ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਕਰਨਗੇ ਮੋਦੀ (ਪੜ੍ਹੋ 25 ਜਨਵਰੀ ਦੀਆਂ ਖਾਸ ਖਬਰਾਂ)

Friday, Jan 25, 2019 - 02:29 AM (IST)

ਨੈਸ਼ਨਲ ਵਾਰ ਮੈਮੋਰੀਅਲ ਦਾ ਉਦਘਾਟਨ ਕਰਨਗੇ ਮੋਦੀ (ਪੜ੍ਹੋ 25 ਜਨਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ਜਲੰਧਰ— ਆਖਿਰਕਾਰ 70 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਨੈਸ਼ਨਲ ਵਾਰ ਮੈਮੋਰੀਅਲ ਰਾਜਧਾਨੀ ਦਿੱਲੀ 'ਚ ਬਣ ਕੇ ਤਿਆਰ ਹੋ ਗਿਆ ਹੈ ਤੇ ਅੱਜ ਪ੍ਰਾਧਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਇਹ ਵਾਰ ਮੈਮੋਰੀਅਲ ਆਜ਼ਾਦੀ ਤੋਂ ਬਾਅਦ ਵੱਖ-ਵੱਖ ਜੰਗ ਤੇ ਆਪਰੇਸ਼ਨਾਂ 'ਚ ਸ਼ਹੀਦ ਹੋਣ ਵਾਲੇ 22600 ਤੋਂ ਜ਼ਿਆਦਾ ਫੌਜੀਆਂ ਦੇ ਸਨਮਾਨ 'ਚ ਬਣਾਇਆ ਗਿਆ ਹੈ।

ਯੋਗੀ ਅੱਜ ਨੋਇਡਾ-ਗ੍ਰੇਟਰ ਨੋਇਡਾ ਮੈਟਰੋ ਨੂੰ ਦਿਖਾਉਣਗੇ ਹਰੀ ਝੰਡੀ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 25 ਜਨਵਰੀ ਨੂੰ ਨੋਇਡਾ-ਗ੍ਰੇਟਰ ਨੋਇਡਾ ਮੈਟਰੋ ਕੋਰੀਡੋਰ ਦਾ ਉਦਘਾਟਨ ਕਰਨ ਵਾਲੇ ਹਨ। ਇਸ ਐਕੁਆ ਲਾਈਨ ਮੈਟਰੋ 'ਚ ਕੁੱਲ 21 ਮੈਟਰੋ ਸਟੇਸ਼ਨ ਹਨ, ਜਿਨ੍ਹਾਂ 'ਚੋਂ 15 ਨੋਇਡਾ ਤੇ 6 ਗ੍ਰੇਟਰ ਨੋਇਡਾ 'ਚ ਹਨ।

ਦੇਸ਼ ਨੂੰ ਸੰਬੋਧਿਤ ਕਰਨਗੇ ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਰਾਮਨਾਥ ਕੋਵਿੰਦ 70ਵੇਂ ਗਣਤੰਤਰ ਦਿਵਸ ਤੋਂ ਸ਼ੁੱਕਰਵਾਰ (25 ਜਨਵਰੀ, 2019) ਨੂੰ ਦੇਸ਼ ਨੂੰ ਸੰਬੋਧਿਤ ਕਰਨਗੇ। ਇਹ ਸੰਬੋਧਨ ਆਕਾਸ਼ਵਾਣੀ ਦੇ ਸਾਰੇ ਰਾਸ਼ਟਰੀ ਨੈਟਵਰਕਾਂ ਤੇ ਦੂਰਦਰਸ਼ਨ ਦੇ ਸਾਰੇ ਚੈਨਲਾਂ 'ਤੇ ਸ਼ਾਮ ਸੱਤ ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਪ੍ਰਸਾਰਣ ਪਹਿਲਾਂ ਹਿੰਦੀ 'ਚ ਤੇ ਇਸ ਤੋਂ ਬਾਅਦ ਅੰਗ੍ਰੇਜੀ 'ਚ ਹੋਵੇਗਾ। 

ਰਾਹੁਲ ਗਾਂਧੀ ਓਡੀਸ਼ਾ ਦੌਰੇ 'ਤੇ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਓਡੀਸ਼ਾ ਦੀ ਆਪਣੀ ਇਕ ਦਿਨਾਂ ਯਾਤਰਾ ਦੌਰਾਨ ਕਟਕ 'ਚ ਬਾਲੀ ਯਾਤਰਾ ਮੈਦਾਨ 'ਚ ਇਕ ਜਨ ਸਭਾ ਨੂੰ ਸੰਬੋਧਿਤ ਕਰਨਗੇ। ਉਨ੍ਹਾਂ ਦੀ ਇਸ ਯਾਤਰਾ ਨੂੰ ਇਸ ਸਾਲ ਹੋਣ ਵਾਲੇ ਲੋਕ ਸਭਾ ਚੋਣ ਤੇ ਸੂਬਾ ਵਿਧਾਨ ਸਭਾ ਚੋਣ ਦੀ 
ਤਿਆਰੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਸ਼੍ਰੀਲੰਕਾ ਬਨਾਮ ਆਸਟਰੇਲੀਆ (ਪਹਿਲਾ ਟੈਸਟ ਮੈਚ, ਦੂਜਾ ਦਿਨ)
ਕ੍ਰਿਕਟ : ਇੰਗਲੈਂਡ ਬਨਾਮ ਵੈਸਟਇੰਡੀਜ਼ (ਪਹਿਲਾ ਟੈਸਟ ਮੈਚ, ਤੀਜਾ ਦਿਨ)
ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਪਾਕਿਸਤਾਨ (ਤੀਜਾ ਵਨ ਡੇ ਮੈਚ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018/19
ਫੁੱਟਬਾਲ : ਏ. ਐੱਫ. ਸੀ. ਏਸ਼ੀਅਨ ਕੱਪ-2019
ਕੁਸ਼ਤੀ : ਪ੍ਰੋ ਰੈਸਲਿੰਗ ਲੀਗ-2019 


author

Inder Prajapati

Content Editor

Related News