ਪੀ.ਐੱਮ. ਮੋਦੀ ਵਾਰਾਣਸੀ ਤੇ ਗਾਜ਼ੀਪੁਰ ਦੌਰੇ ''ਤੇ (ਪੜ੍ਹੋ 29 ਦਸੰਬਰ ਦੀਆਂ ਖਾਸ ਖਬਰਾਂ)

Saturday, Dec 29, 2018 - 02:50 AM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਤੇ ਗਾਜ਼ੀਪੁਰ 'ਚ ਰਹਿਣਗੇ। ਵਾਰਾਣਸੀ 'ਚ ਉਹ 'ਨੈਸ਼ਨਲ ਸੀਡ ਰਿਸਰਚ ਐਂਡ ਟ੍ਰੇਨਿੰਗ ਸੈਂਟਰ' ਦੇ ਪਰਿਸਰ 'ਚ 'ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ' ਤੇ 'ਦੱਖਣੀ ਏਸ਼ੀਆ ਖੇਤਰੀ ਕੇਂਦਰ' ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪੀ.ਐੱਮ. ਮੋਦੀ ਆਪਣੇ ਇਸ ਗਾਜ਼ੀਪੁਰ ਦੌਰੇ ਦੌਰਾਨ ਸੁਹੇਲਦੇਵ ਦੇ ਨਾਂ 'ਤੇ ਸਮਾਰਕ ਡਾਕ ਟਿਕਟ ਵੀ ਜਾਰੀ ਕਰ ਸਕਦੇ ਹਨ।

'ਆਪ' ਦੀ ਰਾਸ਼ਟਰੀ ਪਰਿਸ਼ਦ ਬੈਠਕ ਅੱਜ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਪਰਿਸ਼ਦ ਦੀ ਬੈਠਕ ਅੱਜ ਹੋਵੇਗੀ। ਇਸ ਬੈਠਕ 'ਚ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਦੀਆਂ ਤਿਆਰੀਆਂ ਤੇ ਦੇਸ਼ ਦੇ ਮੌਜੂਦਾ ਰਾਜਨੀਤਕ ਹਾਲਾਤਾਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਸੰਵਿਧਾਨ 'ਚ ਸੋਧ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਕਿ ਇਕ ਵਿਅਕਤੀ ਦੇ 2 ਵਾਰ ਅਹੁਦੇ 'ਤੇ ਰਹਿਣ ਦੇ ਕਾਨੂੰਨ ਨੂੰ ਬਦਲਿਆ ਜਾ ਸਕੇ।

ਗੁਜਰਾਤ ਦੌਰੇ 'ਤੇ ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਗੁਜਰਾਤ ਦੌਰੇ 'ਤੇ ਜਾ ਰਹੇ ਹਨ ਤੇ ਇਸ ਦੌਰਾਨ ਉਹ ਕੱਛ ਦੇ ਰਣ ਤੇ ਗਿਰ ਵਨ ਦੇਖਣ ਜਾਣਗੇ। ਆਪਣੇ ਇਸ ਦੌਰੇ ਦੌਰਾਨ ਉਹ ਸੋਮਨਾਥ ਮੰਦਰ ਜਾ ਜਾਣਗੇ।

ਪ੍ਰਯਾਗਰਾਜ ਤੋਂ ਰਵਾਨਾ ਹੋਵੇਗੀ 'ਟਰੇਨ-18'
ਪ੍ਰੀਖਣ ਦੌਰਾਨ 180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਾਸਲ ਕਰ ਚੁੱਕੀ ਟਰੇਨ 18 ਜਨਵਰੀ ਨੂੰ ਵਪਾਰਕ ਯਾਤਰਾ ਦੀ ਤਿਆਰੀ ਲਈ ਇਕ ਹੋਰ ਪ੍ਰੀਖਣ ਲਈ ਸ਼ਨੀਵਾਰ ਰਾਤ 12:55 ਮਿੰਟ 'ਤੇ ਇਲਾਹਾਬਦ ਰਵਾਨਾ ਹੋਵੇਗੀ। 

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਤੀਜਾ ਟੈਸਟ ਮੈਚ, ਚੌਥਾ ਦਿਨ)
ਕ੍ਰਿਕਟ : ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ (ਦੂਜਾ ਟੈਸਟ ਮੈਚ, ਚੌਥਾ ਦਿਨ)
ਬੈਡਮਿੰਟਨ : ਪੁਣੇ ਬਨਾਮ ਮੁੰਬਈ (ਪ੍ਰੀਮੀਅਰ ਬੈਡਮਿੰਟਨ ਲੀਗ-2018)
ਫੁੱਟਬਾਲ : ਹੀਰੋ ਆਈ-ਲੀਗ ਫੁੱਟਬਾਲ ਟੂਰਨਾਮੈਂਟ-2018


Inder Prajapati

Content Editor

Related News