CBSE ਦੀ ਬੋਰਡ ਪ੍ਰੀਖਿਆ ਅੱਜ ਤੋਂ (ਪੜ੍ਹੋ 2 ਮਾਰਚ ਦੀਆਂ ਖਾਸ ਖਬਰਾਂ)

Saturday, Mar 02, 2019 - 02:32 AM (IST)

ਨਵੀਂ ਦਿੱਲੀ— ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ 10ਵੀਂ 12ਵੀਂ ਦੀ ਮੁੱਖ ਪ੍ਰੀਖਿਆਵਾਂ ਅੱਜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਪਹਿਲਾ ਪੇਪਰ 12ਵੀਂ ਜਮਾਤ ਦਾ ਅੰਗ੍ਰੇਜੀ ਇਲੈਕਟਿਵ ਤੇ ਅੰਗ੍ਰੇਜੀ ਕੋਰ ਦਾ ਹੋਵੇਗਾ। ਜਦਕਿ 10ਵੀਂ ਦੀ ਇਨਫਾਰਮੇਸ਼ਨ ਟੈਕਨਾਲੋਜੀ ਦੀ ਪ੍ਰੀਖਿਆ ਹੈ। 

ਝਾਰਖੰਡ 'ਚ ਅੱਜ ਰੈਲੀ ਨੂੰ ਸੰਬੋਧਿਤ ਕਰਨਗੇ ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਝਾਰਖੰਡ 'ਚ ਲੋਕ ਸਭਾ ਚੋਣ ਲਈ ਮਹਾਗਠਜੋੜ ਨੇਤਾਵਾਂ ਨਾਲ ਇਥੇ ਸ਼ਨੀਵਾਰ ਨੂੰ ਇਕ ਰੈਲੀ ਨੂੰ ਸੰਬੋਧਿਤ ਕਰਨ ਦਾ ਪ੍ਰੋਗਰਾਮ ਹੈ। ਰਾਹੁਲ ਮੋਰਹਾਬਾਦੀ ਮੈਦਾਨ 'ਚ ਪਾਰਟੀ ਦੇ ਪਰਿਵਰਤਨ ਉਲਗੁਲਾਨ ਮਹਾਰੈਲੀ ਨੂੰ ਝਾਮੁਮੋਸ ਜੇਵੀਐੱਮ ਤੇ ਰਾਜਦ ਦੇ ਨੇਤਾਵਾਂ ਨਾਲ ਸੰਬੋਧਿਤ ਕਰਨਗੇ।

CRPF ਗਰੁੱਪ ਸੈਂਟਰ ਦੀ ਨੀਂਹ ਰੱਖਣਗੇ ਰਾਜਨਾਥ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਚੰਦੌਲੀ ਜ਼ਿਲੇ ਦੇ ਚਕੀਆ ਤਹਿਸੀਲ ਖੇਤਰ ਦੇ ਸੋਨਹੁਲ ਸਥਿਤ ਕੇਂਦਰੀ ਰਿਜ਼ਰਵ ਪੁਲਸ ਬਲ ਗਰੁੱਪ ਸੈਂਟਰ ਦੀ ਨੀਂਹ ਰੱਖਣਗੇ। ਵਾਰਾਣਸੀ ਦੇ ਬਾਬਤਪੁਰ ਸਥਿਤ ਲਾਲਬਹਾਦੁਰ ਸ਼ਾਸਤਰੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਤੋਂ ਉਹ ਸੋਨਹੁਲ ਪਿੰਡ ਪਹੁੰਚਣਗੇ। ਸੀ.ਆਰ.ਪੀ.ਐੱਫ. ਗਰੁੱਪ ਸੈਂਟਰ ਦੀ ਨੀਂਹ ਤੋਂ ਇਲਾਵਾ ਉਹ ਇਕ ਜਨ ਸਭਾ ਨੂੰ ਵੀ ਸੰਬੋਧਿਤ ਕਰਨਗੇ।

ਭਾਜਪਾ ਪ੍ਰਧਾਨ ਅਮਿਤ ਸ਼ਾਹ ਮੱਧ ਪ੍ਰਦੇਸ਼ ਦੌਰੇ 'ਤੇ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਮੱਧ ਪ੍ਰਦੇਸ਼ ਦੇ ਉਮਰੀਆ 'ਚ ਭਾਜਪਾ ਵਰਕਰਾਂ ਦੀ ਬਾਈਕ ਮਹਾਰੈਲੀ 'ਚ ਸ਼ਾਮਲ ਹੋਣਗੇ। ਭਾਜਪਾ ਵੱਲੋਂ 'ਮਿਸ਼ਨ ਮੋਦੀ ਅਗੇਨ' ਨੂੰ ਲੈ ਕੇ 2 ਮਾਰਚ ਨੂੰ ਦੇਸ਼ ਭਰ 'ਚ ਵਿਜੇ ਸੰਕਲਪ 2019 ਬਾਈਕ ਮਹਾਰੈਲੀ ਦਾ ਆਯੋਜਨ ਕੀਤਾ ਜਾਵੇਗਾ।

ਅੱਜ ਦਰਜ ਹੋਣਗੇ ਰਾਜੀਵ ਸਕਸੈਨਾ ਦੇ ਬਿਆਨ
ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ 'ਚ ਦੋਸ਼ੀ ਬਣਾਏ ਗਏ ਦੁਬਈ ਦੇ ਕਾਰੋਬਾਰੀ ਰਾਜੀਵ ਸਕਸੈਨਾ ਦੇ ਸਰਕਾਰੀ ਗਵਾਹ ਬਣਨ ਨੂੰ ਲੈ ਕੇ ਲਗਾਈ ਗਈ ਅਰਜ਼ੀ 'ਤੇ ਪਟਿਆਲਾ ਹਾਊਸ ਕੋਰਟ 'ਚ ਅੱਜ ਬਿਆਨ ਦਰਜ ਹੋਣਗੇ।

ਦੀਪਕ ਤਲਵਾਰ 'ਤੇ ਸੁਣਵਾਈ ਅੱਜ
ਮਨੀ ਲਾਂਡਰਿੰਗ ਮਾਮਲੇ 'ਚ ਦੁਬਈ ਤੋਂ ਗ੍ਰਿਫਤਾਰ ਕੀਤੇ ਗਏ ਕਾਰਪੋਰੇਟ ਲਾਬਿਸਟ ਦੀਪਕ ਤਲਵਾਰ ਦੀ ਅਰਜ਼ੀ 'ਤੇ ਅੱਜ ਸੁਣਵਾਈ ਹੋਵੇਗੀ। ਵਿਸ਼ੇਸ਼ ਜੱਜ ਸੰਤੋਸ਼ੀ ਸਨੇਹੀ ਮਾਨ ਨੇ ਪਿਛਲੀ ਤਰੀਖ ਨੂੰ ਸੁਣਵਾਈ ਟਾਲ ਦਿੱਤੀ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਪਹਿਲਾ ਵਨ ਡੇ ਮੈਚ)
ਕ੍ਰਿਕਟ : ਸੱਯਦ ਮੁਸ਼ਤਾਕ ਕ੍ਰਿਕਟ ਟੂਰਨਾਮੈਂਟ-2019
ਕ੍ਰਿਕਟ : ਨਿਊਜ਼ੀਲੈਂਡ ਬਨਾਮ ਬੰਗਲਾਦੇਸ਼ (ਪਹਿਲਾ ਟੈਸਟ ਮੈਚ, ਤੀਜਾ ਦਿਨ)
ਕ੍ਰਿਕਟ : ਵੈਸਟਇੰਡੀਜ਼ ਬਨਾਮ ਇੰਗਲੈਂਡ (ਪੰਜਵਾਂ ਵਨ ਡੇ ਮੈਚ)
ਕ੍ਰਿਕਟ : ਅਫਗਾਨਿਸਤਾਨ ਬਨਾਮ ਆਇਰਲੈਂਡ (ਦੂਜਾ ਵਨ ਡੇ ਮੈਚ)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19    


Inder Prajapati

Content Editor

Related News