ਮਹਿੰਗੇ ਹੋ ਸਕਦੇ ਹਨ ਬੈਂਕ ਲੋਨ, RBI ਕਰੇਗਾ ਮੁਦਰਾ ਨੀਤੀ ਦਾ ਐਲਾਨ (ਪੜ੍ਹੋ 5 ਅਕਤੂਬਰ ਦੀਆਂ ਖਾਸ ਖਬਰਾਂ)
Friday, Oct 05, 2018 - 05:51 AM (IST)

ਜਲੰਧਰ (ਵੈਬ ਡੈਸਕ)— ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਵੱਲੋਂ ਅੱਜ ਮੁਦਰਾ ਨੀਤੀ 'ਤੇ ਕਈ ਫੈਸਲੇ ਲਏ ਜਾ ਸਕਦੇ ਹਨ। ਇਸ ਸਬੰਧੀ ਅੱਜ ਆਰ.ਬੀ.ਆਈ. ਗਵਰਨਰ ਪ੍ਰੈੱਸ ਕਾਨਫਰੰਸ ਕਰਨਗੇ। ਸੰਭਾਵਾਨਾ ਹੈ ਕਿ ਨਵੀਂ ਨੀਤੀ ਮੁਤਾਬਕ ਕਰਜ਼ ਦਰਾਂ ਹੋਰ ਮਹਿੰਗੀਆਂ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ ਆਓ ਤੁਹਾਨੂੰ ਦੱਸਦੇ ਹਾਂ ਸੂਬੇ ਤੇ ਰਾਸ਼ਟਰ ਸਬੰਧੀ 5 ਅਕਤੂਬਰ ਦੀਆਂ ਖਾਸ ਖਬਰਾਂ।
ਰਾਸ਼ਟਰੀ
ਸ਼ੁਰੂ ਹੋਵੇਗੀ 'ਮਿਸ਼ਨ ਗੰਗੇ' ਮੁਹਿੰਮ
ਅੱਜ ਗੰਗਾ ਨਦੀ ਦੀ ਸਫਾਈ ਨੂੰ ਲੈ ਕੇ 'ਮਿਸ਼ਨ ਗੰਗੇ' ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਹ ਮੁਹਿੰਮ ਮਾਉਂਟ ਐਵਰੈਸਟ ਫਤਿਹ ਕਰਨ ਵਾਲੀ ਭਾਰਤ ਦੀ ਪਹਿਲੀ ਮਹਿਲਾ ਪਰਬਤਾਰੋਹੀ ਬਛੇਂਦਰੀ ਪਾਲ ਦੀ ਅਗਵਾਈ 'ਚ ਕੀਤੀ ਜਾਵੇਗੀ। ਇਸ ਦਾ ਐਲਾਨ ਪੀ. ਐੱਮ. ਮੋਦੀ ਨੇ ਕੀਤਾ ਹੈ।
ਮੋਦੀ ਤੇ ਪੁਤਿਨ ਕਰ ਸਕਦੇ ਨੇ ਸਮਝੌਤਾ
ਰੱਖਿਆ ਸੌਦਿਆ ਲਈ ਅਮਰੀਕੀ ਚੇਤਾਵਨੀ ਦੇ ਬਾਵਜੂਦ ਅੱਜ ਭਾਰਤ ਰੂਸ ਨਾਲ ਰੱਖਿਆ ਸੌਦਿਆ 'ਤੇ ਸਮਝੌਤਾ ਕਰ ਸਕਦਾ ਹੈ। ਦੱਸ ਦਇਏ ਕਿ ਰੂਸ ਦੇ ਰਾਸ਼ਟਰਪਤੀ ਆਪਣੇ 2 ਦਿਨਾਂ ਭਾਰਤ ਦੌਰੇ 'ਤੇ ਹਨ ਅਤੇ ਅੱਜ ਉਨ੍ਹਾਂ ਦੇ ਦੌਰੇ ਦਾ ਆਖਰੀ ਦਿਨ ਹੈ।
ਰਾਹੁਲ ਕਰਨਗੇ ਪੁਤਿਨ ਨਾਲ ਬੈਠਕ
ਕਾਂਗਰਸ ਦੇ ਵਾਇਸ ਪ੍ਰਧਾਨ ਰਾਹੁਲ ਗਾਂਧੀ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਬੈਠਕ ਕਰਨਗੇ। ਉਂਝ ਤਾਂ 5 ਅਕਤੂਬਰ ਤੋਂ ਰਾਹੁਲ ਗਾਂਧੀ ਮੱਧ ਪ੍ਰਦੇਸ਼ ਦੌਰੇ 'ਤੇ ਸਨ ਪਰ ਪੁਤਿਨ ਨਾਲ ਮੁਲਾਕਾਤ ਲਈ ਸਮਾਂ ਮਿਲਣ ਪਿੱਛੋਂ ਉਨ੍ਹਾਂ ਨੇ ਇਹ ਪ੍ਰੋਗਰਾਮ ਬਦਲ ਲਿਆ ਹੁਣ ਰਾਹੁਲ ਮੱਧ ਪ੍ਰਦੇਸ਼ ਦੌਰਾ 6 ਅਕਤੂਬਰ ਤੋਂ ਸ਼ੁਰੂ ਕਰਨਗੇ।
ਰਾਮ ਮੰਦਰ ਬਾਰੇ ਵਿਹਿਪ ਦੀ ਬੈਠਕ ਅੱਜ
ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨੇ ਅਯੁੱਧਿਆ ਵਿਚ ਸ੍ਰੀ ਰਾਮ ਜਨਮ ਭੂਮੀ ਵਿਖੇ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਵਿਚ ਹੋ ਰਹੀ ਦੇਰੀ 'ਤੇ ਵਿਚਾਰ ਕਰਨ ਲਈ ਅੱਜ ਉੱਚ ਅਧਿਕਾਰ ਪ੍ਰਾਪਤ ਕਮੇਟੀ ਦੀ ਬੈਠਕ ਦਿੱਲੀ ਵਿਚ ਸੱਦੀ ਹੈ।
ਅੱਜ ਭਿਲਾਈ ਆਉਣਗੇ ਅਮਿਤ ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਦੁਰਗ ਆ ਰਹੇ ਹਨ। ਇਸ ਦੌਰਾਨ ਉਹ ਭਿਲਾਈ 'ਚ ਮਹਿਲਾ ਸੰਮੇਲਨ 'ਚ ਸ਼ਾਮਲ ਹੋਣਗੇ।
ਸੀ.ਐੱਮ. ਯੋਗੀ ਅੱਜ ਕਰਨਗੇ ਗੰਗਾ ਸਫਾਈ ਦੀ ਸਮੀਖਿਆ
ਇਲਾਹਾਬਾਦ 'ਚ ਕੁੰਭ ਮੇਲੇ ਨੂੰ ਲੈ ਕੇ ਸੀ.ਐੱਮ. ਯੋਗੀ ਆਦਿਤਿਆਨਾਥ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੁੰਭ ਦੇ ਇਸ ਆਯੋਜਨ ਨੂੰ ਲੈ ਕੇ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਗੰਗਾ 'ਚ ਦਾਣ ਵਾਲੇ ਨਾਲਿਆਂ ਤੇ ਉਦਯੋਗਿਕ ਕਚਰੇ ਨੂੰ ਰੋਕਿਆ ਜਾਵੇਗਾ। ਇਸ ਕੰਮ ਨੂੰ ਲੈ ਕੇ ਸੀ.ਐੱਮ. ਅੱਜ ਗੰਗੀ ਸਫਾਈ ਦੀ ਸਮੀਖਿਆ ਕਰਨਗੇ।
ਪੰਜਾਬ
ਗੈਂਗਸਟਰਾਂ ਦੀਆਂ ਗਤੀਵਿਧੀਆਂ ਘੋਖਣਗੇ DGP ਤੇ DGP STF
ਮਾਝੇ 'ਚ ਤੇਜ਼ੀ ਨਾਲ ਵੱਧ ਰਹੇ ਅਪਰਾਧਿਕ ਗ੍ਰਾਫ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੀ ਪੂਰੀ ਸਮੀਖਿਆ ਲਈ ਅੱਜ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਤੇ ਡੀ. ਜੀ. ਪੀ. ਐੱਸ. ਟੀ. ਐੱਫ. ਮੁਹੰਮਦ ਮੁਸਤਫਾ ਅੰਮ੍ਰਿਤਸਰ ਆਉਣਗੇ।
ਸੈਕਸੂਅਲ ਹਰਾਸਮੈਂਟ ਕੇਸ 'ਚ ਏ. ਆਈ. ਜੀ. ਕ੍ਰਾਈਮ ਦੀ ਜ਼ਮਾਨਤ 'ਤੇ ਸੁਣਵਾਈ
ਲਾਅ ਦੀ ਵਿਦਿਆਰਥਣ ਨੂੰ ਸੈਕਸੂਅਲੀ ਹਰਾਸ ਕਰਨ ਦੇ ਮਾਮਲੇ 'ਚ ਨਾਮਜ਼ਦ ਏ. ਆਈ. ਜੀ. ਕ੍ਰਾਈਮ ਰਣਧੀਰ ਸਿੰਘ ਉੱਪਲ ਵੱਲੋਂ ਅਦਾਲਤ ਵਿਚ ਦਰਜ ਕੀਤੀ ਗਈ ਆਪਣੀ ਅਗਾਊਂ ਜ਼ਮਾਨਤ ਮੰਗ 'ਤੇ ਅੱਜ ਸੁਣਵਾਈ ਹੋਵੇਗੀ।
ਖੇਡ
ਪ੍ਰੋ ਕਬੱਡੀ ਲੀਗ 2018 : ਤਾਮਿਲ ਥਾਲੀਵਸ ਬਨਾਮ ਤੇਲਗੂ ਟਾਈਟਨਸ ਤੇ ਯੂ ਮੁੰਬਈ ਬਨਾਮ ਜੈਪੁਰ ਪਿੰਕ ਪੈਨਥਰਸ