ਕਾਨਸਟੀਟਿਊਸ਼ਨ ਕਲੱਬ ''ਚ ਅੱਜ ਵਿਰੋਧੀ ਦਲ ਦੇ ਨੇਤਾ ਕਰਨਗੇ ਮੁਲਾਕਾਤ (ਪੜ੍ਹੋ 14 ਅਪ੍ਰੈਲ ਦੀਆਂ ਖਾਸ ਖਬਰਾਂ)

Sunday, Apr 14, 2019 - 02:48 AM (IST)

ਕਾਨਸਟੀਟਿਊਸ਼ਨ ਕਲੱਬ ''ਚ ਅੱਜ ਵਿਰੋਧੀ ਦਲ ਦੇ ਨੇਤਾ ਕਰਨਗੇ ਮੁਲਾਕਾਤ (ਪੜ੍ਹੋ 14 ਅਪ੍ਰੈਲ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਦਿੱਲੀ ਦੇ ਕਾਨਸਟੀਟਿਊਸ਼ਨ ਕਲੱਬ 'ਚ ਅੱਜ ਵਿਰੋਧੀ ਦਲਾਂ ਦੇ ਨੇਤਾ ਮੁਲਾਕਾਤ ਕਰਨਗੇ। ਇਸ ਦੌਰਾਨ ਲੋਕ ਸਭਾ ਚੋਣ, ਚੋਣ ਕਮਿਸ਼ਨ, ਈ.ਵੀ.ਐੱਮ. ਦੇ ਮੁੱਦਿਆਂ 'ਤੇ ਚਰਚਾ ਹੋ ਸਕਦੀ ਹੈ। ਇਸ ਬੈਠਕ 'ਚ ਟੀ.ਡੀ.ਪੀ. ਪ੍ਰਮੁੱਖ ਚੰਦਰਬਾਬੂ ਨਾਇਡੂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕਈ ਹੋਰ ਨੇਤਾ ਸ਼ਾਮਲ ਹੋ ਸਕਦੇ ਹਨ।

ਪੀ.ਐੱਮ. ਮੋਦੀ ਦੋ ਸੂਬਿਆਂ ਦੇ ਦੌਰੇ 'ਤੇ
ਪ੍ਰਧਾਨ ਮੰਤਰੀ ਮੋਦੀ ਅੱਜ ਦੋ ਸੂਬਿਆਂ 'ਚ ਤਿੰਨ ਚੋਣ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਸਭ ਤੋਂ ਪਹਿਲਾਂ ਸਵੇਰੇ 11 ਵਜੇ ਜੰਮੂ ਦੇ ਕਠੂਆ 'ਚ ਜਨ ਸਭਾ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ 'ਚ ਦੁਪਹਿਰ 2.30 ਵਜੇ ਅਤੇ ਸ਼ਾਮ ਨੂੰ ਕਰੀਬ 4.30 ਵਜੇ ਮੁਰਾਦਾਬਾਦ 'ਚ ਚੋਣ ਜਨ ਸਭਾ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਮੋਦੀ ਹਵਾਈ ਮਾਰਗ 'ਚ ਆਗਰਾ ਪਹੁੰਚਣਗੇ। ਇਸ ਤੋਂ ਬਾਅਦ ਹੈਲੀਕਾਪਟਰ ਤੋਂ ਅਲੀਗੜ੍ਹ ਪਹੁੰਚਣਗੇ।

ਅਮਿਤ ਸ਼ਾਹ ਦਾ ਗਾਂਧੀਨਗਰ ਦੌਰਾ ਅੱਜ
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਤੇ ਗੁਜਰਾਤ ਦੀ ਗਾਂਧੀਨਗਰ ਲੋਕ ਸਭਾ ਸੀਟ 'ਤੇ ਪਾਰਟੀ ਦੇ ਉਮੀਦਵਾਰ ਅਮਿਤ ਸ਼ਾਹ ਅੱਜ ਸ਼ਾਮ ਆਪਣੇ ਚੋਣ ਖੇਤਰ ਦੇ ਕਲੋਲ 'ਚ ਇਕ ਰੋਡ ਸ਼ੋਅ ਕਰਨਗੇ। ਸ਼ਾਹ ਨੇ ਇਸ ਤੋਂ ਪਹਿਲਾਂ ਗਾਂਧੀਨਗਰ ਸੀਟ ਦੇ ਤਹਿਤ ਆਉਣ ਵਾਲੇ ਅਹਿਮਦਾਬਾਦ ਸ਼ਹਿਰ ਦੇ ਕਈ ਇਲਾਕਿਆਂ 'ਚ ਪਿਛਲੇ 6 ਅਪ੍ਰੈਲ ਨੂੰ ਰੋਡ ਸ਼ੋਅ ਕੀਤਾ ਸੀ।

ਮਾਇਆਵਤੀ ਅੱਜ ਛੱਤੀਸਗੜ੍ਹ 'ਚ ਕਰਣਗੀ ਜਨਸਭਾ
ਛੱਤੀਸਗੜ੍ਹ ਦੀ ਇਕਲੌਤੀ ਐੱਸ.ਸੀ. ਵਰਗ ਦੀ ਰਿਜ਼ਰਵੇਸ਼ਨ ਸੀਟ ਜਾਂਜਗੀਰ-ਚਾਂਪਾ ਲੋਕ ਸਭਾ ਖੇਤਰ 'ਚ ਰਾਜਨੀਤੀ ਦਾ ਤੜਕਾ ਲਗਾਉਣ ਲਈ ਬਹੁਜਨ ਸਮਾਜ ਪਾਰਟੀ ਦੀ ਸੁਪ੍ਰੀਮੋ ਮਾਇਆਵਤੀ ਆਪਣਾ ਤੁਫਾਨੀ ਦੌਰਾ ਅੱਜ ਕਰਣਗੀ। ਮਾਇਆਵਤੀ ਦੇ ਦੌਰੇ ਤੋਂ ਬਾਅਦ ਸੂਬੇ ਦੀ ਰਾਜਨੀਤੀਕ ਸਮੀਕਰਨ 'ਤੇ ਇਸ ਦਾ ਕਿੰਨਾ ਅਸਰ ਪਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ।

ਅੱਜ ਦੇਸ਼ ਭਰ ਮਨਾਏਗੀ ਅੰਬੇਡਕਰ ਜਯੰਤੀ
ਅੱਜ ਦੇਸ਼ ਭਰ 'ਚ ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ਮਨਾਈ ਜਾਵੇਗੀ। ਇਸ ਵਾਰ ਅੱਜ ਉਨ੍ਹਾਂ ਦੀ 128ਵੀਂ ਜਯੰਤੀ ਮਨਾਈ ਜਾਵੇਗੀ। ਇਸ ਦਿਨ ਦੀ ਤਿਆਰੀਆਂ ਕਾਫੀ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ 14 ਅਪ੍ਰੈਲ 1891 ਨੂੰ ਉਨ੍ਹਾਂ ਦਾ ਜਨਮ ਮੱਧ ਪ੍ਰਦੇਸ਼ ਦੇ ਪਿੰਡ ਮਹੂ 'ਚ ਹੋਇਆ ਸੀ। ਬਾਬਾ ਸਾਹਿਬ ਅੰਬੇਡਕਰ ਦਾ ਮੂਲ ਨਾਂ ਭੀਮਰਾਵ ਸੀ।

ਅੱਜ ਮੱਧ ਪ੍ਰਦੇਸ਼ ਦੌਰੇ 'ਤੇ ਰਾਹੁਲ ਗਾਂਧੀ
ਲੋਕ ਸਭਾ ਚੋਣ 2019 ਨੂੰ ਦੇਖਦੇ ਹੋਏ ਇਸ ਵਾਰ ਬਾਬਾ ਸਾਹਿਬ ਦਾ ਜਨਮ ਸਥਾਨ ਮਹੂ ਸਿਆਸਤ ਦਾ ਕੇਂਦਰ ਬਣਦੀ ਦਿਖਾਈ ਦੇ ਰਹੀ ਹੈ। ਅੱਜ ਦੇਸ਼ ਭਰ ਤੋਂ 2 ਲੱਖ ਤੋਂ ਜ਼ਿਆਦਾ ਲੋਕ ਮਹੂ ਪਹੁੰਚਣਗੇ। ਇਸ ਮੌਕੇ 'ਤੇ ਮੁੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨਾਲ ਹੀ ਉਨ੍ਹਾਂ ਦੇ ਮੰਤਰੀਮੰਡਲ ਦੇ ਕਈ ਮੰਤਰੀ ਵੀ ਮੌਜੂਦ ਰਹਿਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੈੱਫ. ਵਰਲਡ ਟੂਰ-2019
ਨਿਸ਼ਾਨੇਬਾਜ਼ੀ : ਆਈ. ਐੱਸ. ਐੱਸ. ਐੱਫ. ਵਰਲਡ ਕੱਪ-2019


author

Inder Prajapati

Content Editor

Related News