ਚਿਦਾਂਬਰਮ ਦੀ ਅਗਾਉਂ ਜ਼ਮਾਨਤ ''ਤੇ ਸੁਪਰੀਮ ਕੋਰਟ ''ਚ ਸੁਣਵਾਈ ਅੱਜ (ਪੜ੍ਹੋ 23 ਅਗਸਤ ਦੀਆਂ ਖਾਸ ਖਬਰਾਂ)

Friday, Aug 23, 2019 - 02:21 AM (IST)

ਨਵੀਂ ਦਿੱਲੀ— ਜੱਜ ਆਰ ਭਾਨੁਮਤੀ ਦੀ ਪ੍ਰਧਾਨਗੀ ਵਾਲੀ ਸੁਪਰੀਮ ਕੋਰਟ ਦੀ ਇਖ ਬੈਂਚ ਸ਼ੁੱਕਰਵਾਰ ਨੂੰ ਕਾਂਗਰਸ ਨੇਤਾ ਪੀ. ਚਿਦਾਂਬਰਮ ਦੀ ਪਟੀਸ਼ਨ 'ਤੇ ਸੁਣਵਾਈ ਕਰੇਗੀ। ਇਸ ਪਟੀਸ਼ਨ 'ਚ ਚਿਦਾਂਬਰਮ ਨੇ ਆਈ.ਐੱਨ.ਐੱਕਸ. ਮੀਡੀਆ ਮਾਮਲੇ 'ਚ ਉਨ੍ਹਾਂ ਦੀ ਅਗਾਉਂ ਜ਼ਮਾਨਤ ਪਟੀਸ਼ਨ ਖਾਰਿਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਚਿਦਾਂਬਰਮ ਦੀ ਪਟੀਸ਼ਨ 'ਤੇ ਜੱਜ ਆਰ ਭਾਨੁਮਤੀ ਤੇ ਜੱਜ ਏ.ਐੱਸ. ਬੋਪੰਨਾ ਦੀ ਬੈਂਚ ਸੁਣਵਾਈ ਕਰੇਗੀ।

ਤਿੰਨ ਦਿਨਾਂ ਲਖਨਊ ਦੌਰੇ 'ਤੇ ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਤਿੰਨ ਦਿਨਾਂ ਲਖਨਊ ਦੌਰੇ 'ਤੇ ਰਹਿਣਗੇ। ਉਹ ਲਖਨਊ ਤੋਂ ਸੰਸਦ ਮੈਂਬਰ ਵੀ ਹਨ। ਇਸ ਦੌਰਾਨ ਭਾਰਤੀ ਫੌਜ ਦੇ ਮੱਧ ਕਮਾਨ ਪਹੁੰਚ ਕੇ ਸਮਰ ਸਮਾਰਕ 'ਤੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਇਲਾਵਾ ਉਹ ਆਪਣੇ ਵਰਕਰਾਂ ਨਾਲ ਵੀ ਗੱਲਬਾਤ ਕਰਨਗੇ।

ਪੀ.ਐੱਮ. ਮੋਦੀ ਅੱਜ ਭਾਰਤੀ ਭਾਈਚਾਰੇ ਨਾਲ ਕਰਨਗੇ ਚਰਚਾ
ਪੀ.ਐੱਮ. ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ 'ਚ ਵੀਰਵਾਰ ਨੂੰ ਫਰਾਂਸ ਪਹੁੰਚ ਗਏ। ਪੀ.ਐੱਮ. ਮੋਦੀ ਦੋ ਦਿਨੀਂ ਇਸ ਯਾਤਰਾ ਦੌਰਾਨ ਆਪਣੇ ਫਰਾਂਸੀਸੀ ਹਮਰੁਤਬਾ ਐਵਰਡ ਫਿਲਿਪ ਨਾਲ ਮੁਲਾਕਾਤ ਕਰਨਗੇ ਅਤੇ ਇਥੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ। ਉਹ ਫਰਾਂਸ 'ਚ 1950 ਤੇ 1960 ਦੇ ਦਹਾਕੇ 'ਚ ਏਅਰ ਇੰਡੀਆ ਦੇ ਦੋ ਜਹਾਜ਼ ਹਦਾਸਿਆਂ 'ਚ ਮਾਰੇ ਗਏ ਪੀੜਤਾਂ ਦੀ ਯਾਦ 'ਚ ਬਣਾਏ ਗਏ ਇਕ ਯਾਦਗਾਰੀ ਸਥਾਨ ਦਾ ਉਦਘਾਟਨ ਕਰਨਗੇ।

ਅੱਜ ਬਾਂਕੇ ਬਿਹਾਰੀ ਮੰਦਰ 'ਚ ਹੋਵੇਗੀ ਮੰਗਲਾ ਆਰਤੀ
ਵਿਰੰਦਾਵਨ ਦੇ ਮਸ਼ਹੂਰ ਠਾਕੁਰ ਬਾਂਕੇ ਬਿਹਾਰੀ ਮੰਦਰ 'ਚ ਸ਼੍ਰੀ ਕ੍ਰਿਸ਼ਣ ਜਨਮਅਸ਼ਟਮੀ ਦਾ ਤਿਓਹਾਰ ਅੱਜ ਮਨਾਇਆ ਜਾਵੇਗਾ ਜਿਸ ਦੇ ਲਈ ਵੱਡੇ ਪੱਧਰ 'ਤੇ ਤਿਆਰੀ ਕੀਤੀ ਗਈ ਹੈ। ਇਸ ਦਿਨ ਮੱਧ ਰਾਤ ਨੂੰ ਕਾਨਹਾ ਦਾ ਜਨਮ ਹੋਣ ਤੋਂ ਬਾਅਦ ਰਾਤ 1:55 ਮਿੰਟ 'ਤੇ ਮੰਗਲਾ ਆਰਤੀ ਹੁੰਦੀ ਹੈ। ਮੰਗਲਾ ਆਰਤੀ ਸਾਲ 'ਚ ਸਿਰਫ ਇਕ ਵਾਰ ਜਨਮਅਸ਼ਟਮੀ 'ਤੇ ਹੀ ਹੁੰਦੀ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬੈਡਮਿੰਟਨ : ਐੱਚ. ਐੱਸ. ਬੀ. ਸੀ. ਡਬਲਯੂ. ਐੱਫ. ਵਰਲਡ ਟੂਰ-2019
ਕ੍ਰਿਕਟ : ਇੰਗਲੈਂਡ ਬਨਾਮ ਆਸਟ੍ਰੇਲੀਆ (ਤੀਸਰਾ ਟੈਸਟ, ਦੂਜਾ ਦਿਨ)
ਕ੍ਰਿਕਟ : ਭਾਰਤ ਬਨਾਮ ਵੈਸਟਇੰਡੀਜ਼ (ਪਹਿਲਾ ਟੈਸਟ, ਦੂਜਾ ਦਿਨ)


Inder Prajapati

Content Editor

Related News