ਕਾਂਗਰਸ CWC ਦੀ ਬੈਠਕ ਅੱਜ, ਰਾਹੁਲ ਦੇ ਸਕਦੇ ਹਨ ਅਸਤੀਫਾ (ਪੜ੍ਹੋ 25 ਮਈ ਦੀਆਂ ਖਾਸ ਖਬਰਾਂ)
Saturday, May 25, 2019 - 06:26 AM (IST)

ਨਵੀਂ ਦਿੱਲੀ (ਵੈਬ ਡੈਸਕ)— ਲੋਕ ਸਭਾ ਚੋਣ 'ਚ ਕਰਾਰੀ ਹਾਰ ਤੋਂ ਬਾਅਗ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਅਸਤੀਫਾ ਦੇਣ ਦੀਆਂ ਅਟਕਲਾਂ ਤੇਜ ਹੋ ਗਈਆਂ ਹਨ। ਅਜਿਹੇ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਦੀ ਸਰਵਉੱਚ ਨੀਤੀ ਨਿਰਥਾਰਕ ਇਕਾਈ ਕਾਂਗਰਸ ਕਾਰਜਕਾਰੀ ਕਮੇਟੀ ਦੀ ਅੱਜ ਸੱਦੀ ਗਈ ਬੈਠਕ 'ਚ ਗਾਂਧੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਸਕਦੇ ਹਨ।
ਰਾਜਗ ਦੀ ਬੈਠਕ ਅੱਜ, ਪੀ.ਐੱਮ. ਨੂੰ ਚੁਣਨਗੇ ਪੀ.ਐੱਮ.
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ ਦੇ ਨਵੇਂ ਚੁਣੇ ਗਏ ਸੰਸਦਾਂ ਦੀ ਪਹਿਲੀ ਬੈਠਕ ਅੱਜ ਸ਼ਾਮ ਸੰਸਦ ਦੇ ਕੇਂਦਰੀ ਰੂਮ 'ਚ ਹੋਵੇਗੀ, ਜਿਸ 'ਚ ਨਰਿੰਦਰ ਮੋਦੀ ਨੂੰ ਰਸਮੀ ਤੌਰ 'ਤੇ ਨੇਤਾ ਚੁਣਿਆ ਜਾਵੇਗਾ। ਸੂਤਰਾਂ ਮੁਤਾਬਕ ਨੇਤਾ ਚੁਣੇ ਜਾਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਦੇਣਗੇ।
ਜਗਮੋਹਨ ਰੈੱਡੀ ਨੇ ਸੱਦੀ ਵਿਧਾਇਕਾਂ ਦੀ ਬੈਠਕ
ਵਾਈ.ਐੱਸ.ਆਰ. ਕਾਂਗਰਸ ਨੇਤਾ ਵਾਈ.ਐੱਸ. ਰਾਜਸ਼ੇਖਰ ਰੈੱਡੀ ਨੇ ਨਾਇਡੂ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਹੈ। ਵਾਈ.ਐੱਸ.ਆਰ. ਕਾਂਗਰਸ ਨੇ ਅੱਜ ਵਿਧਾਇਕਾਂ ਦੀ ਬੈਠਕ ਸੱਦੀ ਹੈ। ਸੂਤਰਾਂ ਮੁਤਾਬਕ ਜਗਮੋਹਨ ਰੈੱਡੀ 30 ਮਈ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬੈਡਮਿੰਟਨ : ਬੀ. ਡਬਲਯੂ. ਐੱਫ. ਸੁਦੀਰਮਨ ਕੱਪ-2019
ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਅਭਿਆਸ ਮੈਚ)
ਕ੍ਰਿਕਟ : ਟੀ-20 ਮੁੰਬਈ ਲੀਗ-2019