ਅੱਜ ਆਉਣਗੇ ਦਿੱਲੀ ਵਿਧਾਨ ਸਭਾ ਚੋਣ ਦੇ ਨਤੀਜੇ (ਪੜ੍ਹੋ 11 ਫਰਵਰੀ ਦੀਆਂ ਖਾਸ ਖਬਰਾਂ)

Tuesday, Feb 11, 2020 - 02:10 AM (IST)

ਨਵੀਂ ਦਿੱਲੀ — ਦਿੱਲੀ 'ਚ ਵਿਧਾਨ ਸਭਾ ਚੋਣ ਲਈ 8 ਫਰਵਰੀ ਨੂੰ ਵੋਟਿੰਗ ਤੋਂ ਬਾਅਦ ਹੁਣ ਅੱਜ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਦੇ ਸਿਲਸਿਲੇ 'ਚ ਵੋਟਾਂ ਦੀ ਗਿਣਤੀ ਕੇਂਦਰ ਦੀ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਐਗਜ਼ਿਟ ਪੋਲ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਜਿੱਤ ਦਾ ਅੰਦਾਜਾ ਜ਼ਾਹਿਰ ਕਰਨ ਅਤੇ ਚੋਣ ਕਮਿਸਨ ਵੱਲੋਂ ਵੋਟ ਫੀਸਦੀ ਦੇ ਐਲਾਨ 'ਚ ਦੇਰੀ ਵਿਧਾਨ ਸਭਾ ਚੋਣ ਦੇ ਨਤੀਜੇ ਨੂੰ ਲੈ ਕੇ ਲੋਕਾਂ ਵਿਚਾਲੇ ਜਾਣਨ ਦੀ ਇੱਛਾ ਬਹੁਤ ਵਧ ਗਈ ਹੈ।

ਅੱਜ ਮਾਲਿਆ ਦੀ ਹਵਾਲਗੀ ਮਾਮਲੇ 'ਤੇ ਸੁਣਵਾਈ ਕਰੇਗੀ ਬ੍ਰਿਟੇਨ ਹਾਈ ਕੋਰਟ
ਬ੍ਰਿਟੇਨ ਹਾਈ ਕੋਰਟ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਭਾਰਤ ਦੇ ਹਵਾਲੇ ਕੀਤੇ ਜਾਣ ਖਿਲਾਫ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਭਾਰਤ 9000 ਕਰੋੜ ਰੁਪਏ ਦੇ ਧਨ ਸੋਧ ਮਾਮਲੇ 'ਚ ਮਾਲਿਆ ਦੀ ਹਵਾਲਗੀ ਚਾਹੁੰਦਾ ਹੈ। ਲੰਡਨ ਦਾ ਰਾਇਲ ਕੋਰਟ ਆਫ ਜਸਟਿਸ ਮੰਗਲਵਾਰ ਨੂੰ ਮੈਜਿਸਟ੍ਰੇਟ ਅਦਾਲਤ ਦੀ ਹਵਾਲਗੀ ਆਦੇਸ਼ ਖਿਲਾਫ ਅਪੀਲ ਦੀ ਸੁਣਵਾਈ ਕਰੇਗਾ। ਬ੍ਰਿਟੇਨ ਦੇ ਸਾਬਕਾ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਪਿਛਲੇ ਸਾਲ ਫਰਵਰੀ 'ਚ ਇਸ ਆਦੇਸ਼ 'ਤੇ ਦਸਤਖਤ ਕੀਤੇ ਸੀ।

ਅੱਜ ਸੰਸਦ 'ਚ ਸੰਬੋਧਨ ਦੇਣਗੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ
ਭਾਜਪਾ ਨੇ ਇਕ ਵਿਹਿਪ ਜਾਰੀ ਕਰਕੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਅੱਜ ਆਪਣੇ ਆਪਣੇ ਸਦਨਾਂ 'ਚ ਹਾਜ਼ਰ ਰਹਿਣ ਲਈ ਕਿਹਾ ਹੈ। ਬਜਟ ਸੈਸ਼ਨ ਦੇ ਆਖਰੀ ਦਿਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਕੇਂਦਰੀ ਬਜਟ 'ਤੇ ਲੋਕਸਭਾ ਅਤੇ ਰਾਜਸਭਾ 'ਚ ਚਰਚਾ ਦਾ ਜਵਾਬ ਦੇਣ ਦੀ ਉਮੀਦ ਹੈ। ਸੀਤਾਰਮਣ ਦੇ ਪਹਿਲੇ ਲੋਕ ਸਭਾ ਅਤੇ ਉਸ ਤੋਂ ਬਾਅਦ ਰਾਜ ਸਭਾ 'ਚ ਬੋਲਣ ਦੀ ਉਮੀਦ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਤੀਜਾ ਵਨ ਡੇ)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2019/20
ਟੈਨਿਸ : ਐੱਨ. ਬੀ. ਏ. ਵਰਲਡ ਟੈਨਿਸ ਟੂਰਨਾਮੈਂਟ-2020


Inder Prajapati

Content Editor

Related News