SC/ST ਕਾਨੂੰਨ ''ਤੇ ਦਰਜ ਪਟੀਸ਼ਨਾਂ ''ਤੇ ਸੁਣਵਾਈ ਅੱਜ (ਪੜ੍ਹੋ 1 ਅਕਤੂਬਰ ਦੀਆਂ ਖਾਸ ਖਬਰਾਂ)

10/01/2019 2:12:19 AM

ਨਵੀਂ ਦਿੱਲੀ— ਅਨੁਸੁਚਿਤ ਜਾਤੀ-ਜਨਜਾਤੀ ਕਾਨੂੰਨ ਦੇ ਤਹਿਤ ਗ੍ਰਿਫਤਾਰੀ ਦੇ ਪ੍ਰਬੰਧਾਂ ਨੂੰ ਇਕ ਤਰ੍ਹਾਂ ਹਲਕਾ ਕਰਨ ਸਬੰਧੀ ਚੋਟੀ ਦੀ ਅਦਾਲਤ ਦੇ 2018 ਦੇ ਫੈਸਲੇ 'ਤੇ ਮੁੜ ਵਿਚਾਰ ਲਈ ਕੇਂਦਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਫੈਸਲਾ ਸੁਣਾਏਗਾ।

ਧਾਰਾ 370 ਮਾਮਲੇ 'ਤੇ ਸੁਣਵਾਈ ਅੱਜ
ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਕਾਨੂੰਨੀ ਮਾਨਤਾ ਨਾਲ ਜੁੜੀਆਂ ਚੁਣੌਤੀਆਂ 'ਤੇ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੀ ਸੰਵਿਧਾਨ ਬੈਂਚ ਅੱਜ ਤੋਂ ਸੁਣਵਾਈ ਕਰਨ ਵਾਲੀ ਹੈ।

ਅੱਜ ਤੋਂ ਐੱਨ.ਸੀ.ਆਰ. 'ਚ ਮਿਲੇਗਾ ਬੀ.ਐੱਸ.-6 ਈਂਧਨ
ੂਪੂਰੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਅੱਜ ਭਾਰਤ ਸਟੇਜ (ਬੀ.ਐੱਸ-6) ਈਂਧਨ ਦੀ ਸਪਲਾਈ ਸ਼ੁਰੂ ਹੋ ਜਾਵੇਗੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਦੱਸਿਆ ਕਿ 1 ਅਕਤੂਬਰ ਤੋਂ ਹਰਿਆਣਾ ਦੇ 7 ਜ਼ਿਲਿਆਂ ਫਰੀਦਾਬਾਦ, ਗੁਰੂਗ੍ਰਾਮ, ਮਹਿੰਦਰ ਨਗਰ, ਰੇਵਾੜੀ, ਝੱਜਰ, ਪਲਵਲ ਤੇ ਮੇਵਾਦ 'ਚ ਬੀ.ਐੱਸ.-6 ਦੀ ਸਪਲਾਈ ਸੁਰੂ ਹੋ ਜਾਵੇਗੀ।

ਕੋਲਕਾਤਾ ਦੌਰੇ 'ਤੇ ਅਮਿਤ ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੋਲਕਾਤਾ ਦੌਰੇ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਨੂੰ ਲੈ ਕੇ ਇਕ ਬੈਠਕ ਨੂੰ ਸੰਬੋਧਿਤ ਕਰਨਗੇ। ਸੀਨੀਅਰ ਭਾਜਪਾ ਨੇਤਾਵਾਂ ਮੁਤਾਬਕ ਨੇਤਾਜੀ ਸੁਭਾਸ਼ ਇੰਡੋਰ ਸਟੇਡੀਅਮ 'ਚ ਆਯੋਜਿਤ ਇਹ ਬੈਠਕ ਐੱਨ.ਆਰ.ਸੀ. 'ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਤੌਰ 'ਤੇ ਆਯੋਜਿਤ ਕੀਤੀ ਗਈ ਹੈ।

ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਅੱਜ
ਕਲਕੱਤਾ ਹਾਈ ਕੋਰਟ ਕੋਲਕਾਤਾ ਦੇ ਸਾਬਕਾ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦੀ ਅਗਾਉਂ ਜ਼ਮਾਨਤ ਪਟੀਸ਼ਨ 'ਤੇ ਅੱਜ ਆਪਣਾ ਫੈਸਲਾ ਸੁਣਾ ਸਕਦਾ ਹੈ। ਇਸ ਤੋਂ ਪਹਿਲਾਂ ਕੁਮਾਰ ਦੀ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਪੂਰੀ ਹੋ ਗਈ। ਸੀ.ਬੀ.ਆਈ. ਦੇ ਵਕੀਲ ਵਾਈ ਜੇ ਦਸਤੂਰ ਨੇ ਜੱਜ ਐੱਸ. ਮੁੰਸ਼ੀ ਅਤੇ ਜੱਜ ਐੱਸ. ਦਾਸ ਗੁਪਤਾ ਦੀ ਬੈਂਚ ਸਾਹਮਣੇ ਕੁਮਾਰ ਦੀ ਅਗਾਉਂ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਆਪਣੀਆਂ ਦਲੀਲਾਂ ਪੂਰੀਆਂ ਕਰ ਲਈਆਂ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਮਹਿਲਾ ਕ੍ਰਿਕਟ : ਭਾਰਤ ਬਨਾਮ ਦੱਖਣੀ ਅਫਰੀਕਾ (ਚੌਥਾ ਟੀ-20)
ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ-2019
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2019/20


Inder Prajapati

Content Editor

Related News