PM ਮੋਦੀ ਅੱਜ ਲਖਨਊ 'ਚ ਕਰਨਗੇ ਡਿਫੈਂਸ ਐਕਸਪੋ ਦਾ ਉਦਘਾਟਨ (ਪੜ੍ਹੋ 5 ਫਰਵਰੀ ਦੀਆਂ ਖਾਸ ਖਬਰਾਂ)

Wednesday, Feb 05, 2020 - 10:13 AM (IST)

PM ਮੋਦੀ ਅੱਜ ਲਖਨਊ 'ਚ ਕਰਨਗੇ ਡਿਫੈਂਸ ਐਕਸਪੋ ਦਾ ਉਦਘਾਟਨ (ਪੜ੍ਹੋ 5 ਫਰਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ — ਰੱਖਿਆ ਖੇਤਰ 'ਚ ਭਾਰਤ ਦੀ ਤਾਕਤ ਦੀ ਨਵੀਂ ਇਬਾਰਤ ਲਿਖਣ ਜਾ ਰਹੇ 11ਵੇਂ ਡਿਫੈਂਸ ਐਕਸਪੋ-2020 'ਚ ਲਖਨਊ ਦੀ ਸਰਜਮੀਂ 'ਤੇ ਦੇਸ਼-ਦੁਨੀਆ ਦੀ 1000 ਤੋਂ ਜ਼ਿਆਦਾ ਆਰਡੀਨੈਂਸ ਬਣਾਉਣ ਵਾਲੀਆਂ ਕੰਪਨੀਆਂ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕਰਨਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਇਸ ਪੰਜ ਦਿਨੀਂ ਆਯੋਜਨ ਦਾ ਉਦਘਾਟਨ ਕਰਨਗੇ। ਲਖਨਊ 'ਚ ਪਹਿਲੀ ਵਾਰ ਹੋ ਰਹੇ ਇਸ ਅੰਤਰਰਾਸ਼ਟਰੀ ਆਯੋਜਨ 'ਚ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਅਤੇ ਇੰਡੀਆ ਪਵੇਲੀਅਨ ਦੀ ਘੁੰਢ ਚੁਕਾਈ ਕਰਨਗੇ। ਇੰਡੀਆ ਪਵੇਲੀਅਨ 'ਚ ਨਿਜੀ, ਛੋਟੇ ਅਤੇ ਦਰਮਿਆਨੇ ਉਦਯੋਗਾਂ ਸਣੇ ਜਨਤਕ ਖੇਤਰ ਦੀ ਮਜ਼ਬੂਤ ਸਾਂਝੀਦਾਰੀ ਦੀ ਝਲਕ ਖਾਸਤੌਰ 'ਤੇ ਪੇਸ਼ ਕੀਤੀ ਜਾਵੇਗੀ।

ਦਿੱਲੀ ਹਾਈ ਕੋਰਟ ਅੱਜ ਸੁਣਾਏਗੀ ਨਿਰਭਿਆ ਮਾਮਲੇ 'ਤੇ ਜਾਂਚ
ਦਿੱਲੀ ਹਾਈ ਕੋਰਟ ਨਿਰਭਿਆ ਸਾਮੂਹਕ ਜ਼ਬਰ ਜਨਾਹ ਅਤੇ ਕਤਲ ਮਾਮਲੇ 'ਚ ਚਾਰ ਦੋਸ਼ੀਆਂ ਦੀ ਫਾਂਸੀ 'ਤੇ ਰੋਕ ਦੀ ਚੁਣੌਤੀ ਦੇਣ ਵਾਲੀ ਕੇਂਦਰੀ ਦੀ ਪਟੀਸ਼ਨ 'ਤੇ ਅੱਜ ਫੈਸਲਾ ਸੁਣਾਏਗਾ। ਜੱਜ ਸੁਰੇਸ਼ ਕੁਮਾਰ ਕੈਤ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਵਿਸ਼ੇਸ਼ ਸੁਣਵਾਈ ਤੋਂ ਬਾਅਦ 2 ਫਰਵਰੀ ਨੂੰ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ। ਜ਼ਿਕਰਯੋਗ ਹੈ ਕਿ ਕੇਂਦਰ ਅਤੇ ਦਿੱਲੀ ਸਰਕਾਰ ਨੇ ਹੇਠਲੀ ਅਦਾਲਤ ਦੇ 31 ਜਨਵਰੀ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਜ਼ਰੀਏ ਮਾਮਲੇ 'ਚ ਚਾਰ ਦੋਸ਼ੀਆਂ ਦੀ ਫਾਂਸੀ 'ਤੇ 'ਅਗਲੇ ਆਦੇਸ਼ ਤਕ' ਰੋਕ ਲਗਾ ਦਿੱਤੀ ਗਈ ਸੀ। ਇਹ ਚਾਰੇ ਦੋਸ਼ੀ  ਮੁਕੇਸ਼ ਕੁਮਾਰ ਸਿੰਘ (32), ਪਵਨ ਗੁਪਤਾ (25), ਵਿਨੇ ਕੁਮਾਰ ਸ਼ਰਮਾ (26) ਅਤੇ ਅਕਸ਼ੇ ਕੁਮਾਰ (31) ਤਿਹਾੜ ਜੇਲ 'ਚ ਕੈਦ ਹਨ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਪਹਿਲਾ ਵਨ ਡੇ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਅਫਗਾਨਿਸਤਾਨ (ਅੰਡਰ-19 ਵਿਸ਼ਵ ਕੱਪ)


author

Inder Prajapati

Content Editor

Related News