ਮੱਧ ਪ੍ਰਦੇਸ਼ ਦੌਰੇ ''ਤੇ ਮੋਦੀ (ਪੜ੍ਹੋ 5 ਮਾਰਚ ਦੀਆਂ ਖਾਸ ਖਬਰਾਂ)

Tuesday, Mar 05, 2019 - 02:32 AM (IST)

ਮੱਧ ਪ੍ਰਦੇਸ਼ ਦੌਰੇ ''ਤੇ ਮੋਦੀ (ਪੜ੍ਹੋ 5 ਮਾਰਚ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਆਗਾਊਂ ਲੋਕ ਸਭਾ ਚੋਣਾਂ ਲਈ ਮੱਧ ਪ੍ਰਦੇਸ਼ 'ਚ ਭਾਜਪਾ ਦੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨਜ਼ਦੀਕੀ ਧਾਰ ਕਸਬੇ 'ਚ ਮੰਗਲਵਾਰ ਨੂੰ ਪਾਰਚੀ ਦੀ ਸਭਾ ਨੂੰ ਸੰਬੋਧਿਤ ਕਰਨਗੇ। ਭਾਜਪਾ ਦੇ ਪ੍ਰਦੇਸ਼ ਮੀਡੀਆ ਇੰਚਾਰਜ ਲੋਕੇਂਦਰ ਪਾਰਾਸ਼ਰ ਨੇ ਸੋਮਵਾਰ ਨੂੰ ਦੱਸਿਆ ਕਿ ਮੋਦੀ ਇੰਦੌਰ ਤੋਂ ਕਰੀਬ 65 ਕਿਲੋਮੀਟਰ ਦੂਰ ਧਾਰ 'ਚ ਪਾਰਟੀ ਦੀ 'ਵਿਜੇ ਸੰਕਲਪ ਰੈਲੀ' ਨੂੰ ਸੰਬੋਧਿਤ ਕਰਨਗੇ।

ਓਡੀਸ਼ਾ ਦੌਰੇ 'ਤੇ ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਓਡੀਸ਼ਾ ਦੌਰੇ 'ਤੇ ਹੋਣਗੇ। ਉਹ ਇਥੇ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ। ਅਗਾਊਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਵੱਖ-ਵੱਖ ਸੁਬਿਆਂ ਦੇ ਦੌਰੇ 'ਤੇ ਹਨ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣਾਂ 'ਚ ਕਥਿਤ ਰਾਫੇਲ ਘਪਲੇ ਨੂੰ ਹੋਰ ਧਾਰ ਦਿੱਤੀ ਹੈ।

ਪੰਚਕੂਲਾ ਹਿੰਸਾ ਮਾਮਲੇ 'ਚ ਸੁਣਵਾਈ ਅੱਜ
ਹਰਿਆਣਾ 'ਚ 2 ਸਾਧਵੀਆਂ ਦੇ ਯੌਨ ਸ਼ੋਸ਼ਣ ਮਾਮਲੇ 'ਚ ਦੋਸ਼ੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਸਜ਼ਾ ਤੋਂ ਬਾਅਦ ਪੰਚਕੂਲਾ 'ਚ ਹੋਈ ਹਿੰਸਾ ਮਾਮਲੇ 'ਚ ਹਨੀਪ੍ਰੀਤ ਮਾਮਲੇ 'ਤ ਅੱਜ ਸੁਣਵਾਈ ਹੋਵੇਗੀ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਸਜ਼ਾ ਤੋਂ ਬਾਅਦ 25 ਅਗਸਤ 2016 ਨੂੰ ਪੰਚਕੂਲਾ 'ਚ ਹੋਏ ਦੰਗਿਆਂ 'ਚ ਹਨੀਪ੍ਰੀਤ, ਚਮਕੌਰ ਸਿੰਘ, ਸੁਰਿੰਦਰ ਧੀਮਾਨ ਸਣੇ ਕੁਲ ਦੋਸ਼ੀ ਬਣਾਏ ਗਏ ਸਨ। ਇਸੇ ਮਾਮਲੇ 'ਚ ਦਰਜ ਐੱਫ.ਆਈ.ਆਰ. ਨੰਬਰ 345 ਨੂੰ ਲੈ ਕੇ ਅੱਜ ਸੁਣਵਾਈ ਹੋਵੇਗੀ।

ਡੀ.ਐੱਮ.ਡੀ.ਕੇ. ਦੀ ਬੈਠਕ ਅੱਜ
ਲੋਕ ਸਭਾ ਚੋਣਾਂ ਤੋਂ ਪਹਿਲਾਂ ਏ.ਈ.ਏ.ਡੀ.ਐੱਮ.ਕੇ. ਨੇ ਭਰੋਸਾ ਦਿਵਾਇਆ ਹੈ ਕਿ ਉਹ ਡੀ.ਐੱਮ.ਡੀ.ਕੇ. ਨਾਲ ਗਠਜੋੜ ਕਰ ਲਵੇਗੀ। ਇਸ ਸਬੰਧ 'ਚ ਡੀ.ਐੱਮ.ਡੀ.ਕੇ. ਨੇ ਗਠਜੋੜ ਦੇ ਐਲਾਨ ਤੋਂ ਪਹਿਲਾਂ ਅੱਜ ਐਮਰਜੰਸੀ ਮੀਟਿੰਗ ਸੱਦੀ ਹੈ, ਜਿਸ ਦੀ ਪ੍ਰਧਾਨਗੀ ਵਿਜੇਕਾਂਤ ਕਰਨਗੇ।

ਅਖਿਲੇਸ਼ ਤੇ ਜਯੰਤ ਦੀ ਜੁਆਇੰਟ ਪ੍ਰੈਸ ਕਾਨਫਰੰਸ ਅੱਜ
ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ 'ਚ ਜਦੋਂ ਰਾਸ਼ਟਰੀ ਲੋਕ ਦਲ ਵੀ ਸ਼ਾਮਲ ਹੋਣ ਜਾ ਰਿਹਾ ਹੈ। ਅੱਜ ਐਸ.ਪੀ. ਪ੍ਰਦੇਸ਼ ਦਫਤਰ 'ਚ ਆਯੋਜਤ ਪ੍ਰੈਸ ਵਾਰਤਾ 'ਚ ਇਸ ਦਾ ਐਲਾਨ ਕੀਤਾ ਜਾਵੇਗਾ। ਐਸ.ਪੀ. ਪ੍ਰਧਾਨ ਅਖਿਲੇਸ਼ ਯਾਦਵ ਤੇ ਆਰ.ਐੱਲ.ਡੀ. ਦੇ ਉਪ ਪ੍ਰਧਾਨ ਜਯੰਤ ਚੌਧਰੀ ਸੰਯੁਕਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19
ਕ੍ਰਿਕਟ : ਅਫਗਾਨਿਸਤਾਨ ਬਨਾਮ ਆਇਰਲੈਂਡ (ਤੀਜਾ ਵਨ ਡੇ ਮੈਚ)
ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਦੂਜਾ ਵਨ ਡੇ ਮੈਚ)
ਕ੍ਰਿਕਟ : ਇੰਗਲੈਂਡ ਬਨਾਮ ਵੈਸਟਇੰਡੀਜ਼ (ਪਹਿਲਾ ਟੀ-20 ਮੈਚ)


author

Inder Prajapati

Content Editor

Related News