ਸ਼ਿਵ ਸੇਨਾ ਪ੍ਰਮੁੱਖ ਨਾਲ ਮੁਲਾਕਾਤ ਕਰ ਸਕਦੇ ਹਨ ਅਮਿਤ ਸ਼ਾਹ (ਪੜ੍ਹੋ 30 ਅਕਤੂਬਰ ਦੀਆਂ ਖਾਸ ਖਬਰਾਂ)

10/30/2019 1:38:23 AM

ਨਵੀਂ ਦਿੱਲੀ — ਮਹਾਰਾਸ਼ਟਰ 'ਚ ਭਾਜਪਾ ਤੇ ਸ਼ਿਵ ਸੇਨਾ ਵਿਚਾਲੇ ਸਰਕਾਰ ਬਣਾਉਣ ਨੂੰ ਲੈ ਕੇ ਖਿਚੋਤਾਣ ਘੱਟ ਨਹੀਂ ਹੋ ਰਹੀ ਹੈ। ਇਕ ਹੋਰ ਸ਼ਿਵ ਸੇਨਾ ਸੂਬੇ 'ਚ 50-50 ਫਾਰਮੁਲੇ 'ਤੇ ਸਰਕਾਰ ਬਣਾਉਣ ਦੀ ਗੱਲ ਕਰ ਰਹੀ ਹੈ, ਤਾਂ ਉਥੇ ਹੀ ਦੂਜੇ ਪਾਸੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਉਹ ਹੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣਨਗੇ। ਇਸੇ ਦੌਰਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਉਧਵ ਠਾਕਰੇ ਨਾਲ ਮੁਲਾਕਾਤ ਕਰ ਸਕਦੇ ਹਨ। ਸੂਤਰਾਂ ਮੁਤਾਬਕ ਅਮਿਤ ਸ਼ਾਹ ਅੱਜ ਮਹਾਰਾਸ਼ਟਰ 'ਚ ਸ਼ਿਵ ਸੇਨਾ ਪ੍ਰਮੁੱਖ ਨਾਲ ਗੱਲਬਾਤ ਕਰ ਸਰਕਾਰ ਬਣਾਉਣ ਦਾ ਰਾਸਤਾ ਸਾਫ ਕਰਨਗੇ।

ਮਹਾਰਾਸ਼ਟਰ ਭਾਜਪਾ ਵਿਧਾਇਕ ਦਲ ਦੀ ਬੈਠਕ ਅੱਜ
ਭਾਜਪਾ ਨੇ ਮੰਗਲਵਾਰ ਨੂੰ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਪਾਰਟੀ ਦੇ ਉਪ ਪ੍ਰਧਾਨ ਅਵਿਨਾਸ਼ ਖੰਨਾ ਨੂੰ ਅੱਜ ਮਹਾਰਾਸ਼ਟਰ 'ਚ ਹੋਣ ਵਾਲੀ ਉਸ ਦੇ ਵਿਧਾਇਕ ਦਲ ਦੀ ਬੈਠਕ ਲਈ ਕੇਂਦਰੀ ਸੁਪਰਵਾਇਜ਼ਰ ਬਣਾਇਆ। ਉਸ ਬੈਠਕ 'ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਸੰਭਾਵਨਾ ਹੈ।

ਸਮ੍ਰਿਤੀ ਈਰਾਨੀ ਦੋ ਦਿਨਾਂ ਅਮੇਠੀ ਦੌਰੇ 'ਤੇ
ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਅੱਜ ਦੋ ਦਿਨਾਂ ਦੌਰੇ 'ਤੇ ਅਮੇਠੀ ਜਾਣਗੀ। ਉਹ ਇਥੇ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੀ। ਉਥੇ ਹੀ ਕੱਲ ਸਰਕਾਰ ਪਟੇਲ ਦੀ ਜਯੰਤੀ 'ਤੇ ਰਨ ਫਾਰ ਯੂਨਿਟੀ ਪ੍ਰੋਗਰਾਮ 'ਚ ਸ਼ਿਰਕਤ ਕਰਨਗੀ। ਦੱਸ ਦਈਏ ਕਿ ਈਰਾਨੀ ਨੇ ਲੋਕ ਸਭਾ ਚੋਣ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਹਰਾਇਆ ਸੀ।

ਅੱਜ ਤੋਂ 6 ਦਿਨਾਂ ਉਰਦੂ ਵਿਰਾਸਤ ਪ੍ਰੋਗਰਾਮ ਦਾ ਆਯੋਜਨ ਕਰੇਗੀ ਦਿੱਲੀ ਸਰਕਾਰ
ਦਿੱਲੀ ਸਰਕਾਰ ਅੱਜ ਤੋਂ ਕਨਾਟ ਪਲੇਸ ਦੇ ਸੈਂਟਰਲ 'ਚ 6 ਦਿਨਾਂ ਉਰਦੂ ਵਿਰਾਸਤ ਸਮਾਗਮ ਦਾ ਆਯੋਜਨ ਕਰੇਗੀ। ਮੰਗਲਵਾਰ ਨੂੰ ਇਕ ਅਧਿਕਾਰਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਉਤਸਵ 'ਚ ਸੂਫੀ, ਸੰਗੀਤ, ਨਾਚ, ਕਵਿਤਾਵਾਂ, ਨਾਟਕ ਸਣੇ ਕਈ ਹੋਰ ਪ੍ਰੋਗਰਾਮ ਰੱਖੇ ਗਏ ਹਨ। ਬਿਆਨ 'ਚ ਕਿਹਾ ਗਿਆ ਹੈ, 'ਇਸ ਸਾਲ ਅਨਵਰ ਹੁਸੈਨ, ਸੂਫੀ ਨਿਜਾਮੀ ਬੰਧੁ, ਸਿਤਾਰਾ, ਫਰੀਦ ਸਾਬਰੀ, ਤਲਤ ਅਜੀਜ ਅਤੇ ਰੇਖਾ ਭਾਰਦਵਾਜ ਵਰਗੀਆਂ ਹਸਤੀਆਂ ਪੇਸ਼ ਹੋਣਗੀਆਂ।

ਅਜਮੇਰ ਦੌਰੇ 'ਤੇ ਜਾਣਗੇ ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ
ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰ ਅੱਜ ਅਜਮੇਰ ਜਾਣਗੇ ਅਤੇ ਉਥੇ ਇਕ ਸੰਗੋਸ਼ਠੀ ਦਾ ਉਦਘਾਟਨ ਕਰਨਗੇ। ਸਰਕਾਰੀ ਬੁਲਾਰਾ ਨੇ ਦੱਸਿਆ ਕਿ ਰਾਜਪਾਲ ਮਿਸ਼ਰ ਅਜਮੇਰ ਦੇ ਐੱਮ.ਡੀ.ਐੱਸ. ਯੂਨੀਵਰਸਿਟੀ 'ਚ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ 137ਵੇਂ ਬਲਿਦਾਨ ਦਿਵਸ 'ਤੇ ਆਯੋਜਿਤ ਰਾਸ਼ਟਰੀ ਸੰਗੋਸ਼ਠੀ ਦਾ ਉਦਘਾਟਨ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬੈਡਮਿੰਟਨ : ਏ. ਟੀ. ਪੀ. ਮਾਸਟਰਸ 1000 ਰੋਲੇਸਕ ਪੈਰਿਸ-2019
ਫੁੱਟਬਾਲ : ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ-2019
ਫੁੱਟਬਾਲ : ਸਿਰੀ-ਏ ਫੁੱਟਬਾਲ ਟੂਰਨਾਮੈਂਟ-2019/20


Inder Prajapati

Content Editor

Related News