ਅੱਜ ਹੋਵੇਗਾ ਯੋਗੀ ਕੈਬਨਿਟ ਦਾ ਵਿਸਥਾਰ (ਪੜ੍ਹੋ 21 ਅਗਸਤ ਦੀਆਂ ਖਾਸ ਖਬਰਾਂ)

08/21/2019 1:46:43 AM

ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਦੇ ਮੰਤਰੀ ਮੰਡਲ ਦਾ ਲੰਬੇ ਸਮੇਂ ਤੋਂ ਉਡੀਕ ਭਰਿਆ ਪਹਿਲਾਂ ਵਿਸਥਾਰ ਬੁੱਧਵਾਰ ਨੂੰ ਹੋਵੇਗਾ। ਰਾਜਭਵਨ ਦੇ ਅਧਿਕਾਰਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਯੋਗੀ ਮੰਤਰੀ ਮੰਡਲ ਦਾ ਵਿਸਥਾਰ ਬੁੱਧਵਾਰ ਨੂੰ ਕੀਤਾ ਜਾਵੇਗਾ। ਇਸ ਦੇ ਲਈ ਰਾਜਭਵਨ 'ਚ ਸਵੇਰੇ 11 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ।

ਪੀ. ਚਿਦਾਂਬਰਮ ਦਿੱਲੀ ਹਾਈਕੋਰਟ ਨੂੰ ਅੱਜ ਸੁਪਰੀਮ ਕੋਰਟ 'ਚ ਦੇਣਗੇ ਚੁਣੌਤੀ
ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਮੰਗਲਵਾਰ ਨੂੰ ਕਿਹਾ ਗਿਆ ਕਿ ਉਹ ਦਿੱਲੀ ਹਾਈਕੋਰਟ ਦੇ ਆਦੇਸ਼ ਖਿਲਾਫ ਤੱਤਕਾਲ ਸੁਣਵਾਈ ਲਈ ਆਪਣੀ ਅਪੀਲ ਦਾ ਜ਼ਿਕਰ ਅੱਜ ਸੁਪਰੀਮ ਕੋਰਟ 'ਚ ਕਰਨ। ਹਾਈਕੋਰਟ ਨੇ ਆਈ.ਐੱਨ.ਐੱਕਸ ਮੀਡੀਆ ਘਪਲੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਤੇ ਧਨਸੋਧ ਮਾਮਲਿਆਂ 'ਚ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਸੀ।

ਪੈਟਰੋਲ-ਡੀਜ਼ਲ ਦੀ ਵਧਦੀ ਕੀਮਤ ਦੇ ਵਿਰੋਧ 'ਚ ਕਾਂਗਰਸ
ਉੱਤਰ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਦੇ ਪੈਟਰੋਲ-ਡੀਜ਼ਲ ਤੇ ਵੈਟ 'ਚ ਦਿੱਤੀ ਗਈ ਰਾਹਤ ਵਾਪਸ ਲੈਣ ਦੇ ਵਿਰੋਧ 'ਚ ਕਾਂਗਰਸ ਅੱਜ ਸੂਬੇ ਭਰ 'ਚ ਪ੍ਰਦਰਸ਼ਨ ਕਰੇਗੀ। ਪ੍ਰਦੇਸ਼ ਕਾਂਗਰਸ ਵੱਲੋਂ ਜਾਰੀ ਬਿਆਨ ਮੁਤਾਬਕ ਪ੍ਰਦੇਸ਼ ਦੀ ਯੋਗੀ ਆਦਿਤਿਆਨਾਥ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਵਧਾਏ ਜਾਣ ਦੇ ਵਿਰੋਧ 'ਚ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਨਿਰਦੇਸ਼ 'ਤੇ 21 ਅਗਸਤ ਨੂੰ ਸਾਰੇ ਜ਼ਿਲਾ ਮੁੱਖ ਦਫਤਰਾਂ 'ਤੇ ਧਰਨਾ-ਪ੍ਰਦਰਸ਼ਨ ਕੀਤਾ ਜਾਵੇਗਾ।

ਸੰਤ ਰਵਿਦਾਸ ਦਾ ਮੰਦਰ ਤੋੜਨ 'ਤੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਅੱਜ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਦੇਸ਼ ਦਿੰਦੇ ਹੋਏ ਕਿਹਾ ਸੀ ਕਿ ਤੁਗਲਕਾਬਾਦ ਜੰਗਲ ਖੇਤਰ 'ਚ ਤੋੜੇ ਗਏ ਰਵਿਦਾਸ ਮੰਦਰ ਮੁੱਦੇ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ ਹੈ। ਅੱਜ ਜੰਤਰ-ਮੰਤਰ 'ਤੇ ਮੰਦਰ ਤੋੜੇ ਜਾਣ ਦੇ ਵਿਰੋਧ 'ਚ ਇਕ ਪ੍ਰਦਰਸ਼ਨ ਵੀ ਆਯੋਜਿਤ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਇਸ ਪ੍ਰਦਰਸ਼ਨ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ 

ਬੈਡਮਿੰਟਨ : ਐੱਚ. ਐੱਸ. ਬੀ. ਸੀ. ਡਬਲਯੂ. ਐੱਫ. ਵਰਲਡ ਟੂਰ-2019
ਕ੍ਰਿਕਟ : ਕਰਨਾਟਕ ਪ੍ਰੀਮੀਅਰ ਲੀਗ-2019
ਕ੍ਰਿਕਟ : ਕਰਨਾਟਕ ਪ੍ਰੀਮੀਅਰ ਲੀਗ-2019


Inder Prajapati

Content Editor

Related News