ਮੋਦੀ ਅੱਜ ਅਮੇਠੀ ਦੌਰੇ ''ਤੇ, ਕਈ ਪ੍ਰੋਜੈਕਟਾਂ ਦੀ ਰੱਖਣਗੇ ਨੀਂਹ (ਪੜ੍ਹੋ 3 ਮਾਰਚ ਦੀਆਂ ਖਾਸ ਖਬਰਾਂ)
Sunday, Mar 03, 2019 - 02:45 AM (IST)
ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗਾਂਧੀ ਪਰਿਵਾਰ ਦਾ ਗੜ੍ਹ ਮੰਨੇ ਜਾਣ ਵਾਲੇ ਅਮੇਠੀ ਦੇ ਇਕ ਦਿਨਾਂ ਦੌਰੇ 'ਤੇ ਰਹਿਣਗੇ। ਇਸ ਦੌਰਾਨ ਉਹ ਮੁੰਸ਼ੀਗੰਜ ਆਰਡਿਨੈਂਸ ਫੈਕਟਰੀ ਦੀ ਨਵੀਂ ਇਕਾਈ ਦੀ ਨੀਂਹ ਰੱਖਣਗੇ। ਮੋਦੀ ਦੇ ਸਵਾਗਤ 'ਚ ਅਮੇਠੀ ਭਗਵਾ ਰੰਗ 'ਚ ਨਜ਼ਰ ਆ ਰਹੀ ਹੈ। ਪੀ.ਐੱਮ. ਇਥੇ ਕਈ ਵਿਕਾਸ ਪ੍ਰੋਜਕੈਟਾਂ ਦੀ ਸ਼ੁਰੂਆਤ ਕਰਨਗੇ।
ਪਟਨਾ 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ ਮੋਦੀ
ਪੀ.ਐੱਮ. ਮੋਦੀ ਅੱਜ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ 'ਚ ਰਾਸ਼ਟਰੀ ਜਨ ਤਾਂਤਰਿਕ ਗਠਜੋੜ ਦੀ ਰੈਲੀ ਦੇ ਸੰਬੋਧਨ ਨਾਲ ਬਿਹਾਰ 'ਚ ਲੋਕ ਸਭਾ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰਨਗੇ। ਮੋਦੀ ਅੱਜ ਨਵੀਂ ਦਿੱਲੀ ਤੋਂ ਕਰੀਬ 12:00 ਵਜੇ ਪਟਨਾ ਦੇ ਜੈ ਪ੍ਰਕਾਸ਼ ਅੰਤਰਰਾਸ਼ਟਰੀ ਹਵਾਈ ਅੱਡਾ ਪਹੁੰਚਣਗੇ ਤੇ ਉਸ ਤੋਂ ਬਾਅਦ ਸਿੱਧੇ ਰਾਜਗ ਦੀ ਰੈਲੀ ਨੂੰ ਸੰਬੋਧਿਤ ਕਰਨ ਗਾਂਧੀ ਮੈਦਾਨ ਜਾਣਗੇ।
ਬੁੰਦੇਲਖੰਡ ਨੂੰ ਤੋਹਫਾ ਦੇਣਗੇ ਗਡਕਰੀ
ਕੇਂਦਰੀ ਆਵਾਜਾਈ ਮੰਤਰੀ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੱਜ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ 'ਚ 515 ਕਰੋੜ ਰੁਪਏ ਦੀ ਰਾਜਮਾਰਗ ਪ੍ਰੋਜੈਕਟ ਦੀ ਨੀਂਹ ਰੱਖਣਗੇ। ਇਸ ਮੌਕੇ ਪੀਣ ਵਾਲੇ ਪਾਣੀ ਤੇ ਸਵੱਛਤਾ ਕੇਂਦਰੀ ਮੰਤਰੀ ਉਮਾ ਭਾਰਤੀ ਵੀ ਮੌਜੂਦ ਰਹਿਣਗੀ।
ਅਮਿਤ ਸ਼ਾਹ ਸੂਰਤ ਦੌਰੇ 'ਤੇ
ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਆਪਣੇ ਗ੍ਰਹਿ ਸੂਬਾ ਗੁਜਰਾਤ ਦੇ ਸੂਰਤ ਸ਼ਹਿਰ ਦਾ ਦੌਰਾ ਕਰਨਗੇ। ਉਹ ਇਥੇ ਇਕ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਉਹ ਕਈ ਹੋਰ ਪ੍ਰੋਗਰਾਮਾਂ 'ਚ ਵੀ ਸ਼ਿਰਕਤ ਕਰਨਗੇ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਲੋਕ ਸਭਾ ਚੋਣ ਦਾ ਐਲਾਨ ਹੋ ਸਕਦਾ ਹੈ।
ਦਿੱਲੀ ਤੋਂ ਰਵਾਨਾ ਹੋਵੇਗੀ ਸਮਝੌਤੇ ਐਕਸਪ੍ਰੈਸ
ਭਾਰਤ ਅਤੇ ਪਾਕਿਸਤਾਨ ਦਰਮਿਆਨ ਸਮਝੌਤਾ ਐਕਸਪ੍ਰੈੱਸ ਟਰੇਨ ਸੇਵਾ ਨੂੰ ਸ਼ਨੀਵਾਰ ਬਹਾਲ ਕਰਨ ਦਾ ਐਲਾਨ ਕੀਤਾ ਗਿਆ। 3 ਮਾਰਚ ਐਤਵਾਰ ਨੂੰ ਰਾਤ ਸਮੇਂ ਨਵੀਂ ਦਿੱਲੀ ਤੋਂ ਪਹਿਲੀ ਟਰੇਨ ਰਵਾਨਾ ਹੋਵੇਗੀ। ਰੇਲ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤੀ ਹਵਾਈ ਫੌਜ ਵਲੋਂ ਕੀਤੀ ਗਈ ਕਾਰਵਾਈ ਪਿੱਛੋਂ ਪਾਕਿਸਤਾਨ ਨੇ ਇਹ ਟਰੇਨ ਸੇਵਾ ਰੱਦ ਕਰ ਦਿੱਤੀ ਸੀ। ਉਸ ਤੋਂ ਬਾਅਦ ਭਾਰਤ ਨੇ ਵੀ ਇਸ ਟਰੇਨ ਨੂੰ ਰੋਕ ਦਿੱਤਾ ਸੀ।
ਖੇਡ
ਅੱਜ ਹੋਣ ਵਾਲੇ ਮੁਕਾਬਵਲੇ
ਕ੍ਰਿਕਟ : ਬੰਗਲਾਦੇਸ਼ ਬਨਾਮ ਨਿਊਜ਼ੀਲੈਂਡ (ਪਹਿਲਾ ਟੈਸਟ ਮੈਚ, ਚੌਥਾ ਦਿਨ)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19
ਬੈਡਮਿੰਟਨ : ਐੱਚ. ਐੱਸ. ਬੀ. ਸੀ. ਡਬਲਯੂ. ਐੱਫ. ਵਰਲਡ ਟੂਰ
ਫੁੱਟਬਾਲ : ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ-2018/19
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਸ਼੍ਰੀਲੰਕਾ (ਪਹਿਲਾ ਵਨ ਡੇ ਮੈਚ)