ਨਵੀਨ ਪਟਨਾਇਕ ਅੱਜ 5ਵੀਂ ਵਾਰ ਚੁੱਕਣਗੇ ਸੀ.ਐੱਮ. ਅਹੁਦੇ ਦੀ ਸਹੁੰ (ਪੜ੍ਹੋ 29 ਮਈ ਦੀਆਂ ਖਾਸ ਖਬਰਾਂ)

Wednesday, May 29, 2019 - 06:28 AM (IST)

ਨਵੀਨ ਪਟਨਾਇਕ ਅੱਜ 5ਵੀਂ ਵਾਰ ਚੁੱਕਣਗੇ ਸੀ.ਐੱਮ. ਅਹੁਦੇ ਦੀ ਸਹੁੰ (ਪੜ੍ਹੋ 29 ਮਈ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਨਵੀਨ ਪਟਨਾਇਕ ਓਡੀਸ਼ਾ ਵਿਧਾਨ ਸਭਾ 'ਚ ਭਾਰੀ ਜਿੱਤ ਨਾਲ ਲਗਾਤਾਰ 5ਵੀਂ ਵਾਰ ਸੱਤਾ ਸੰਭਾਲਣ ਜਾ ਰਹੇ ਹਨ ਅਤੇ ਜਨਤਾ ਦੇ ਪੰਸਦੀਦਾ ਨੇਤਾ ਬਣੇ ਹੋਏ ਹਨ। ਉਹ ਬੁੱਧਵਾਰ ਭਾਵ ਅੱਜ ਸਹੁੰ ਚੁੱਕਣਗੇ। 147 ਮੈਂਬਰਾਂ ਵਾਲੀ ਸਦਨ 'ਚ ਪਟਨਾਇਕ ਦੀ ਬੀਜੂ ਜਨਤਾ ਦਲ ਨੇ 112 ਸੀਟਾਂ 'ਤੇ ਜਿੱਤ ਹਾਸਲ ਕੀਤੀ।

ਚਾਰਾ ਘਪਲਾ ਮਾਮਲੇ 'ਚ ਸੁਣਵਾਈ ਅੱਜ
ਚਾਰਾ ਘਪਲਾ ਮਾਮਲੇ ਨਾਲ ਜੁੜੇ ਆਰ.ਸੀ. 20ਏ/1996 ਦੇ ਪੂਰਕ ਮਾਮਲੇ 'ਚ 18 ਦੋਸ਼ੀਆਂ ਦੀ ਕਿਸਮਤ ਦਾ ਫੈਸਲਾ ਅੱਜ ਹੋਵੇਗਾ। ਚਾਈਬਾਸਾ ਖਜ਼ਾਨੇ 'ਚੋਂ 37 ਕਰੋੜ ਰੁਪਏ ਤੋਂ ਜ਼ਿਆਦਾ ਦੀ ਗੈਰ-ਕਾਨੂੰਨੀ ਢੰਗ ਨਾਲ ਕੱਢੇ ਜਾਣ ਦੇ ਮਾਮਲੇ 'ਚ ਸੀ.ਬੀ.ਆਈ. ਨੇ 20 ਦੋਸ਼ੀਆਂ ਖਿਲਾਫ ਬਾਅਦ 'ਚ ਦੋਸ਼ ਪੱਤਰ ਦਾਖਲ ਕੀਤਾ ਸੀ।

ਅੱਜ ਸੀ.ਐੱਮ. ਅਹੁਦੇ ਦੀ ਸਹੁੰ ਚੁੱਕਣਗੇ ਪੇਮਾ ਖਾਂਡੂ
ਅਰੂਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ ਬੀ ਡੀ ਮਿਸ਼ਰਾ ਨੇ ਸੋਮਵਾਰ ਨੂੰ ਭਾਜਪਾ ਨੇਤਾ ਅਤੇ ਮਨੋਨੀਤ ਮੁੱਖ ਮੰਤਰੀ ਪੇਮਾ ਖਾਂਡੂ ਨੂੰ ਸੂਬੇ 'ਚ ਅਗਲੀ ਸਰਕਾਰ ਦੇ ਗਠਜੋੜ ਲਈ ਸੱਦਾ ਦਿੱਤਾ। ਪਾਰਟੀ ਸੂਤਰਾਂ ਨੇ ਦੱਸਿਆ ਕਿ ਖਾਂਡੂ ਤੇ ਉਨ੍ਹਾਂ ਦੇ ਮੰਤਰੀ ਪ੍ਰੀਸ਼ਦ ਦੇ ਮੈਂਬਰ ਨੂੰ ਅੱਜ ਇਥੇ ਰਾਜਭਵਨ 'ਚ ਅਹੁਦੇ ਤੇ ਗੋਪਨੀਅਤਾ ਦੀ ਸਹੁੰ ਦਿਵਾਈ ਜਾਵੇਗੀ।

ਯੋਗੀ ਆਦਿਤਿਆਨਾਥ ਨੇ ਸੱਦੀ ਬੈਠਕ
ਸਪਾ-ਬਸਪਾ ਗਠਜੋੜ ਦੇ ਬਾਵਜੂਦ ਉੱਤਰ ਪ੍ਰਦੇਸ਼ 'ਤ ਸਹਿਯੋਗੀਆਂ ਸਣੇ 64 ਸੀਟ ਜਿੱਤਣ ਤੋਂ ਬਾਅਦ ਭਾਜਪਾ ਦਾ ਉਤਸ਼ਾਹ ਵਧਿਆ ਹੈ। ਅੱਜ ਮੁੱਖ ਮੰਤਰੀ ਰਿਹਾਇਸ਼ ਤੇ ਨਵੇਂ ਚੁਣੇ ਸੰਸਦ ਮੈਂਬਰਾਂ, ਭਾਜਪਾ ਪ੍ਰਦੇਸ਼ ਅਹੁਦੇਦਾਰਾਂ, ਖੇਤਰੀ ਪ੍ਰਧਾਨ, ਖੇਤਰੀ ਸੰਗਠਨ ਮੰਤਰੀ ਤੇ ਖੇਤਰੀ ਇੰਚਾਰਜਾਂ ਦੀ ਬੈਠਕ ਸੱਦੀ ਹੈ।

ਕਰਨਾਟਕ 'ਚ ਗਠਜੋੜ ਦੀ ਬੈਠਕ ਅੱਜ
ਕਰਨਾਟਕ ਦੇ ਸੱਤਾਧਾਰੀ ਗਠਜੋੜ 'ਚ ਵਧਦੀ ਚਿੰਤਾ ਵਿਚਾਲੇ ਉਸ ਦੇ ਕੰਪੋਨੈਂਟ ਕਾਂਗਰਸ ਨੇ ਸੂਬੇ ਦੀ ਮੌਜੂਦਾ ਸਿਆਸੀ ਘਟਨਾਕ੍ਰਮ 'ਤੇ ਚਰਚਾ ਕਰਨ ਲਈ ਅੱਜ ਪਾਰਟੀ ਵਿਧਾਇਕ ਦਲ ਦੀ ਬੈਠਕ ਸੱਦੀ ਹੈ। ਲੋਕ ਸਭਾ ਚੋਣ 'ਚ ਕਾਂਘਰਸ-ਜੇਡੀਐਸ ਦੀ ਕਰਾਰੀ ਹਾਰ ਅਤੇ ਕਾਂਗਰਸ 'ਚ ਵਧਦੇ ਅਸੰਤੋਸ਼ ਵਿਚਾਲੇ ਇਹ ਬੈਠਕ ਹੋਣ ਜਾ ਰਹੀ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕਬੱਡੀ : ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ-2019
ਫੁੱਟਬਾਲ : ਫੀਫਾ ਅੰਡਰ-20 ਵਿਸ਼ਵ ਕੱਪ-2019


author

Inder Prajapati

Content Editor

Related News