Tiktok ਨੂੰ ਅੱਜ ਸੁਪਰੀਮ ਕੋਰਟ ਤੋਂ ਮਿਲ ਸਕਦੀ ਹੈ ਰਾਹਤ (ਪੜ੍ਹੋ 24 ਅਪ੍ਰੈਲ ਦੀਆਂ ਖਾਸ ਖਬਰਾਂ)
Wednesday, Apr 24, 2019 - 02:30 AM (IST)
ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਨੂੰ ਟਿਕ ਟਾਕ 'ਤੇ ਪਾਬੰਦੀ ਦੇ ਮਾਮਲੇ 'ਚ ਅੰਤਰਿਮ ਰਾਹਤ ਪਟੀਸ਼ਨ 'ਤੇ ਅੱਜ ਫੈਸਲਾ ਆ ਸਕਦਾ ਹੈ, ਇਸ 'ਚ ਅਸਫਲ ਹੋਣ 'ਤੇ ਮੋਬਾਇਲ ਐੱਪ 'ਤੇ ਲੱਗੀ ਪਾਬੰਦੀ ਹਟ ਜਾਵੇਗੀ। ਪ੍ਰਧਾਨ ਜੱਜ ਰੰਜਨ ਗੋਗੋਈ, ਜੱਜ ਦੀਪਕ ਗੁੱਪਤਾ ਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਇਸ ਮਾਮਲੇ 'ਚ ਕੋਈ ਵੀ ਆਦੇਸ਼ ਪਾਸ ਕਰਨ ਤੋਂ ਮਨਾ ਕਰ ਦਿੱਤਾ।
ਪੀ.ਐੱਮ. ਮੋਦੀ ਲੋਹਰਦਗਾ 'ਚ ਚੋਣ ਸਭਾ ਨੂੰ ਕਰਨਗੇ ਸੰਬੋਧਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਹਰਦਗਾ 'ਚ ਆਯੋਜਿਤ ਚੋਣ ਸਭਾ ਨੂੰ ਸੰਬੋਧਿਤ ਕਰਨਗੇ। ਪੀ.ਐੱਮ ਮੋਦੀ ਦੇ ਦੌਰੇ ਨੂੰ ਲੈ ਕੇ ਐੱਸ.ਪੀ.ਜੀ. ਦੀ ਟੀਮ ਤੋਂ ਇਲਾਵਾ ਸੂਬਾ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਸ ਦੌਰੇ ਦੌਰਾਨ ਪੀ.ਐੱਮ. ਮੋਦੀ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਚੋਣ ਸਬੰਧੀ ਤਿਆਰੀਆਂ 'ਤੇ ਵੀ ਚਰਤਾ ਕਰਨਗੇ।
ਅਮਿਤ ਸ਼ਾਹ ਅੱਜ ਵਾਰਾਨਸੀ 'ਚ
ਪਾਰਟੀ ਦੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਵਾਰਾਨਸੀ ਲੋਕ ਸਭਾ ਚੋਣ ਸੰਚਾਲਨ ਕਮੇਟੀ ਦੇ ਅਹੁਦੇਦਾਰਾਂ ਨਾਲ ਚੋਣ ਦੀਆਂ ਤਿਆਰੀਆਂ, ਰੋਡ ਸ਼ੋਅ ਅਤੇ ਨਾਮਜ਼ਦਗੀ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਇਸ ਤੋਂ ਬਾਅਦ ਪਟਨਾ 'ਚ ਆਯੋਜਿਤ ਸਭਾ ਨੂੰ ਸੰਬੋਧਿਤ ਕਰਨ ਜਾਣਗੇ।
ਰਾਹੁਲ ਕਾਨਪੁਰ 'ਚ ਕਰਨਗੇ ਜਨ ਸਭਾ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬੁੱਧਵਾਰ ਨੂੰ ਕਾਨਪੁਰ ਦੌਰੇ 'ਤੇ ਆ ਰਹੇ ਹ। ਇਥੇ ਉਹ ਕਾਨਪੁਰ ਸਥਿਤ ਬ੍ਰਜੇਂਦਰ ਸਵਰੂਪ ਪਾਰਕ 'ਚ ਜਨ ਸਭਾ ਕਰਨਗੇ। ਬੁੱਧਵਾਰ ਨੂੰ ਰਾਹੁਲ ਗਾਂਧੀ ਤਿੰਨ ਵਜੇ ਹੈਲੀਕਾਪਟਰ ਰਾਹੀਂ ਸ਼ਹਿਰ ਆਉਣਗੇ। ਚੰਦਰਸ਼ੇਖਰ ਆਜ਼ਾਦ ਖੇਤੀ ਬਾੜੀ ਤੇ ਤਕਨੀਕੀ ਯੂਨੀਵਰਸਿਟੀ 'ਚ ਬਣੇ ਹੈਲੀਪੈਡ 'ਤੇ ਉਨ੍ਹਾਂ ਦਾ ਹੈਲੀਕਾਪਟਰ ਉਤਰੇਗਾ।
ਅੱਜ ਦੇ ਦਿਨ ਹੋਇਆ ਸੀ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਜਨਮ
24 ਅਪ੍ਰੈਲ 1973 ਇਹ ਉਹ ਦਿਨ ਹੈ ਜਦੋਂ ਭਾਰਤੀ ਸਰਜਮੀਂ 'ਤੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦਾ ਜਨਮ ਹੋਇਆ ਸੀ। ਸਚਿਨ ਉਦੋਂ ਸਿਰਫ 16 ਸਾਲ ਦੇ ਸਨ ਜਦੋਂ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣਾ ਕਦਮ ਰੱਖਿਆ ਸੀ। 24 ਸਾਲ ਦੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਦੇ ਕਰੀਅਕ 'ਚ ਉਨ੍ਹਾਂ ਨੇ ਭਾਰਤ ਦਾ ਨਾਂ ਅੰਤਰਰਾਸ਼ਟਰੀ ਪੱਧਰ 'ਤੇ ਰੋਸ਼ਨ ਕੀਤਾ। ਸਚਿਨ ਦੇ ਨਾਂ ਸਭ ਤੋਂ ਜ਼ਿਆਦਾ ਦੌੜਾਂ, ਸਭ ਤੋਂ ਜ਼ਿਆਦਾ ਸੈਂਕੜੇ ਤੋਂ ਇਲਾਵਾ ਕਈ ਰਿਕਾਰਡ ਦਰਜ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਕਿੰਗਜ਼ ਇਲੈਵਨ ਪੰਜਾਬ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਈ. ਪੀ .ਐੱਲ. ਸੀਜ਼ਨ-12)
ਫੁੱਟਬਾਲ : ਯੂ. ਈ. ਐੱਫ. ਏ. ਯੂਰੋਪਾ ਲੀਗ-2018/19
ਟੈਨਿਸ : ਏ. ਟੀ. ਪੀ. 500 ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19