੋਰੋਨਾ ਵਾਇਰਸ ਦੀ ਲਪੇਟ ''ਚ ਆਉਣਗੇ ''ਰੈਡੀਮੇਡ ਗਾਰਮੈਂਟ ਸ਼ੋਅਰੂਮ''

05/04/2020 12:49:31 PM

ਲੁਧਿਆਣਾ (ਧੀਮਾਨ) : ਕੋਰੋਨਾ ਵਾਇਰਸ ਨਾਲ ਜਿੱਥੇ ਹਰ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਰੈਡੀਮੇਡ ਸ਼ੋਅਰੂਮ ਵੀ ਇਸ ਦੀ ਲਪੇਟ 'ਚ ਆ ਸਕਦੇ ਹਨ। ਇਸ ਦਾ ਕਾਰਨ ਹੈ ਕਿ ਰੈਡੀਮੇਡ ਗਾਰਮੈਂਟ ਖਰੀਦਣ ਤੋਂ ਪਹਿਲਾਂ ਹਰ ਗਾਹਕ ਉਸ ਨੂੰ ਪਾ ਕੇ ਟਰਾਈ ਕਰਦਾ ਹੈ ਕਿ ਕੱਪੜਾ ਉਸ ਦੇ ਸਰੀਰ ਮੁਤਾਬਕ ਫਿੱਟ ਹੈ ਜਾਂ ਨਹੀਂ। ਹੁਣ ਲੋਕ ਟਰਾਈ ਕਰਨ ਤੋਂ ਪਰਹੇਜ਼ ਕਰਨਗੇ। ਗਾਹਕਾਂ ਦੇ ਦਿਮਾਗ 'ਚ ਕੋਰੋਨਾ ਵਾਇਰਸ ਦਾ ਨਾਂ ਇਸ ਕਦਰ ਵੜ ਗਿਆ ਹੈ ਕਿ ਉਹ ਬਾਜ਼ਾਰ 'ਚ ਫੂਕ-ਫੂਕ ਕੇ ਕਦਮ ਰੱਖਣਗੇ ਅਤੇ ਰੈਡੀਮੇਡ ਕੱਪੜੇ ਖਰੀਦਣ ਤੋਂ ਵੀ ਡਰਨਗੇ, ਜਿਸ ਕਾਰਨ ਰੈਡੀਮੇਡ ਸ਼ੋਅਰੂਮ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ।

ਇਹ ਵੀ ਪੜ੍ਹੋ : ਜਲੰਧਰ 'ਚ ਮਿਲੇ 'ਕੋਰੋਨਾ' ਦੇ ਚਾਰ ਹੋਰ ਨਵੇਂ ਕੇਸ, ਅੰਕੜਾ 128 ਤੱਕ ਪੁੱਜਾ

ਇਹ ਵੀ ਸੰਭਵ ਹੈ ਕਿ ਕੱਪੜਾ ਖਰੀਦਣ ਤੋਂ ਪਹਿਲਾਂ ਹਰ ਗਾਹਕ ਆਪਣੇ ਨਾਲ ਮੈਡੀਕਲ ਫਿੱਟ ਹੋਣ ਦਾ ਡਾਕਟਰੀ ਸਰਟੀਫਿਕੇਟ ਨਾਲ ਲੈ ਕੇ ਜਾਵੇ। ਇਸ ਲਈ ਰੈਡੀਮੇਡ ਗਾਰਮੈਂਟ ਸ਼ੋਅਰੂਮ ਵਾਲਿਆਂ ਲਈ ਆਉਣ-ਜਾਣ ਵਾਲਾ ਸਮਾਂ ਕਾਫੀ ਪਰੇਸ਼ਾਨੀਆਂ ਭਰਿਆ ਹੋ ਸਕਦਾ ਹੈ। ਸ਼ੋਅਰੂਮ 'ਤੇ ਵਿਕਰੀ ਨਹੀਂ ਹੋਵੇਗੀ ਤਾਂ ਮੈਨੂਫੈਕਚਰਿੰਗ ਕਰਨ ਵਾਲੀ ਇੰਡਸਟਰੀ ਵੀ ਬੰਦ ਦੀ ਕਗਾਰ 'ਤੇ ਆ ਸਕਦੀ ਹੈ। ਉਂਝ ਵੀ ਦਿੱਲੀ, ਮੁੰਬਈ, ਕੋਲਕਾਤਾ 'ਚ ਬੰਗਲਾਦੇਸ਼ ਦੇ ਰਸਤੇ ਚੀਨ ਦਾ ਰੈਡੀਮੇਡ ਗਾਰਮੈਂਟ ਕਾਫੀ ਭਾਰੀ ਮਾਤਰਾ 'ਚ ਆਉਂਦਾ ਹੈ। ਕੋਰੋਨਾ ਵਾਇਰਸ ਤੋਂ ਪਹਿਲਾਂ ਵੀ ਜਿਨ੍ਹਾਂ ਕੋਲ ਮਾਲ ਪਿਆ ਹੋਵੇਗਾ, ਉਸ ਨੂੰ ਗਾਹਕ ਮੁਫਤ 'ਚ ਵੀ ਖਰੀਦਣ ਨੂੰ ਤਿਆਰ ਨਹੀਂ ਹੋਣਗੇ। 

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਅੱਜ ਤੋਂ 'ਕਰਫਿਊ' ਖਤਮ, ਸਵੇਰੇ 10 ਵਜੇ ਤੋਂ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ
ਭਾਰਤ 'ਚ ਹਰ ਸਾਲ ਰੈਡੀਮੇਡ ਗਾਰਮੈਂਟ ਦੀ ਗ੍ਰੋਥ ਲਗਭਗ 6 ਫੀਸਦੀ ਦੇ ਹਿਸਾਬ ਨਾਲ ਵੱਧਦੀ ਹੈ। ਇਹ ਗ੍ਰੋਥ ਸਿਰਫ ਭਾਰਤ 'ਚ ਬਣਨ ਵਾਲੇ ਕੱਪੜੇ ਦੀ ਹੈ। ਇਸ 'ਚ ਬਾਹਰੀ ਦੇਸ਼ਾਂ ਤੋਂ ਆਉਣ ਵਾਲੇ ਰੈਡੀਮੇਡ ਕੱਪੜੇ ਦੀ ਵਿਕਰੀ ਨੂੰ ਨਹੀਂ ਜੋੜਿਆ ਗਿਆ ਹੈ। ਕੋਰੋਨਾ ਵਾਇਰਸ ਦੇ ਕਾਰਨ ਰੈਡੀਮੇਡ ਗਾਰਮੇਂਟ ਦੀ ਬਰਾਮਦ ਵੀ ਡਗਮਗਾ ਜਾਵੇਗੀ। ਹਰ ਸਾਲ ਭਾਰਤ 'ਚ 16.7 ਬਿਲੀਅਨ ਡਾਲਰ ਦੀ ਬਰਾਮਦ ਵੱਖ-ਵੱਖ ਦੇਸ਼ਾਂ 'ਚ ਹੁੰਦੀ ਹੈ। ਇਸ ਦਾ ਗ੍ਰਾਫ ਵੀ ਸਿੱਧਾ ਹੇਠਾਂ ਆਵੇਗਾ। ਨੀਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਕਹਿੰਦੇ ਹਨ ਕਿ ਸ਼ੋਅਰੂਮ ਦੇ ਨਾਲ-ਨਾਲ ਬੀ ਅਤੇ ਸੀ ਸ਼੍ਰੇਣੀ ਦੇ ਰੈਡੀਮੇਡ ਗਾਰਮੈਂਟ ਦੀ ਵਿਕਰੀ ਵੀ ਹੇਠਾਂ ਡਿਗੇਗੀ। ਇਹ ਉਹ ਵਿਕਰੀ ਹੁੰਦੀ ਹੈ, ਜੋ ਛੋਟੀਆਂ ਦੁਕਾਨਾਂ ਤੋਂ ਲੈ ਕੇ ਰੇਹੜੀ-ਫੜ੍ਹੀਆਂ 'ਤੇ ਹੁੰਦੀ ਹੈ।

 


Babita

Content Editor

Related News