ਉਧਵ ਠਾਕਰੇ ਅੱਜ ਚੁੱਕਣਗੇ ਸੀ.ਐੱਮ. ਅਹੁਦੇ ਦੀ ਸਹੁੰ (ਪੜ੍ਹੋ 28 ਨਵੰਬਰ ਦੀਆਂ ਖਾਸ ਖਬਰਾਂ)

Thursday, Nov 28, 2019 - 02:20 AM (IST)

ਉਧਵ ਠਾਕਰੇ ਅੱਜ ਚੁੱਕਣਗੇ ਸੀ.ਐੱਮ. ਅਹੁਦੇ ਦੀ ਸਹੁੰ (ਪੜ੍ਹੋ 28 ਨਵੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ — ਸ਼ਿਵ ਸੇਨਾ ਮੁਖੀ ਉਧਵ ਠਾਕਰੇ ਅੱਜ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਦੇ ਤੌਰ 'ਤੇ ਸਹੁੰ ਚੁੱਕ ਸਮਾਗਮ ਕਰਨਗੇ। ਉਹ ਮਨੋਹਰ ਜੋਸ਼ੀ ਅਤੇ ਨਾਰਾਇਣ ਰਾਣੇ ਤੋਂ ਬਾਅਦ ਇਸ ਅਹੁਦੇ 'ਤੇ ਕਾਬਿਜ ਹੋਣ ਵਾਲੇ ਸ਼ਿਵ ਸੇਨਾ ਦੇ ਤੀਜੇ ਨੇਤਾ ਹਨ। ਮਹਾਰਾਸ਼ਟਰ ਵਿਧਾਨ ਸਭਾ ਚੋਣ ਨਤੀਜੇ 24 ਅਕਤੂਬਰ ਨੂੰ ਐਲਾਨ ਹੋਣ ਦੇ ਇਕ ਮਹੀਨੇ ਬਾਅਦ ਠਾਕਰੇ (59) ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਚੋਣ ਨਤੀਜੇ ਐਲਾਨ ਹੋਣ ਤੋਂ ਬਾਅਦ ਸੂਬੇ 'ਚ ਨਵੇਂ ਰਾਜਨੀਤੀ ਸਮੀਕਰਣ ਦੇਖਣ ਨੂੰ ਮਿਲੇ।

ਗੋਟਬਾਆ ਰਾਜਪਕਸ਼ੇ ਅੱਜ ਤੋਂ ਦੋ ਦਿਨਾਂ ਭਾਰਤ ਦੌਰੇ 'ਤੇ
ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਆ ਰਾਜਪਕਸ਼ੇ ਭਾਰਤ ਦੀ ਦੋ ਦਿਨਾਂ ਯਾਤਰਾ 'ਤੇ ਅੱਜ ਇਥੇ ਆਉਣਗੇ। ਉਹ ਆਪਣੇ ਇਸ ਦੌਰੇ ਦੌਰਾਨ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਦੱਸਿਆ ਕਿ ਰਾਜਪਕਸ਼ੇ ਵੀਰਵਾਰ ਦੀ ਸ਼ਾਮ ਭਾਰਤ ਪਹੁੰਚਣਗੇ ਅਤੇ ਉਨ੍ਹਾਂ ਦੇ ਸਨਮਾਨ 'ਚ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਭਵਨ 'ਚ ਸਵਾਗਤ ਸਮਾਗਮ ਦਾ ਆਯੋਜਨ ਹੋਵੇਗਾ। ਇਸ ਦਿਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲਣਗੇ।

ਅਮਿਤ ਸ਼ਾਹ ਅੱਜ ਚਤਰਾ ਅਤੇ ਗੜਵਾ 'ਚ ਕਰਨਗੇ ਚੋਣ ਸਭਾ
ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਚਤਰਾ ਤੇ ਗੜਵਾ 'ਚ ਚੋਣ ਸਭਾ ਨੂੰ ਸੰਬੋਧਿਤ ਕਰਨਗੇ। ਸ਼ਾਹ ਅੱਜ ਸਵੇਰੇ ਰਾਂਚੀ ਆਉਣਗੇ ਅਤੇ ਇਥੋਂ ਉਹ ਚਤਰਾ ਅਤੇ ਗੜਵਾ 'ਚ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਲਈ ਸਭਾਵਾਂ ਕਰਨ ਜਾਣਗੇ। ਭਾਜਪਾ ਦੇ ਪ੍ਰੋਗਰਾਮ ਵਿਭਾਗ ਦੇ ਰਵੀਨਾਥ ਕਿਸ਼ੋਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਫੌਜ ਮੁਖੀ ਬਾਜਵਾ ਤੇ ਸੁਣਵਾਈ ਅੱਜ
ਪਾਕਿਸਤਾਨ ਦੇ ਪ੍ਰਧਾਨ ਜੱਜ ਆਸਿਫ ਸਈਦ ਖੋਸਾ ਨੇ ਪਾਕਿ ਫੌਜ ਮੁਖੀ ਨੂੰ ਇਕ 'ਸ਼ਟਲਕਾਕ' ਦੇ ਰੂਪ 'ਚ ਤਬਦੀਲ ਕਰ ਦੇਣ ਨੂੰ ਲੈ ਕੇ ਅਟਾਰਨੀ ਜਨਰਲ ਨੂੰ ਫਿਟਕਾਰ ਲਗਾਈ। ਨਾਲ ਹੀ ਇਮਰਾਨ ਖਾਨ ਸਰਕਾਰ ਨੂੰ ਕਿਹਾ ਕਿ ਉਹ ਜੋ ਕੁਝ ਕਰ ਰਹੀ ਹੈ, ਉਸ 'ਤੇ ਮੁੜ ਵਿਚਾਰ ਕਰੋ। ਪਾਕਿ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮੌਜੂਦਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਵਿਸਥਾਰ ਨਾਲ ਜੁੜੇ ਇਕ ਅਹਿਮ ਮਾਮਲੇ ਦੀ ਸੁਣਵਾਈ ਵੀਰਵਾਰ ਤਕ ਲਈ ਟਾਲ ਦਿੱਤੀ।


author

Inder Prajapati

Content Editor

Related News