ਡਾ. ਵੀਰੇਂਦਰ ਕੁਮਾਰ ਅੱਜ ਲੈਣਗੇ ਪ੍ਰੋਟੇਮ ਸਪੀਕਰ ਦੀ ਸਹੁੰ (ਪੜ੍ਹੋ 16 ਜੂਨ ਦੀਆਂ ਖਾਸ ਖਬਰਾਂ)

Sunday, Jun 16, 2019 - 02:26 AM (IST)

ਡਾ. ਵੀਰੇਂਦਰ ਕੁਮਾਰ ਅੱਜ ਲੈਣਗੇ ਪ੍ਰੋਟੇਮ ਸਪੀਕਰ ਦੀ ਸਹੁੰ (ਪੜ੍ਹੋ 16 ਜੂਨ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਸੰਸਦ ਸੈਸ਼ਨ 17 ਜੂਨ ਤੋਂ ਸ਼ੁਰੂ ਹੋਣ ਵਾਲਾ ਹੈ ਇਸ ਤੋਂ ਪਹਿਲਾਂ ਬੀਜੇਪੀ ਸੰਸਦ ਡਾ. ਵੀਰੇਂਦਰ ਕੁਮਾਰ ਅੱਜ ਲੋਕ ਸਭਾ ਦੇ ਪ੍ਰੋਟੇਮ ਸਪੀਕਰ ਦੀ ਸਹੁੰ ਚੁੱਕਣਗੇ। ਉਨ੍ਹਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਦਿਵਾਉਣਗੇ। ਉਹ 17 ਜੂਨ ਤੋਂ ਸ਼ੁਰੂ ਹੋ ਰਹੇ ਸੰਸਦ ਸੈਸ਼ਨ 'ਚ ਨਵੇਂ ਚੁਣੇ ਗਏ ਸੰਸਦਾਂ ਨੂੰ ਸਦਨ ਦੀ ਸਹੁੰ ਦਿਵਾਉਣਗੇ।

ਫੜਨਵੀਸ ਸਰਕਾਰ ਦਾ ਵਿਸਥਾਰ ਅੱਜ
ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਅੱਜ ਕੀਤਾ ਜਾਵੇਗਾ। ਤੇ ਮੰਤਰੀਆਂ ਦੇ ਨਾਂ ਤੈਅ ਕਰਨ ਲਈ ਸ਼ਨੀਵਾਰ ਰਾਤ ਨੂੰ ਆਖਰੀ ਬੈਠਕ ਹੋਈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਦਿੱਲੀ 'ਚ ਇਹ ਜਾਣਕਾਰੀ ਦਿੱਤੀ। ਰਾਜ ਭਵਨ ਦੇ ਸੂਤਰਾਂ ਮੁਤਾਬਕ ਮਹਾਰਾਸ਼ਟਰ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਭਾਵ ਐਤਵਾਰ ਨੂੰ ਦੁਪਹਿਰ 11 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ।

ਭਾਜਪਾ ਸੰਸਦੀ ਬੋਰਡ ਦੀ ਬੈਠਕ ਅੱਜ
ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਦੀ ਬੈਠਕ ਅੱਜ ਹੋਵੇਗੀ। ਲੋਕ ਸਭਾ ਚੋਣ 2019 ਤੋਂ ਬਾਅਦ ਪਹਿਲੀ ਵਾਰ ਬੀਜੇਪੀ ਸੰਸਦੀ ਦਲ ਦੀ ਬੈਠਕ ਹੋਵੇਗੀ। ਇਸ ਬੈਠਕ ਦੀ ਪ੍ਰਧਾਨਗੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਕਰਨਗੇ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਬੀਜੇਪੀ ਦੇ ਅਗਲੇ ਪ੍ਰਧਾਨ ਦੇ ਨਾਂ 'ਤੇ ਮੰਥਨ ਹੋ ਸਕਦਾ ਹੈ।

ਅਯੁੱਧਿਆ ਦੌਰੇ 'ਤੇ ਸ਼ਿਵ ਸੈਨਾ ਪ੍ਰਮੁੱਖ ਉਧਵ ਠਾਕਰੇ
ਸ਼ਿਵ ਸੈਨਾ ਦੇ ਸੰਸਦ ਮੈਂਬਰ ਸ਼ਨੀਵਾਰ ਦੇਰ ਰਾਤ ਅਯੁੱਧਿਆ ਪਹੁੰਚ ਗਏ ਹਨ। ਸਾਰੇ ਸੰਸਦ ਮੈਂਬਰ ਪੰਚਸ਼ੀਲ ਹੋਟਲ 'ਚ ਰੁੱਕਣਗੇ, ਜਿਥੋਂ ਅੱਜ ਸਵੇਰੇ ਸ਼ਿਵ ਸੈਨਾ ਪ੍ਰਮੁੱਖ ਉਧਵ ਠਾਕਰੇ ਨਾਲ ਰਾਮਲੱਲਾ ਦੇ ਦਰਸ਼ਨ ਕਰਨ ਜਾਣਗੇ। ਸੰਸਦ ਮੈਂਬਰਾਂ ਦਾ ਕਹਿਣ ਹੈ ਕਿ ਉਹ ਰਾਮਲੱਲਾ ਦੀ ਧਰਤੀ 'ਤੇ ਆ ਕੇ ਖੁਦ ਨੂੰ ਖੁਸ਼ਕਿਸਮਤ ਮੰਨਦੇ ਹਨ।

ਮੁਜ਼ੱਫਰਪੁਰ ਦੌਰੇ 'ਤੇ ਜਾਣਗੇ ਹਰਸ਼ਵਰਧਨ ਸਿੰਘ
ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਬਿਹਾਰ 'ਚ ਐਕਯੂਟ ਇੰਸੇਫਲਾਇਟਿਸ ਸਿੰਡਰੋਮ ਅਤੇ ਜਾਪਾਨੀ ਇੰਸੇਫਲਾਇਟਿਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਥਿਤੀ ਦਾ ਜਾਇਜ਼ਾ ਲੈਣ ਤੇ ਸਮੀਖਿਆ ਕਰਨ ਲਈ ਅੱਜ ਮੁਜ਼ੱਫਰਪੁਰ ਦਾ ਦੌਰਾ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਭਾਰਤ ਬਨਾਮ ਪਾਕਿਸਤਾਨ (ਦੁਪਹਿਰ 3 ਵਜੇ)


author

Inder Prajapati

Content Editor

Related News