ਮਹਾਰਾਸ਼ਟਰ ਦੀ ਸਿਆਸਤ ''ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ (ਪੜ੍ਹੋ 26 ਨਵੰਬਰ ਦੀਆਂ ਖਾਸ ਖਬਰਾਂ)

Tuesday, Nov 26, 2019 - 02:26 AM (IST)

ਮਹਾਰਾਸ਼ਟਰ ਦੀ ਸਿਆਸਤ ''ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਫੈਸਲਾ (ਪੜ੍ਹੋ 26 ਨਵੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ — ਮਹਾਰਾਸ਼ਟਰ 'ਚ ਸਰਕਾਰ ਗਠਨ 'ਤੇ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ, ਜਦਕਿ ਭਾਜਪਾ ਤੇ ਸ਼ਿਵ ਸੇਨਾ ਗਠਜੋੜ, ਦੋਵੇਂ ਬਹੁਮਤ ਹੋਣ ਦਾ ਦਾਅਵਾ ਕਰ ਰਹੇ ਹਨ। ਦੂਜੇ ਪਾਸੇ ਸੰਸਦ 'ਚ ਕਾਂਗਰਸ ਸਣੇ ਵਿਰੋਧੀ ਮੈਂਬਰਾਂ ਦੇ ਹੰਗਾਮੇ ਕਾਰਨ ਸੋਮਵਾਰ ਨੂੰ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਅੱਤਲ ਕਰ ਦਿੱਤੀ ਗਈ। ਅਦਾਲਤ ਮਹਾਰਾਸ਼ਟਰ 'ਚ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾਉਣ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਫੈਸਲੇ ਖਿਲਾਫ ਸ਼ਿਵ ਸੇਨਾ-ਰਾਕਾਂਪਾ-ਕਾਂਗਰਸ ਦੀ ਪਟੀਸ਼ਨ 'ਤੇ ਅੱਜ ਸਵੇਰੇ ਸਾਢੇ 10 ਵਜੇ ਆਪਣਾ ਆਦੇਸ਼ ਸੁਣਾਏਗਾ।

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਕਰਨਗੇ ਸੰਸਦਾਂ ਨੂੰ ਸੰਬੋਧਿਤ
ਦੇਸ਼ ਦੇ ਸੰਵਿਧਾਨ ਦੇ ਫੈਸਲੇ ਦੇ 70 ਸਾਲ ਪੂਰੇ ਹੋਣ ਮੌਕੇ  ਅੱਜ ਸੰਸਦ ਦੇ ਕੇਂਦਰੀ ਰੂਮ 'ਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ, ਲੋਕ ਸਭਾ ਪ੍ਰਧਾਨ ਓਮ ਬਿਰਲਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਗਮ ਨੂੰ ਸੰਬੋਧਿਤ ਕਰਨਗੇ। ਇਸ ਮੌਕੇ 'ਤੇ ਮੰਤਰੀ ਮੰਡਲ ਦੇ ਮੈਂਬਰ ਅਤੇ ਲੋਕ ਸਭਾ ਤੇ ਰਾਜਸਭਾ ਦੇ ਮੈਂਬਰ ਮੌਜੂਦ ਰਹਿਣਗੇ। ਸਮਾਗਮ 'ਚ ਰਾਜਸਭਾ ਦੇ 250ਵੇਂ ਸੈਸ਼ਨ ਦੇ ਸ਼ੁਰੂ ਹੋਣ ਮੌਕੇ ਕੋਵਿੰਦ 250 ਰੁਪਏ ਦਾ ਚਾਂਦੀ ਦਾ ਇਕ ਸਿੱਕਾ ਅਤੇ ਪੰਜ ਰੁਪਏ ਦਾ ਡਾਕ ਟਿਕਟ ਵੀ ਜਾਰੀ ਕਰਨਗੇ।

ਵਿਰੋਧੀ ਕਰੇਗਾ ਸੰਯੁਕਤ ਦਿਵਸ ਦਾ ਬਾਇਕਾਟ
ਕਾਂਗਰਸ ਦੀ ਅਗਵਾਈ 'ਚ ਕੁਝ ਵਿਰੋਧੀ ਦਲਾਂ ਵੱਲੋਂ ਅੱਜ ਸੰਵਿਧਾਨ ਦਿਵਸ ਮੌਕੇ ਸੰਸਦ ਦੀ ਸੰਯੁਕਤ ਬੈਠਕ ਦਾ ਬਾਇਕਾਟ ਕੀਤੇ ਜਾਣ ਦੀ ਸੰਭਾਵਨਾ ਹੈ ਅਤੇ ਉਹ ਮਹਾਰਾਸ਼ਟਰ ਦੇ ਸਿਆਸੀ ਘਟਨਾਕ੍ਰਮ ਖਿਲਾਫ ਵਿਰੋਧ ਪ੍ਰਦਰਸ਼ਨ ਕਰਨਗੇ। ਸੂਤਰਾਂ ਨੇ ਦੱਸਿਆ ਕਿ ਕਾਂਗਰਸ, ਵਾਮ ਦਲ, ਰਾਕਾਂਪਾ, ਤ੍ਰਿਣਮੁਲ ਕਾਂਗਰਸ, ਰਾਜਦ, ਤੇਦੇਪਾ ਅਤੇ ਦ੍ਰਮੁਕ ਵੱਲੋਂ ਮਹਾਰਾਸ਼ਟਰ 'ਚ ਸਿਆਸੀ ਘਟਨਾਕ੍ਰਮ ਤੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦਾ ਅਤੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਦਿਵਾਉਣ ਖਿਲਾਫ ਸੰਸਦ ਪਰੀਸਰ ਦੇ ਅੰਦਰ ਅੰਬੇਡਕਰ ਮੂਰਤੀ ਕੋਲ ਸੰਯੁਕਤ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ।

70 ਸਾਲ ਬਾਅਦ ਜੰਮੂ ਕਸ਼ਮੀਰ 'ਚ ਪਹਿਲੀ ਵਾਰ ਮਨਾਇਆ ਜਾਵੇਗਾ ਸੰਵਿਧਾਨ ਦਿਵਸ
ਜੰਮੂ ਕਸ਼ਮੀਰ 'ਚ ਧਾਰਾ 370 ਦੇ ਜ਼ਿਆਦਾਤਰ ਕਾਨੂੰਨਾਂ ਨੂੰ ਖਤਮ ਕਰਨ ਅਤੇ ਸਾਲ 1957 ਤੋਂ ਲਾਗੂ ਸੂਬਾ ਸੰਵਿਧਾਨ ਭੰਗ ਹੋਣ ਤੋਂ ਬਾਅਦ ਪਹਿਲੀ ਵਾਰ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ 70ਵੀਂ ਵਰ੍ਹੇਗੰਢ ਮਨਾਏਗਾ। ਜੰਮੂ ਕਸ਼ਮੀਰ ਦੇ ਜਨਰਲ ਪ੍ਰਸ਼ਾਸਨ ਵਿਭਾਗ ਦੇ ਵਧੀਕ ਸਕੱਤਰ ਸੁਭਾਸ਼ ਸੀ ਛਿੱਬਰ  ਨੇ ਸਰਕਾਰ ਵੱਲੋਂ ਜਾਰੀ ਆਦੇਸ਼ 'ਚ ਕਿਹਾ, 'ਸੰਵਿਧਾਨ ਨਿਰਮਾਤਾਵਾਂ ਦੇ ਯੋਗਦਾਨ ਪ੍ਰਤੀ ਧੰਨਵਾਦ ਕਰਨ ਅਤੇ ਇਸ 'ਚ ਸ਼ਾਮਲ ਸ਼ਾਨਦਾਰ ਮੁੱਲ ਤੇ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ 'ਚ ਮਨਾਇਆ ਜਾਵੇਗਾ। ਇਸ ਸਾਲ ਸੰਵਿਧਾਨ ਸਵੀਕਾਰ ਕਰਨ ਦੀ 70ਵੀਂ ਵਰ੍ਹੇਗੰਢ ਹੈ।'

ਸੰਵਿਧਾਨ ਦਿਵਸ ਮੌਕੇ ਉੱਤਰ ਪ੍ਰਦੇਸ਼ ਦਾ ਵਿਸ਼ੇਸ਼ ਸੈਸ਼ਨ
ਸੰਵਿਧਾਨ ਦਿਵਸ ਮੌਕੇ ਉੱਤਰ ਪ੍ਰਦੇਸ਼ ਵਿਧਾਨ ਮੰਡਲ ਦਾ ਵਿਸ਼ੇਸ਼ ਸੈਸ਼ਨ ਅੱਜ ਹੋਵੇਗਾ। ਇਹ ਵਿਸ਼ੇਸ਼ ਸੈਸ਼ਨ ਸਵੇਰੇ 11 ਵਜੇ ਰਾਜਪਾਲ ਆਨੰਦੀਬੇਨ ਪਟੇਲ ਵੱਲੋਂ ਸਮਵੇਤ ਸਦਨ ਨੂੰ ਸੰਬੋਧਨ ਨਾਲ ਸ਼ੁਰੂ ਹੋਵੇਗਾ। ਵਿਧਾਨ ਸਭਾ ਪ੍ਰਧਾਨ ਹਿਰਦੇ ਨਾਰਾਇਣ ਦੀਕਸ਼ਿਤ ਨੇ ਸੋਮਵਾਰ ਨੂੰ ਦੱਸਿਆ ਕਿ ਸੈਸ਼ਨ ਦੌਰਾਨ ਸੰਵਿਧਾਨ ਦੀ ਪ੍ਰਸਤਾਵਨਾ ਤੇ ਮੌਲਿਕ ਕਰਤੱਵਾਂ ਤੇ ਸੰਵਿਧਾਨ ਦੇ ਸ਼ਿਲਪੀ ਡਾਕਟਰ ਭੀਮਰਾਓ ਅੰਬੇਡਕਰ ਦੇ ਸਿਧਾਂਤਾਂ 'ਤੇ ਵਿਆਪਕ ਚਰਚਾ ਹੋਵੇਗੀ।


author

Inder Prajapati

Content Editor

Related News