ਮੋਦੀ ਅੱਜ ਓਡੀਸ਼ਾ ਤੇ ਕੇਰਲ 'ਚ ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ (ਪੜ੍ਹੋ 15 ਜਨਵਰੀ ਦੀਆਂ ਖਾਸ ਖਬਰਾਂ)

Tuesday, Jan 15, 2019 - 01:37 AM (IST)

ਮੋਦੀ ਅੱਜ ਓਡੀਸ਼ਾ ਤੇ ਕੇਰਲ 'ਚ ਕਈ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ (ਪੜ੍ਹੋ 15 ਜਨਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ਜਲੰਧਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਓਡੀਸ਼ਾ ਤੇ ਕੇਰਲ 'ਚ ਕਈ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਇਨ੍ਹਾਂ ਪ੍ਰੋਜੈਕਟਾਂ 'ਚ ਇਕ ਰੇਲਵੇ ਲਾਈਨ ਤੇ ਇਕ ਰਾਜਮਾਰਗ ਬਾਈਪਾਸ ਪ੍ਰੋਜੈਕਟ ਵੀ ਸ਼ਾਮਲ ਹੈ। ਓਡੀਸ਼ਾ ਦੇ ਝਾਰਸੁਗੁੜਾ 'ਚ ਪ੍ਰਧਾਨ ਮੰਤਰੀ ਮਲਟੀ ਮਾਡਲ ਲਾਜਿਸਟਿਕਸ ਪਾਰਕ ਤੇ ਹੋਰ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਇਸ ਤੋਂ ਇਲਾਵਾ ਉਹ ਬਲਾਂਗੀਰ ਤੇ ਬਿਚੁਪਲੀ ਵਿਚਾਲੇ ਇਕ ਨਵੀਂ ਰੇਲਵੇ ਲਾਈਨ ਦੀ ਵੀ ਸ਼ੁਰੂਆਤ ਕਰਨਗੇ। ਪੀ.ਐੱਮ. ਮੋਦੀ ਅੱਜ ਕੇਰਲ 'ਚ ਪਦਾਨਾਭ ਮੰਦਰ 'ਚ ਦਰਸ਼ਨ ਵੀ ਕਰਨਗੇ।

ਦਿੱਲੀ 'ਚ ਅੱਜ ਹੋਵੇਗੀ ਆਰਮੀ ਡੇਅ ਪਰੇਡ
ਦਿੱਲੀ ਦੇ ਪਰੇਡ ਗ੍ਰਾਊਂਡ 'ਚ ਅੱਜ ਭਾਵ 15 ਜਨਵਰੀ ਨੂੰ 71ਵਾਂ ਆਰਮੀ ਡੇਅ ਮਨਾਇਆ ਜਾਵੇਗਾ। ਪਰੇਡ 'ਚ ਪਹਿਲੀ ਵਾਰ ਫੌਜ 'ਚ ਸ਼ਾਮਲ ਹੋਈ ਅਮਰੀਕੀ ਐੱਮ. 777 ਤੋਪ ਨਜ਼ਰ ਆਵੇਗੀ। 

ਡੀ.ਜੀ.ਪੀ. ਦੇ ਚੋਣ 'ਚ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਸੁਪਰੀਮ ਕੋਰਟ 'ਚ ਅੱਜ ਪੁਲਸ ਜਨਰਲ ਡਾਇਰੈਕਟਰ ਦੇ ਚੋਣ ਤੇ ਉਨ੍ਹਾਂ ਦੀ ਨਿਯੁਕਤੀ 'ਚ ਸਥਾਨਕ ਕਾਨੂੰਨਾਂ ਨੂੰ ਲਾਗੂ ਕਰਨ ਦੀ ਮੰਗ ਕਰਨ ਵਾਲੀਆਂ ਵੱਖ-ਵੱਖ ਸੂਬਾ ਸਰਕਾਰਾਂ ਦੀ ਪਟੀਸ਼ਨਕਰਤਾ ਤੇ ਸੁਣਵਾਈ ਕੀਤੀ ਜਾਵੇਗੀ।

ਬ੍ਰੈਗਜਿਟ ਸਮਝੌਤੇ 'ਤੇ ਅੱਜ ਬ੍ਰਿਟੇਨ ਦੇ ਸੰਸਦ ਕਰਨਗੇ ਵੋਟਿੰਗ
ਬ੍ਰਿਟੇਨ ਦੇ ਸੰਸਦ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਬ੍ਰੈਗਜਿਟ ਸਮਝੌਤੇ 'ਤੇ ਅੱਜ ਵੋਟ ਪਾਊਣਗੇ। ਉਨ੍ਹਾਂ ਦੇ ਕਾਰਜਕਾਲ ਨੇ ਉਨ੍ਹਾਂ ਅਟਕਲਾਂ ਵਿਚਾਲੇ ਇਹ ਜਾਣਕਾਰੀ ਦਿੱਤੀ ਕਿ ਜੇਕਰ ਸਮਝੌਤਾ ਖਾਰਿਜ ਕੀਤਾ ਜਾਂਦਾ ਹੈ ਤਾਂ ਬ੍ਰਿਟੇਨ ਯੂਰੋਪੀ ਸੰਘ ਤੋਂ ਵੱਖ ਹੋਣ ਲਈ ਹੋਰ ਸਮਾਂ ਮੰਗ ਸਕਦਾ ਹੈ। ਥੈਰੇਸਾ ਮੇਅ ਨੇ ਪੁਸ਼ਟੀ ਕੀਤੀ ਕਿ ਹਾਊਸ ਆਫ ਕਾਮਨਸ ਅਗਲੇ ਹਫਤੇ ਸਮਝੌਤੇ 'ਤੇ ਆਪਣਾ ਫੈਸਲਾ ਦੇਵੇਗਾ।

ਕੁੰਭ ਮੇਲੇ ਦਾ ਅੱਜ ਪਹਿਲਾ ਦਿਨ
ਕੁੰਭ 'ਚ ਅੱਜ ਤੜਕੇ ਤੋਂ ਹੀ ਪਹਿਲਾ ਸ਼ਾਹੀ ਇਸਨਾਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਪ੍ਰਸ਼ਾਸਨ ਨੇ ਇਕ ਦਿਨ ਪਹਿਲਾਂ ਹੀ ਘਾਟ ਨੂੰ ਤਿਆਰ ਕਰ ਲਿਆ ਹੈ। ਉਥੇ ਹੀ ਇਸ ਕੁੰਭ ਮੇਲੇ ਦੌਰਾਨ ਪ੍ਰਯਾਗਰਾਜ 'ਚ 14 ਜਨਵਰੀ ਤੋਂ 16 ਜਨਵਰੀ ਤਕ ਸਾਰੇ 12ਵੀਂ ਤਕ ਸਕੂਲ ਤੇ ਕਾਲਜ ਬੰਦ ਰੱਖੇ ਜਾਣਗੇ। ਜ਼ਿਲਾ ਅਧਿਕਾਰੀ ਨੇ ਇਸ ਸਬੰਧੀ ਕਾਲਜਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ।

Nokia 5.1 Plus ਦੀ ਆਫਲਾਈਨ ਸੇਲ ਅੱਜ ਤੋਂ
ਐੱਚ.ਐੱਮ.ਡੀ. ਗਲੋਬਲ ਨੇ ਕਿਹਾ ਕਿ ਉਹ ਹੁਣ ਆਪਣੇ ਸਮਾਰਟਫੋਨ Nokia 5.1 Plus ਨੂੰ ਆਫਲਾਈਨ ਵੀ ਮੁਹੱਈਆ ਕਰਵਾਏਗੀ। ਪਿਛਲੇ ਸਾਲ ਅਕਤੂਬਰ 'ਚ ਲਾਂਚ ਹੋਏ ਇਸ ਫੋਨ ਨੂੰ ਹਾਲੇ ਤਕ ਸਿਰਫ ਆਨਲਾਈਨ ਹੀ ਖਰਿਦਿਆ ਜਾ ਸਕਦਾ ਸੀ ਪਰ ਅੱਜ 15 ਜਨਵਰੀ 2019 ਤੋਂ Nokia 5.1 Plus ਸਮਾਰਟਫੋਨ ਰਿਟੇਲ ਸਟੋਰ ਤੋਂ ਵੀ ਖਰਿਦਿਆ ਜਾ ਸਕਦਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਦੂਜਾ ਵਨ ਡੇ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018/19
ਕੁਸ਼ਤੀ : ਪ੍ਰੋ ਰੈਸਲਿੰਗ ਲੀਗ-2019


author

Inder Prajapati

Content Editor

Related News