ਪਠਾਨਕੋਟ ਏਅਰਬੇਸ ’ਤੇ ਤਾਇਨਾਤ ਹੋਣਗੇ 8 ਅਪਾਚੇ ਹੈਲੀਕਾਪਟਰ (ਪੜ੍ਹੋ 3 ਸਤੰਬਰ ਦੀਆਂ ਖਾਸ ਖਬਰਾਂ)

Tuesday, Sep 03, 2019 - 02:20 AM (IST)

ਪਠਾਨਕੋਟ ਏਅਰਬੇਸ ’ਤੇ ਤਾਇਨਾਤ ਹੋਣਗੇ 8 ਅਪਾਚੇ ਹੈਲੀਕਾਪਟਰ (ਪੜ੍ਹੋ 3 ਸਤੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਭਾਰਤੀ ਹਵਾਈ ਫੌਜ ’ਚ ਅੱਜ 8 ਅਪਾਚੇ ਏ-64 ਲੜਾਕੂ ਹੈਲੀਕਾਪਟਰ ਸ਼ਾਮਲ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿ ਅਪਾਚੇ ਨੂੰ ਪਾਕਿਸਤਾਨ ਤੋਂ ਕਰੀਬ 25 ਤੋਂ 30 ਕਿਲੋਮੀਟਰ ਦੂਰ ਪੰਜਾਬ ਦੇ ਪਠਾਨਕੋਟ ਏਅਰਬੇਸ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਅਪਾਚੇ ਦੁਨੀਆ ਦੇ ਸਭ ਤੋਂ ਆਧੁਨਿਕ ਲੜਾਕੂ ਹੈਲੀਕਾਪਟਰਾਂ ’ਚੋਂ ਇਕ ਹੈ। ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਪਠਾਨਕੋਟ ਏਅਰ ਫੋਰਸ ਸਟੇਸ਼ਨ ’ਚ ਆਯੋਜਿਤ ਹੋਣ ਵਾਲੇ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ।

ਸੀ.ਬੀ.ਆਈ. ਕੋਰਟ ’ਚ ਚਿਦਾਂਬਰਮ ਦੀ ਹੋਵੇਗੀ ਪੇਸ਼ੀ
ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਆਈ.ਐੱਨ.ਐੱਕਸ. ਮੀਡੀਆ ਭਿ੍ਰਸ਼ਟਾਚਾਰ ਮਾਮਲੇ ’ਚ ਗਿ੍ਰਫਤਾਰ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਦੀ ਸੀ.ਬੀ.ਆਈ. ਹਿਰਾਸਤ ਅੱਜ ਤਕ ਲਈ ਵਧਾ ਦਿੱਤੀ। ਅੱਜ ਸੀ.ਬੀ.ਆਈ. ਕੋਰਟ ’ਚ ਚਿਦਾਂਬਰਮ ਮਾਮਲੇ ’ਤੇ ਮੁੜ ਸੁਣਵਾਈ ਹੋਵੇਗੀ।

ਚਿਦਾਂਬਰਮ ਦੀ ਅੰਤਰਿਮ ਜ਼ਮਾਨਤ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਆਈ.ਐੱਨ.ਐੱਕਸ. ਮੀਡੀਆ ਭਿ੍ਰਸ਼ਟਾਚਾਰ ਮਾਮਲੇ ’ਚ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਲਈ ਅੰਤਰਿਮ ਜ਼ਮਾਨਤ ਦੀ ਅਪੀਲ ’ਤੇ ਵਿਚਾਰ ਕਰਨ ਲਈ ਹੇਠਲੀ ਅਦਾਲਤ ਨੇ ਸਾਲਿਸਿਟਰ ਜਨਰਲ ਤੁਸ਼ਾਰ ਮੇਹਤਾ ਦੀ ਅਪੀਲ ’ਤੇ ਇਸ ’ਚ ਸੋਧ ਕਰ ਦਿੱਤਾ। ਜੱਜ ਆਰ ਭਾਨੁਮਤੀ ਤੇ ਜੱਜ ਏ.ਐੱਸ. ਬੋਪੰਨਾ ਦੀ ਬੈਂਚ ਨੇ ਕਿਹਾ ਕਿ ਸਾਲਿਸਿਟਰ ਜਨਰਲ ਦੀ ਅਪੀਲ ’ਤੇ ਵਿਚਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ’ਚ ਹੁਣ ਵੀਰਵਾਰ ਦੀ ਥਾਂ ਅੱਜ ਸੁਣਵਾਈ ਹੋਵੇਗੀ।

ਹਿਸਾਰ ’ਚ ਅੱਜ ਤੋਂ ਸ਼ੁਰੂ ਹੋਵੇਗੀ ਰੈਗੁਲਰ ਫਲਾਈਟ
ਹਰਿਆਣਾ ਦੇ ਹਿਸਾਰ ਏਅਪੋਰਟ ਤੋਂ ਅੱਜ ਰੈਗੁਲਰ ਫਲਾਈਟ ਸ਼ੁਰੂ ਹੋਵੇਗੀ ਤੇ ਇਸ ਨੂੰ ਜਲਦ ਹੀ ਅੰਤਰਰਾਸ਼ਟਰੀ ਏਅਰਪੋਰਟ ਬਣਾਇਆ ਜਾਵੇਗਾ ਤੇ ਪਾਇਲਟ ਟ੍ਰੇਨਿੰਗ ਸੈਂਟਰ ਵੀ ਜਲਦ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਮਹਮ ਵਿਧਾਨ ਸਭਾ ਖੇਤਰ ’ਚ ਜਨ ਆਸ਼ੀਰਵਾਦ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ’ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ।

ਐੱਸ. ਵਾਈ. ਐੱਲ. ਨਹਿਰ ਬਾਰੇ ਅੱਜ ਆ ਸਕਦਾ ਹੈ ਅਹਿਮ ਫੈਸਲਾ
ਐੱਸ. ਵਾਈ. ਐੱਲ. ਨਹਿਰ ਦੇ ਨਿਰਮਾਣ ਸਬੰਧੀ ਪੰਜਾਬ ਤੇ ਹਰਿਆਣਾ ਵਿਚਕਾਰ ਪੁਰਾਣੇ ਅੰਤਰਰਾਜੀ ਵਿਵਾਦ ਦੇ ਸਬੰਧ ’ਚ 3 ਸਤੰਬਰ ਨੂੰ ਅਹਿਮ ਫੈਸਲਾ ਆ ਸਕਦਾ ਹੈ। ਦੋਵੇਂ ਰਾਜਾਂ ਦੀਆਂ ਸਰਕਾਰਾਂ ਤੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਸੁਪਰੀਮ ਕੋਰਟ ਵੱਲੋਂ ਦਿੱਤੇ ਜਾਣ ਵਾਲੇ ਫੈਸਲੇ ਵੱਲ ਲੱਗੀਆਂ ਹੋਈਆਂ ਹਨ। ਦੋਵੇਂ ਰਾਜਾਂ ਵੱਲੋਂ ਉੱਚ ਕੋਟੀ ਦੇ ਕਾਨੂੰਨੀ ਮਾਹਰਾਂ ਰਾਹੀਂ ਆਪਣੇ ਪੱਖ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। 

ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਭਾਰਤ-ਏ ਬਨਾਮ ਦੱਖਣੀ ਅਫਰੀਕਾ (ਵਨ ਡੇ)
ਟੈਨਿਸ : ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ-2019
ਕਬੱਡੀ : ਪ੍ਰੋ ਕਬੱਡੀ ਲੀਗ-2019


author

Inder Prajapati

Content Editor

Related News