ਲਾਲ ਕਿਲੇ ''ਤੇ ਅੱਜ ਝੰਡਾ ਲਹਿਰਾਉਣਗੇ ਮੋਦੀ (ਪੜ੍ਹੋ 21 ਅਕਤੂਬਰ ਦੀਆਂ ਖਾਸ ਖਬਰਾਂ)
Sunday, Oct 21, 2018 - 02:44 AM (IST)

ਜਲੰਧਰ (ਵੈਬ ਡੈਸਕ)— ਦੇਸ਼ 'ਚ ਹਰ ਸਾਲ ਆਜ਼ਾਦੀ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝੰਡਾ ਲਹਿਰਾਉਂਦੇ ਹਨ ਪਰ ਇਸ ਵਾਰ ਮੋਦੀ 21 ਅਕਤੂਬਰ ਨੂੰ ਵੀ ਲਾਲ ਕਿਲੇ 'ਤੇ ਝੰਡਾ ਲਹਿਰਾਉਣਗੇ। ਦੱਸ ਦਈਏ, ਪ੍ਰਧਾਨ ਮੰਤਰੀ ਆਜ਼ਾਦ ਹਿੰਦ ਫ਼ੌਜ ਦੇ ਮੁਖੀ ਸੁਭਾਸ਼ ਚੰਦਰ ਬੋਸ ਦੀ 75ਵੀਂ ਵਰ੍ਹੇਗੰਢ ਮੌਕੇ ਲਾਲ ਕਿਲੇ 'ਤੇ ਕਰਵਾਏ ਜਾ ਰਹੇ ਪ੍ਰੋਗਰਾਮ 'ਚ ਝੰਡਾ ਲਹਿਰਾਉਣਗੇ।
ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਹਾਂ 21 ਅਕਤੂਬਰ ਦੀਆਂ ਖਾਸ ਖਬਰਾਂ :-
ਪੰਜਾਬ
ਹਜ਼ਾਰਾਂ ਅਧਿਆਪਕ ਪਟਿਆਲੇ ਵੱਲ ਕਰਨਗੇ ਕੂਚ-ਕੋਟਲੀ
ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਅੱਜ ਪਟਿਆਲਾ ਵਿਖੇ ਮੋਤੀ ਮਹਿਲ ਵੱਲ ਕੀਤੇ ਜਾਣ ਵਾਲੇ ਵਿਸ਼ਾਲ ਮਾਰਚ ਵਿਚ ਸ਼ਾਮਿਲ ਜ਼ਲ੍ਹਾ ਜਲੰਧਰ ਵਿੱਚੋਂ ਹਜ਼ਾਰਾਂ ਅਧਿਆਪਕ ਪਟਿਆਲੇ ਵੱਲ ਕੂਚ ਕਰਨਗੇ। ਉਕਤ ਪ੍ਰਗਟਾਵਾ ਸਾਂਝਾ ਅਧਿਆਪਕ ਮੋਰਚਾ ਜ਼ਿਲ੍ਹਾ ਜਲੰਧਰ ਦੇ ਕਨਵੀਨਰ ਗੁਰਮੀਤ ਸਿੰਘ ਕੋਟਲੀ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਰਾਂਹੀ ਕੀਤਾ। ਅਧਿਆਪਕ ਆਗੂ ਨੇ ਕਿਹਾ ਕਿ ਕੁੰਭਕਰਨੀ ਨੀਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਐਤਵਾਰ ਨੂੰ ਕੀਤੇ ਜਾਣ ਵਾਲੇ ਇਸ ਸੂਬਾਈ ਮੁਜ਼ਾਹਰੇ ਦੀਆਂ ਜ਼ਿਲ੍ਹੇ ਅੰਦਰ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।
ਪੁਲਸ ਸ਼ਹੀਦੀ ਯਾਦਗਾਰੀ ਦਿਵਸ ਅੱਜ
ਪੰਜਾਬ ਪੁਲਸ ਦੇ ਮਹਾਨ ਸੂਰਵੀਰਾਂ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ, ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਜ਼ਿਲਾ ਪੁਲਸ ਵਲੋਂ ਪੁਲਸ ਲਾਈਨ ਵਿਖੇ ਅੱਜ ਪੁਲਸ ਸ਼ਹੀਦੀ ਯਾਦਗਾਰ ਦਿਵਸ ਮਨਾਇਆ ਜਾ ਰਿਹਾ ਹੈ। ਸਵਪਨ ਸ਼ਰਮਾ ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ 21 ਅਕਤੂਬਰ 1959 ਨੂੰ ਸੀ. ਆਰ. ਪੀ. ਐੱਫ. ਦੇ ਐੱਸ. ਆਈ. ਐੱਸ. ਕਰਮ ਸਿੰਘ ਦੀ ਅਗਵਾਈ ਵਾਲੇ ਗਸ਼ਤੀ ਦਲ ਦੀ ਹਾਟ ਸਪਰਿੰਗ ਲੱਦਾਖ ਵਿਖੇ ਚੀਨੀ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 10 ਜਵਾਨਾਂ ਦੀ ਸ਼ਹੀਦੀ ਨੂੰ ਨਮਨ ਕਰਨ ਲਈ ਇਹ ਦਿਨ ਮਨਾਇਆ ਜਾਂਦਾ ਹੈ।
ਰਾਸ਼ਟਰੀ
ਅੱਜ ਘਰ-ਘਰ ਜਾ ਕੇ ਵੋਟ ਤੇ ਚੰਦਾ ਮੰਗਣਗੇ ਕੇਜਰੀਵਾਲ
ਆਮ ਆਦਮੀ ਪਾਰਟੀ ਨੇ ਲੋਕਸਭਾ ਚੋਣ ਦੇ ਲਈ ਵੱਡੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੀ.ਐੱਮ. ਅਰਵਿੰਦ ਕੇਜਰੀਵਾਲ ਲੋਕਸਭਾ ਚੋਣਾਂ ਲਈ ਅੱਜ ਤੋਂ ਡੋਰ-ਟੂ-ਡੋਰ ਕੈਂਪੇਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਸੀ.ਐੱਮ. ਘਰ-ਘਰ ਜਾ ਕੇ ਲੋਕਾਂ ਤੋਂ ਚੋਣਾਂ 'ਚ ਆਪ ਨੂੰ ਵੋਟ ਤੇ ਚੰਦਾ ਦੇਣ ਦੀ ਅਪੀਲ ਕਰਨਗੇ।
ਕਾਂਗਰਸ ਸ਼ੁਰੂ ਕਰੇਗੀ 'ਬੂਥ ਜਿਤਾਓ, ਭ੍ਰਿਸ਼ਟਾਚਾਰ ਮਿਟਾਓ' ਮੁਹਿੰਮ
ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਹਮਲਾਵਰ ਪ੍ਰਚਾਰ ਲਈ ਆਪਣੇ ਟੀਚੇ ਦੇ ਤਹਿਤ ਕਾਂਗਰਸ ਅੱਜ ਤੋਂ 'ਬੂਥ ਬਚਾਓ, ਭ੍ਰਿਸ਼ਟਾਚਾਰ ਮਿਟਾਓ' ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਦੇ ਤਹਿਤ ਪਾਰਟੀ ਵਰਕਰ ਘਰ-ਘਰ ਜਾ ਕੇ ਵੋਟ ਵੀ ਮੰਗਣਗੇ।
ਬਾਲਿਵੁੱਡ
ਅੱਜ ਹੈ ਸ਼ੰਮੀ ਕਪੂਰ ਦਾ ਜਨਮ ਦਿਨ
ਆਪਣੇ ਜਮਾਨੇ ਦੇ ਬੇਹਤਰੀਨ ਅਦਾਕਾਰਾਂ ਵਿਚ ਸ਼ਾਮਿਲ ਸ਼ੰਮੀ ਕਪੂਰ ਦਾ ਜਨਮ 21 ਅਕਤੂਬਰ 1931 ਨੂੰ ਹੋਇਆ ਸੀ। ਪਹਿਲਾਂ ਉਨ੍ਹਾਂ ਦਾ ਨਾਮ ਸ਼ਮਸ਼ੇਰ ਰਾਜ ਕਪੂਰ ਸੀ ਬਾਅਦ ਵਿਚ ਉਹ ਸ਼ੰਮੀ ਕਪੂਰ ਦੇ ਨਾਮ ਤੋਂ ਬਾਲੀਵੁੱਡ ਵਿਚ ਫੇਮਸ ਹੋਏ। ਸ਼ੰਮੀ ਕਪੂਰ ਇਕ ਬੇਹਤਰੀਨ ਡਾਂਸਰ ਵੀ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਈ ਉਤਾਰ ਚੜਾਅ ਦੇਖੇ। ਉਨ੍ਹਾਂ ਦੀਆਂ ਪ੍ਰੇਮ ਕਹਾਣੀਆਂ ਵੀ ਕਾਫੀ ਦਿਲਚਸਪ ਸਨ।
ਖੇਡ
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਪਹਿਲਾ ਵਨ ਡੇ)
ਕਬੱਡੀ : ਦਬੰਗ ਦਿੱਲੀ ਬਨਾਮ ਬੰਗਾਲ ਵਾਰੀਅਰਸ
ਕਬੱਡੀ : ਪੁਨੇਰੀ ਪਲਟਰਨ ਬਨਾਮ ਬੈਂਗਲੁਰੂ ਬੁਲਸ