JJP ਤੇ AAP ਵਿਚਾਲੇ ਅੱਜ ਹੋਵੇਗਾ ਗਠਜੋੜ ਦਾ ਐਲਾਨ (ਪੜ੍ਹੋ 12 ਅਪ੍ਰੈਲ ਦੀਆਂ ਖਾਸ ਖਬਰਾਂ)
Friday, Apr 12, 2019 - 02:21 AM (IST)

ਨਵੀਂ ਦਿੱਲੀ— ਹਰਿਆਣਾ ਦੀ 10 ਲੋਕ ਸਭਾ ਸੀਟਾਂ 'ਤੇ ਚੋਣ ਲੜਨ ਲਈ ਸੰਸਦ ਮੈਂਬਰ ਦੁਸ਼ਯੰਤ ਚੋਟਾਲਾ ਦੀ ਜਨਨਾਯਕ ਜਨਤਾ ਪਾਰਟੀ (ਜੇਜੇਪੀ) ਅਤੇ ਆਮ ਆਦਮੀ ਪਾਰਟੀ ਵਿਚਾਲੇ ਗਠਜੋੜ ਹੋ ਗਿਆ ਹੈ। ਇਸ ਦਾ ਰਸਮੀ ਐਲਾਨ ਅੱਜ ਸਾਂਝਾ ਪ੍ਰੈਸ ਕਾਨਫਰੰਸ ਦੇ ਜ਼ਰੀਏ ਹੋਵੇਗਾ।
ਪੀ.ਐੱਮ. ਮੋਦੀ ਤਿੰਨ ਸੂਬਿਆਂ 'ਚ ਕਰਨਗੇ ਜਨ ਸਭਾ
ਪ੍ਰਧਾਨ ਮੰਤਰੀ ਮੋਦੀ ਅੱਜ ਤਿੰਨ ਸੂਬਿਆਂ ਦੇ ਦੌਰੇ 'ਤੇ ਰਹਿਣਗੇ। ਉਹ ਤਿੰਨ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪੀ.ਐੱਮ. ਸਵੇਰੇ 11 ਵਜੇ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਜਨ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਪੀ.ਐੱਮ. ਕਰਨਾਟਕ ਦੇ ਗੰਗਾਵਟੀ 'ਚ ਦੁਪਿਹਰ ਤਿੰਨ ਵਜੇ ਜਨ ਸਭਾ ਕਰਨਗੇ।
ਮੁਲਾਇਮ, ਅਖਿਲੇਸ਼ ਤੇ ਪ੍ਰਤੀਕ ਯਾਦਵ ਖਿਲਾਫ ਸੰਪਤੀ ਮਾਮਲੇ 'ਚ ਸੁਣਵਾਈ ਅੱਜ
ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ, ਅਖਿਲੇਸ਼ ਯਾਦਵ ਤੇ ਪ੍ਰਤੀਕ ਯਾਦਵ ਖਿਲਾਫ ਸੰਪਤੀ ਦੇ ਮਾਮਲੇ 'ਚ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਹਾਲਾਂਕਿ ਸੁਪਰੀਮ ਕੋਰਟ 'ਚ ਦਾਖਲ ਹਲਫਨਾਮੇ 'ਚ ਮੁਲਾਇਮ ਸਿੰਘ ਯਾਦਵ ਨੇ ਦਾਅਵਾ ਕੀਤਾ ਹੈ ਕਿ ਸੀ.ਬੀ.ਆਈ. ਦੀ ਮੁੱਢਲੀ ਜਾਂਚ 'ਚ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਗਈ ਹੈ।
ਸੀ.ਐੱਮ. ਯੋਗੀ ਅੱਜ ਛੱਤੀਸਗੜ੍ਹ ਦੌਰੇ 'ਤੇ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅੱਜ ਨੂੰ ਅੰਬਿਕਾਪੁਰ, ਜਾਂਜਗੀਰ ਚਾਂਪਾ ਤੇ ਅਭਨੁਪਰ 'ਚ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਉਹ ਵਾਰਾਣਸੀ ਲਈ ਰਵਾਨਾ ਹੋ ਜਾਣਗੇ।
ਛੱਤੀਸਗੜ੍ਹ ਦੌਰੇ 'ਤੇ ਅਮਿਤ ਸ਼ਾਹ
ਛੱਤੀਸਗੜ੍ਹ 'ਚ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਭਾਵ 12 ਅਪ੍ਰੈਲ ਨੂੰ ਰਾਜਨਾਂਦਗਾਓਂ ਲੋਕ ਸਭਾ ਸੀਟ ਲਈ ਪ੍ਰਚਾਰ ਕਰਨਗੇ। ਇਸ ਦੌਰਾਨ ਅਮਿਤ ਸ਼ਾਹ ਡੋਂਗਰਗਾਓ 'ਚ ਇਕ ਆਮ ਸਭਾ ਨੂੰ ਸੰਬੋਧਿਤ ਕਰਨਗੇ ਤੇ ਨਾਲ ਹੀ ਪਾਰਟੀ ਉਮੀਦਵਾਰਾਂ ਲਈ ਵੋਟ ਮੰਗਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਦਿੱਲੀ ਕੈਪੀਟਲਸ ਬਨਾਮ ਕੋਲਕਾਤਾ ਨਾਈਟ ਰਾਈਡਰਜ਼ (ਆਈ. ਪੀ. ਐੱਲ. ਸੀਜ਼ਨ-12)
ਰੇਸਿੰਗ : ਫਾਰਮੂਲਾ ਵਨ ਵਰਲਡ ਚੈਂਪੀਅਨਸ਼ਿਪ-2019
ਬੈਡਮਿੰਟਨ : ਬੀ. ਡਬਲਯੂ. ਐੱਫ. ਵਰਲਡ ਟੂਰ-2019
ਫੁੱਟਬਾਲ : ਯੀ. ਈ. ਐੱਫ. ਏ. ਚੈਂਪੀਅਨਸ ਲੀਗ-2018/19