ਅਯੁੱਧਿਆ ਮਾਮਲੇ ''ਤੇ ਸੁਣਵਾਈ ਅੱਜ (ਪੜ੍ਹੋ 10 ਜਨਵਰੀ ਦੀਆਂ ਖਾਸ ਖਬਰਾਂ)
Thursday, Jan 10, 2019 - 02:24 AM (IST)

ਨਵੀਂ ਦਿੱਲੀ/ਜਲੰਧਰ— ਸੁਪਰੀਮ ਕੋਰਟ ਦੀ ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਰਾਜਨੀਤਕ ਰੂਪ ਨਾਲ ਸੰਵੇਨਸ਼ੀਲ ਅਯੁੱਧਿਆ 'ਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲ 'ਤੇ ਅੱਜ ਸੁਣਵਾਈ ਕਰੇਗੀ। ਇਹ ਬੈਂਚ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ ਦਾਇਰ ਪਟੀਸ਼ਨ 'ਤੇ ਸੁਣਵਾਈ ਕਰੇਗੀ।
ਨੇਪਾਲ ਦੇ ਵਿਦੇਸ਼ ਮੰਤਰੀ ਭਾਰਤ ਦੌਰੇ 'ਤੇ
ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਆਵਲੀ ਨਵੀਂ ਦਿੱਲੀ 'ਚ ਰਾਇਸੀਨਾ ਡਾਇਲਾਗ ਦੇ ਚੌਥੇ ਸੈਸ਼ਨ 'ਚ ਹਿੱਸਾ ਲੈਣ ਲਈ ਅੱਜ ਭਾਰਤ ਦੌਰੇ 'ਤੇ ਆ ਰਹੇ ਹਨ। ਵਿਦੇਸ਼ ਮੰਤਰਾਲਾ ਦੇ ਇਕ ਬਿਆਨ ਮੁਤਾਬਕ ਗਆਵਲੀ ਇਥੇ ਮੰਚ ਨੂੰ ਸੰਬੋਧਿਤ ਕਰਨਗੇ।
ਰਾਹੁਲ ਗਾਂਧੀ ਨੂੰ ਮਿਲਣਗੇ ਅਲਪੇਸ਼ ਠਾਕੋਰ
ਗੁਜਰਾਤ 'ਚ ਕਾਂਗਰਸ ਵਿਧਾਇਕ ਅਲਪੇਸ਼ ਠਾਕੋਰ ਸਥਾਨਕ ਨੇਤਾਵਾਂ ਦੀ ਅਣਦੇਖੀ ਤੋਂ ਨਾਰਾਜ ਚੱਲ ਰਹੇ ਹਨ। ਇਸ ਨੂੰ ਲੈ ਕੇ ਉਹ ਅੱਜ ਦਿੱਲੀ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।
ਸ਼ਾਓਮੀ ਦਾ Redmi X ਅੱਜ ਹੋਵੇਗਾ ਲਾਂਚ
ਸ਼ਾਓਮੀ ਅੱਜ ਨਵਾਂ ਸਮਾਰਟ ਫੋਨ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਹਾਲ ਹੀ 'ਚ ਰੈਡਮੀ ਨੂੰ ਸ਼ਾਓਮੀ ਤੋਂ ਵੱਖ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਨਵਾਂ ਸਮਾਰਟ ਫੋਨ ਰੈਡਮੀ ਬ੍ਰਾਂਡ ਦੇ ਤਹਿਤ ਹੀ ਪੇਸ਼ ਕੀਤਾ ਜਾਵੇਗਾ।
ਜੀ.ਐੱਸ.ਟੀ. ਕਾਊਂਸਲ ਦੀ ਬੈਠਕ ਅੱਜ
ਜੀ.ਐੱਸ.ਟੀ. ਕਾਊਂਸਲ ਦੀ 32ਵੀਂ ਬੈਠਕ ਅੱਜ ਹੋਵੇਗੀ। ਇਸ ਬੈਠਕ 'ਚ ਕਈ ਵੱਡੇ ਫੈਸਲੇ ਹੋਣੇ ਦੀ ਸੰਭਾਵਨਾ ਹੈ। ਜੀ.ਐੱਸ.ਟੀ. ਕਾਊਂਸਲ ਦੀ ਬੈਠਕ 'ਚ ਅੰਡਰ ਕੰਸਟਰੱਕਸ਼ਨ ਪ੍ਰਾਪਰਟੀ 'ਤੇ ਟੈਕਸ ਛੋਟ ਦੇਣ 'ਤੇ ਵਿਚਾਰ ਹੋ ਸਕਦਾ ਹੈ। ਅੰਡਰ ਕੰਸਟਰੱਕਸ਼ਨ ਫਲੈਟ 'ਤੇ ਜੀ.ਐੱਸ.ਟੀ. ਰੇਟ ਘਟਾ ਕੇ 5 ਫੀਸਦੀ ਕਰਨ 'ਤੇ ਚਰਚਾ ਹੋਵੇਗੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018/19
ਬੈਡਮਿੰਟਨ : ਪ੍ਰੀਮੀਅਰ ਬੈਡਮਿੰਟਨ ਲੀਗ-2018/19
ਫੁੱਟਬਾਲ : ਭਾਰਤ ਬਨਾਮ ਯੂ. ਏ. ਈ. (ਏਸ਼ੀਆਈ ਕੱਪ ਫੁੱਟਬਾਲ ਟਰਨਾਮੈਂਟ)