ਅਯੁੱਧਿਆ ਮਾਮਲੇ ''ਚ ਫੈਸਲਾ ਅੱਜ (ਪੜ੍ਹੋ 6 ਮਾਰਚ ਦੀਆਂ ਖਾਸ ਖਬਰਾਂ)

Wednesday, Mar 06, 2019 - 02:23 AM (IST)

ਅਯੁੱਧਿਆ ਮਾਮਲੇ ''ਚ ਫੈਸਲਾ ਅੱਜ (ਪੜ੍ਹੋ 6 ਮਾਰਚ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਸੁਪਰੀਮ ਕੋਰਟ ਰਾਜਨੀਤਕ ਰੂਪ ਨਾਲ ਸੰਵੇਦਨਸ਼ੀਲ ਅਯੁੱਧਿਆ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ਦਾ ਕੀ ਵਿਚੋਲਗੀ ਦੇ ਜ਼ਰੀਏ ਹੱਲ ਨਿਕਲ ਸਕਦਾ ਹੈ, ਇਸ ਸਵਾਲ 'ਤੇ ਬੁੱਧਵਾਰ ਨੂੰ ਮਹੱਤਵਪੂਰਨ ਸੁਣਵਾਈ ਕਰੇਗਾ। ਚੋਟੀ ਦੀ ਅਦਾਲਤ ਨੇ ਪਿਛਲੀ 26 ਫਰਵਰੀ ਨੂੰ ਕਿਹਾ ਕਿ ਉਹ 6 ਮਾਰਚ ਨੂੰ ਆਦੇਸ਼ ਦੇਵੇਗਾ ਕਿ ਮਾਮਲੇ ਨੂੰ ਅਦਾਲਤ ਵੱਲੋਂ ਨਿਯੁਕਤ ਵਿਚੋਲੇ ਕੋਲ ਭੇਜਿਆ ਜਾਵੇ ਜਾਂ ਨਹੀਂ।

ਰਾਫੇਲ ਸੌਦੇ 'ਤੇ ਸੁਣਵਾਈ ਅੱਜ
ਰਾਫੇਲ ਡੀਲ 'ਤੇ ਆਏ ਫੈਸਲੇ 'ਚ ਸੋਧ ਨੂੰ ਲੈ ਕੇ ਸੁਪਰੀਮ ਕੋਰਟ 'ਚ ਦਾਖਲ ਪਟੀਸ਼ਨ 'ਤੇ ਅੱਜ ਸੁਣਵਾਈ ਹੋ ਸਕਦੀ ਹੈ। ਸੁਪਰੀਮ ਕੋਰਟ ਮੁੜ ਵਿਚਾਰ ਪਟੀਸ਼ਨ 'ਤੇ ਵੀ ਸੁਣਵਾਈ ਕਰ ਸਕਦਾ ਹੈ। ਦੋਹਾਂ ਧਿਰਾਂ ਦੇ ਪਟੀਸ਼ਨ ਦਾਖਲ ਕਰਤਾਵਾਂ ਨੂੰ ਮਾਮਲੇ ਦੀ ਲਿਸਟਿੰਗ ਬਾਰੇ ਸੂਚਨਾ ਭੇਜ ਦਿੱਤੀ ਗਈ ਸੀ।

ਮੋਦੀ ਤਾਮਿਲਨਾਡੂ 'ਚ ਕਰਨਗੇ ਰੈਲੀ ਨੂੰ ਸੰਬੋਧਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਮਿਲਨਾਡੂ 'ਚ ਬੁੱਧਵਾਰ ਨੂੰ ਰਾਜਗ ਦੀ ਇਕ ਮਹਾਰੈਲੀ ਨੂੰ ਸੰਬੋਧਿਤ ਕਰਨਗੇ। ਸੂਬੇ 'ਚ ਸੱਤਾਧਾਰੀ ਅੰਨਾਦ੍ਰਮੁਕ ਦਾ ਭਾਜਪਾ ਤੇ ਪੀ.ਐੱਮ.ਕੇ. ਨਾਲ ਗਠਜੋੜ ਹੋਣ ਤੋਂ ਬਾਅਦ ਇਸ ਦਾ ਆਯੋਜਨ ਕੀਤਾ ਗਿਆ ਹੈ। ਇਸ ਜਨ ਸਭਾ 'ਚ ਮੋਦੀ ਤੇ ਰਾਜਗ ਦੇ ਵਿਰੋਧੀ ਪਾਰਟੀ ਦੇ ਹੋਰ ਨੇਤਾ ਮੰਚ ਸਾਂਝਾ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਯੂ. ਈ.ਐੱਫ. ਏ. ਚੈਂਪੀਅਨਸ ਲੀਗ-2018/19
ਬੈਡਮਿੰਟਨ :ਐੱਚ. ਐੱਸ.ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ (ਦੂਜਾ ਵਨ ਡੇ ਮੈਚ)


author

Inder Prajapati

Content Editor

Related News