ਚਰਖੀ-ਦਾਦਰੀ ''ਚ ਚੋਣ ਜਨਸਭਾ ਨੂੰ ਸੰਬੋਧਿਤ ਕਰਨਗੇ PM ਮੋਦੀ (ਪੜ੍ਹੋ 15 ਅਕਤੂਬਰ ਦੀਆਂ ਖਾਸ ਖਬਰਾਂ)

10/15/2019 2:30:53 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਵਿਧਾਨ ਸਭਾ ਚੋਣ ਲਈ ਅੱਜ ਚਰਖੀ-ਦਾਦਰੀ 'ਚ ਰੈਲੀ ਨੂੰ ਸੰਬੋਧਿਤ ਕਰਨਗੇ। ਨਵਗਠਿਤ ਚਰਖੀ-ਦਾਦਰੀ ਜ਼ਿਲੇ 'ਚ ਪਹਿਲੀ ਵਾਰ ਆ ਰਹੇ ਪ੍ਰਧਾਨ ਮੰਤਰੀ ਦੀ ਸਭਾ ਲਈ ਦਾਦਰੀ ਮਹੇਂਦਰਗੜ੍ਹ ਰੋਡ 'ਤੇ ਖੇਤਾਂ 'ਚ ਕਰੀਬ 50 ਏਕੜ ਜ਼ਮੀਨ 'ਤੇ ਸਭਾ ਸਥਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਹ ਕੁਰੂਕਸ਼ੇਤਰ ਦੇ ਥਾਨੇਸਰ 'ਚ ਵੀ ਜਨ ਸਭਾ ਨੂੰ ਸੰਬੋਧਿਤ ਕਰਨਗੇ।

ਈ.ਡੀ. ਦੀ ਪਟੀਸ਼ਨ 'ਤੇ ਅੱਜ ਆਵੇਗਾ ਫੈਸਲਾ
ਦਿੱਲੀ ਦੀ ਇਕ ਅਦਾਲਤ ਨੇ ਆਈ.ਐੱਨ.ਐੱਕਸ. ਮੀਡੀਆ ਧਨਸੋਧ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ ਚਿਦਾਂਬਰਮ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਦੀ ਮਨਜ਼ੂਰੀ ਮੰਗਣ ਵਾਲੀ ਈ.ਡੀ. ਦੀ ਪਟੀਸ਼ਨ 'ਤੇ ਸੋਮਵਾਰ ਨੂੰ ਫੈਸਲਾ ਅੱਜ ਤਕ ਲਈ ਸੁਰੱਖਿਅਤ ਰੱਖ ਲਿਆ। ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ਕਿਹਾ, 'ਮੈਂ ਅਰਜ਼ੀਆਂ 'ਤੇ ਕੱਲ ਆਦੇਸ਼ ਸੁਣਾਵਾਂਗਾ।'

INX ਮੀਡੀਆ 'ਤੇ ਅੱਜ ਦਿੱਲੀ ਹਾਈ ਕੋਰਟ ਕਰੇਗਾ ਸੁਣਵਾਈ
ਸੀ.ਬੀ.ਆਈ. ਨੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਦਿੱਲੀ ਹਾਈ ਕੋਰਟ ਦੇ ਉਨ੍ਹਾਂ ਨਤੀਜਿਆਂ ਨੂੰ ਚੁਣੌਤੀ ਦਿੱਤੀ ਕਿ ਆਈ.ਐੱਨ.ਐੱਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦਾਂਬਰਮ ਦੇ ਵਿਦੇਸ਼ ਭੱਜਣ ਦਾ ਖਦਸ਼ਾ ਨਹੀਂ ਹੈ ਅਤੇ ਨਾ ਹੀ ਉਹ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਅਦਾਲਤ ਨੇ ਚਿਦਾਂਬਰਮ ਵੱਲੋਂ ਦਾਇਰ ਅਪੀਲ ਦੇ ਨਾਲ ਹੀ ਸੀ.ਬੀ.ਆਈ. ਦੀ ਪਟੀਸ਼ਨ 'ਤੇ ਅੱਜ ਸੁਣਵਾਈ ਕਰਨ 'ਤੇ ਸਹਿਮਤੀ ਜਤਾਈ।

ਡੀ.ਕੇ. ਸ਼ਿਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਧਨ ਸੋਧ ਦੇ ਇਕ ਮਾਮਲੇ 'ਚ ਕਰਨਟਾਕ ਕਾਂਗਰਸ ਦੇ ਨੇਤਾ ਡੀ.ਕੇ. ਸ਼ਿਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਜੱਜ ਸੁਰੇਸ਼ ਕੈਤ ਨੂੰ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਨੀ ਸੀ ਪਰ ਈ.ਡੀ. ਵੱਲੋਂ ਪੇਸ਼ ਹੋਏ ਵਕੀਲ ਨੇ ਉਨ੍ਹਾਂ ਨੂੰ ਦੱਸਿਆ ਕਿ ਡਾਇਰੈਕਟੋਰੇਟ ਨੇ ਸ਼ਿਵ ਕੁਮਾਰ ਦੀ ਪਟੀਸ਼ਨ 'ਤੇ ਸਥਿਤ ਰਿਪੋਰਟ ਦਾਇਰ ਕੀਤੀ ਹੈ ਅਤੇ ਅੱਜ ਦਿਨ 'ਚ ਇਕ ਵਾਧੀ ਰਿਪੋਰਟ ਦਾਇਰ ਕੀਤੀ ਜਾਣੀ ਹੈ।


Inder Prajapati

Content Editor

Related News