ਵਾਇਨਾਡ ਦੌਰੇ ''ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (ਪੜ੍ਹੋ 7 ਜੂਨ ਦੀਆਂ ਖਾਸ ਖਬਰਾਂ)
Friday, Jun 07, 2019 - 02:28 AM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਸੰਸਦੀ ਖੇਤਰ ਵਾਇਨਾਡ ਜਾਣਗੇ। ਉਹ ਵਾਇਨਾਡ ਤੋਂ ਪਹਿਲੀ ਵਾਰ ਸੰਸਦ ਮੈਂਬਰ ਬਣ ਕੇ ਆਏ ਹਨ ਤੇ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਇਹ ਪਹਿਲਾ ਦੌਰਾ ਹੈ। ਦੱਸ ਦਈਏ ਕਿ ਕਾਂਗਰਸ ਨੇ ਲੋਕ ਸਭਾ ਚੋਣ 'ਚ ਦੋ ਸੀਟਾਂ ਤੋਂ ਚੋਣ ਲੜੀ ਸੀ।
ਜਗਮੋਹਨ ਰੈੱਡੀ ਵਿਧਾਇਕਾਂ ਨਾਲ ਕਰਨਗੇ ਬੈਠਕ
YSRCP ਦੇ ਪ੍ਰਧਾਨ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਮੋਹਨ ਰੈੱਡੀ ਅੱਜ ਆਪਣੇ ਵਿਧਾਇਕਾਂ ਨਾਲ ਬੈਠਕ ਕਰਨਗੇ। ਦੱਸ ਦਈਏ ਕਿ ਆਂਧਰਾ ਪ੍ਰਦੇਸ਼ 'ਚ ਚੰਦਰਬਾਬੂ ਨਾਇਡੂ ਨੂੰ ਹਰਾ ਕੇ ਜਗਮੋਹਨ ਰੈੱਡੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਹਨ।
ਅੱਜ ਅਯੁੱਧਿਆ ਜਾਣਗੇ ਸੀ.ਐੱਮ. ਯੋਗੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਨਾਥ ਅੱਜ ਭਾਵ ਸ਼ੁੱਕਰਵਾਰ ਨੂੰ ਅਯੁੱਧਿਆ ਜਾਣਗੇ। ਮਹੰਤ ਗੋਪਾਲ ਦਾਸ ਦੇ 81ਵੇਂ ਜਨਮ ਦਿਵਸ ਸਮਾਗਮ ਦਾ ਉਦਘਾਟਨ ਕਰਨ ਤੋਂ ਬਾਅਦ ਸੀ.ਐੱਮ. ਕਰਨਾਟਕ ਤੋਂ ਲਿਆਂਦੀ ਗਈ ਕੋਦੰਬ ਰਾਮ ਦੀ ਮੂਰਤੀ ਦੀ ਘੁੰਢ ਚੁਕਾਈ ਵੀ ਕਰਨਗੇ। 7 ਫੁੱਟ ਦੀ ਇਸ ਮੂਰਤੀ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਵੀ ਨਵਾਜਿਆ ਜਾ ਚੁੱਕਾ ਹੈ।
ਅੱਜ ਕੇਰਲ ਪੁੱਜੇਗਾ ਮਾਨਸੂਨ
ਕੇਰਲ 'ਚ ਅੱਜ ਮਾਨਸੂਨ ਦੇ ਦਸਤਕ ਦੇਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਇਸ ਬਾਰ ਮਾਨਸੂਨ 3-4 ਦਿਨ ਦੇਰੀ ਨਾਲ ਪਹੁੰਚੇਗਾ। ਦੱਸ ਦਈਏ ਕਿ ਦਿੱਲੀ 'ਚ ਮਾਨਸੂਨ ਕਰੀਬ 15 ਦਿਨ ਬਾਅਦ ਦਸਤਕ ਦੇਵੇਗਾ। ਇਸ ਤੋਂ ਪਹਿਲਾਂ ਦਿੱਲੀਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਘੱਟ ਹੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਪਾਕਿਸਤਾਨ ਬਨਾਮ ਸ਼੍ਰੀਲੰਕਾ (ਵਿਸ਼ਵ ਕੱਪ-2019)
ਹਾਕੀ : ਭਾਰਤ ਬਨਾਮ ਪੋਲੈਂਡ (ਐੱਫ. ਆਈ. ਐੱਫ. ਸੀਰੀਜ਼ ਫਾਈਨਲਸ)