ਸੋਨੀਆ ਗਾਂਧੀ ਦਾ 72ਵਾਂ ਜਨਮ ਦਿਨ ਅੱਜ (ਪੜ੍ਹੋ 9 ਦਸੰਬਰ ਦੀਆਂ ਖਾਸ ਖਬਰਾਂ)

12/09/2018 2:26:35 AM

ਜਲੰਧਰ (ਵੈਬ ਡੈਸਕ)— ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ 72ਵਾਂ ਜਨਮ ਦਿਨ ਹੈ। ਉਹ ਇਕ ਭਾਰਤੀ ਰਾਜਨੇਤਾ ਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪ੍ਰਧਾਨ ਸਨ। ਉਨ੍ਹਾਂ ਦਾ ਜਨਮ ਇਟਲੀ ਦੇ ਇਕ ਛੋਟੇ ਜਿਹੇ ਪਿੰਡ ਲੁਸੀਆਨਾ 'ਚ ਹੋਇਆ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਐਂਟੋਨੀਓ ਮਾਇਨੋ ਸੀ। ਸੋਨੀਆ ਐਂਟੋਨੀਓ ਮਾਇਨੋ ਦਾ ਇਸ ਦੇਸ਼ ਨਾਲ ਰਿਸ਼ਤਾ ਇਕ ਰੋਮਾਂਸ ਨਾਲ ਸ਼ੁਰੂ ਹੋਇਆ ਸੀ।

ਤੀਜਾ ਹਾਫ ਮੈਰਾਥਨ 'ਸੁਪਰ ਸਿੱਖ ਰਨ' ਅੱਜ ਦਿੱਲੀ 'ਚ 

ਮਨੁੱਖਤਾ ਲਈ ਇਕ ਦੌੜ, ਸੇਵਾ ਤੋਂ ਪ੍ਰੇਰਿਤ ਹਾਫ ਮੈਰਾਥਨ 'ਸੁਪਰ ਸਿੱਖ ਰਨ' ਦੀ ਤੀਜੀ ਵਰ੍ਹੇ ਦਾ ਆਯੋਜਨ ਅੱਜ ਦਿੱਲੀ 'ਚ ਕੀਤਾ ਜਾਵੇਗਾ। ਮੈਰਾਥਨ ਦਾ ਆਯੋਜਨ ਤਿੰਨ ਵਰਗ ਹਾਫ ਮੈਰਾਥਨ, 10 ਕਿਲੋਮੀਟਰ ਤੇ 5 ਕਿਲੋਮੀਟਰ ਦੌੜ ਨਾਲ ਕੀਤਾ ਜਾਵੇਗਾ, ਜਿਸ 'ਚ 6000 ਤੋਂ ਜ਼ਿਆਦਾ ਦੌੜਾਕ ਹਿੱਸਾ ਲੈਣਗੇ। ਇਸ ਮੈਰਾਥਨ ਦੀ ਸ਼ੁਰੂਆਤ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਹੋਵੇਗੀ ਤੇ ਇਹ ਮੰਦਰ ਮਾਰਗ, ਵੰਦੇ ਮਾਤਰਮ ਮਾਰਗ ਹੁੰਦੇ ਹੋਏ ਵਾਪਸ ਗੁਰਦੁਆਰਾ ਰਕਾਬਗੰਜ 'ਤੇ ਆ ਕੇ ਖਤਮ ਹੋਵੇਗੀ।

ਰਾਸ਼ਟਰਪਤੀ ਕੋਵਿੰਦ ਅੱਜ ਗੋਰਖਪੁਰ ਦੌਰੇ 'ਤੇ

ਰਾਸ਼ਟਰਪਤੀ ਰਾਮ ਨਾਥ ਕੋਵਿੰਗ ਅੱਜ ਐਤਵਾਰ ਨੂੰ ਸ਼ਾਮ ਕਰੀਬ 5 ਵਜੇ ਦੋ ਦਿਨਾਂ ਗੋਰਪੁਰ ਦੌਰੇ 'ਤੇ ਆ ਰਹੇ ਹਨ। ਰਾਸ਼ਟਰਪਤੀ ਦਾ ਸਵਾਗਤ ਯੂ.ਪੀ. ਦੇ ਰਾਜਪਾਲ ਰਾਮ ਨਾਈਕ ਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕਰਨਗੇ। ਮੁੱਖ ਮੰਤਰੀ ਯੋਗੀ ਐਥਵਾਰ ਸਵੇਰੇ 9:30 ਵਜੇ ਹੀ ਗੋਰਖਪੁਰ ਆ ਜਾਣਗੇ।

ਅੱਜ ਦਿੱਲੀ 'ਚ ਵਿਹਿਪ ਦੀ ਜਨਸਭਾ ਆਯੋਜਿਤ

ਰਾਮ ਮੰਦਰ ਨਿਰਮਾਣ ਦੀ ਮੰਗ ਨੂੰ ਲੈ ਕੇ ਅੱਜ ਦਿੱਲੀ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਇਕ ਧਰਮ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਧਰਮ ਸਭਾ ਨੂੰ ਮੰਦਰ ਨਿਰਮਾਣ ਲਈ ਜ਼ੋਰ ਦਾ ਧੱਕਾ ਦੱਸਿਆ ਜਾ ਰਿਹਾ ਹੈ ਕਿਉਂਕਿ ਸਭ ਦੇ ਦੋ ਦਿਨ ਬਾਅਦ ਹੀ ਸੰਸਦ ਦਾ ਸੈਸ਼ਨ ਹੋਵੇਗਾ।

ਅੱਜ ਹੋਵੇਗੀ ਇਕ ਹੋਰ ਇੰਟਰਨੈਸ਼ਨਲ ਏਅਰਪੋਰਟ ਦੀ ਸ਼ੁਰੂਆਤ

ਦੇਸ਼ ਨੂੰ ਇਕ ਹੋਰ ਇੰਟਰਨੈਸ਼ਨਲ ਏਅਰਪੋਰਟ ਮਿਲਣ ਜਾ ਰਿਹਾ ਹੈ। ਕੇਰਲ ਦੇ ਕੰਨੂਰ 'ਚ 9 ਦਸੰਬਰ ਨੂੰ ਕੰਨੂਰ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਹੋਣ ਜਾ ਰਿਹਾ ਹੈ। ਇਸ ਸ਼ਾਨਦਾਰ ਏਅਰਪੋਰਟ ਦਾ ਉਦਘਾਟਨ ਨਾਗਰ ਹਵਾਬਾਜੀ ਮੰਤਰੀ ਸੁਰੇਸ਼ ਪ੍ਰਭੂ ਤੇ ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਕਰਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ  :  ਭਾਰਤ ਬਨਾਮ ਆਸਟਰੇਲੀਆ (ਪਹਿਲਾ ਟੈਸਟ, ਚੌਥਾ ਦਿਨ) 
ਕ੍ਰਿਕਟ  :  ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਹਾਕੀ  :  ਨੀਦਰਲੈਂਡ ਬਨਾਮ ਪਾਕਿਸਤਾਨ (ਹਾਕੀ ਵਿਸ਼ਵ ਕੱਪ-2018)


Inder Prajapati

Content Editor

Related News