ਅੱਜ ਸ਼੍ਰੀਨਗਰ ਦੌਰੇ ''ਤੇ ਜਾਣਗੇ ਰਾਹੁਲ ਗਾਂਧੀ (ਪੜ੍ਹੋ 24 ਅਗਸਤ ਦੀਆਂ ਖਾਸ ਖਬਰਾਂ)

Saturday, Aug 24, 2019 - 02:05 AM (IST)

ਅੱਜ ਸ਼੍ਰੀਨਗਰ ਦੌਰੇ ''ਤੇ ਜਾਣਗੇ ਰਾਹੁਲ ਗਾਂਧੀ (ਪੜ੍ਹੋ 24 ਅਗਸਤ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਕਈ ਹੋਰ ਵਿਰੋਧੀ ਦਲਾਂ ਦੇ ਨੇਤਾ ਅੱਜ ਕਸ਼ਮੀਰ ਦਾ ਦੌਰਾ ਕਰਨਗੇ ਅਤੇ ਉਥੇ ਧਾਰਾ 370 ਦੇ ਪ੍ਰਮੁੱਖ ਨਿਯਮਾਂ ਨੂੰ ਹਟਾਏ ਜਾਣ ਤੋਂ ਬਾਅਦ ਉਥੇ ਦੀ ਸਥਿਤੀ ਦਾ ਜਾਇਜਾ ਲੈਣਗੇ। ਸੂਤਰਾਂ ਮੁਤਾਬਕ ਗਾਂਧੀ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਭਾਕਪਾ ਜਨਰਲ ਸਕੱਤਰ ਡੀ ਰਾਜਾ, ਰਾਸ਼ਟਰਪਤੀ ਜਨਤਾ ਦਲ ਦੇ ਮਨੋਜ ਝਾ ਸਣੇ ਕਈ ਹੋਰ ਨੇਤਾ ਸ਼ਾਮਲ ਹੋਣਗੇ।

ਅੱਜ ਦੇਸ਼ਭਰ 'ਚ ਜਨਮ ਅਸ਼ਟਮੀ ਦੀ ਧੂਮ
ਮਧੁਰਾ 'ਚ ਸ਼੍ਰੀ ਕ੍ਰਿਸ਼ਣ ਜਨਮ ਅਸ਼ਟਮੀ ਮੌਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਤੇ ਸ਼੍ਰੀ ਕ੍ਰਿਸ਼ਣ ਜਨਮ ਸਥਾਨ ਤੇ ਹੋਰ ਅਹਿਮ ਮੰਦਰਾਂ 'ਚ ਵੱਡੀ ਗਿਣਤੀ 'ਚ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਜ਼ਿਲਾ ਅਧਿਕਾਰੀ ਸਰਵਗਿਆ ਰਾਮ ਮਿਸ਼ਰਾ ਤੇ ਸੀਨੀਅਰ ਪੁਲਸ ਅਧਿਕਾਰੀ ਸ਼ਲਭ ਮਾਧੁਰ ਨੇ ਦੱਸਿਆ, 'ਸ਼੍ਰੀ ਕ੍ਰਿਸ਼ਣ ਜਨਮ ਅਸ਼ਟਮੀ ਦੇ ਉਤਸਵ 'ਤੇ ਉਮੜਨ ਵਾਲੀ ਸ਼ਰਧਾਲੂਆਂ ਦੀ ਭੀੜ੍ਹ ਨੂੰ ਦੇਖਦੇ ਹੋਏ ਸ਼੍ਰੀ ਕ੍ਰਿਸ਼ਣ ਜਨਮ ਸਥਾਨ, ਮਹੱਤਵਪੂਰਣ ਮੰਦਰਾਂ ਤੇ ਹੋਰ ਧਾਰਮਿਕ ਥਾਵਾਂ ਤੋਂ ਇਲਾਵਾ ਸਾਰੇ ਸੰਵੇਦਨਸ਼ੀਲ ਸਥਾਨਾਂ 'ਤੇ ਸੁਰੱਖਿਆ ਦੀ ਸਖਤ ਵਿਵਸਥਾ ਕੀਤੀ ਗਈ ਹੈ।'

ਦੋ ਦਿਨੀਂ ਬਹਿਰੀਨ ਯਾਤਰਾ 'ਤੇ ਪੀ.ਐੱਮ. ਮੋਦੀ
ਪ੍ਰਧਾਨ ਮੰਤਰੀ ਮੋਦੀ ਬਹਿਰੀਨ ਦੀ ਦੋ ਦਿਨਾਂ ਯਾਤਰਾ ਦੌਰਾਨ ਇਸ ਖਾੜੀ ਦੇਸ਼ ਦੀ ਰਾਜਧਾਨੀ 'ਚ ਸਥਿਤ 200 ਸਾਲ ਪੁਰਾਣੇ ਭਗਵਾਨ ਸ਼੍ਰੀ ਕ੍ਰਿਸ਼ਣ ਦੇ ਮੰਦਰ ਦੀ ਮੁੜ ਉਸਾਰੀ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕਰਨਗੇ। ਇਸ ਪ੍ਰੋਜੈਕਟ 'ਤੇ 42 ਲੱਖ ਡਾਲਰ ਦੀ ਲਾਗਤ ਆਵੇਗੀ।

ਅੱਜ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜਾਂ ਲੈਣ ਜਾਵੇਗੀ ਕੇਂਦਰੀ ਟੀਮ
ਕਰਨਾਟਕ 'ਚ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅੰਤਰ-ਮੰਤਰਾਲੀ ਕੇਂਦਰੀ ਟੀਮ ਅੱਜ ਤੋਂ ਚਾਰ ਦਿਨ ਤਕ ਇਸ ਦੱਖਣੀ ਸੂਬੇ ਦਾ ਦੌਰਾ ਕਰੇਗੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸ੍ਰਵੇਖਣ ਕੀਤਾ ਸੀ ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਪਹਿਲਾ ਟੈਸਟ, ਤੀਜਾ ਦਿਨ)
ਕ੍ਰਿਕਟ : ਇੰਗਲੈਂਡ ਬਨਾਮ ਆਸਟ੍ਰੇਲੀਆ (ਤੀਸਰਾ ਟੈਸਟ, ਤੀਜਾ ਦਿਨ)
ਕ੍ਰਿਕਟ : ਸ਼੍ਰੀਲੰਕਾ ਬਨਾਮ ਨਿਊਜ਼ੀਲੈਂਡ (ਦੂਜਾ ਟੈਸਟ, ਤੀਜਾ ਦਿਨ)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਡਬਲਯੂ. ਐੱਫ. ਵਰਲਡ ਟੂਰ-2019


author

Inder Prajapati

Content Editor

Related News