3 ਦਿਨ ਬੈਂਕਾ ''ਚ ਨਹੀਂ ਹੋਵੇਗਾ ਕੰਮ (ਪੜ੍ਹੋ 21 ਦਸੰਬਰ ਦੀਆਂ ਖਾਸ ਖਬਰਾਂ)

12/21/2018 2:21:36 AM

ਜਲੰਧਰ, (ਵੈਬ ਡੈਸਕ)- ਸ਼ੁਕਰਵਾਰ ਨੂੰ ਦੇਸ਼ ਭਰ ਦੇ ਬੈਂਕ ਕਰਮਚਾਰੀ ਹੜਤਾਲ 'ਤੇ ਜਾ ਰਹੇ ਹਨ। ਜਿਸ ਕਾਰਨ 3 ਦਿਨ ਬੈਂਕਾਂ ਦਾ ਕੰਮ ਕਾਜ ਪ੍ਰਭਾਵਿਤ ਹੋਵੇਗਾ, ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਬੈਂਕਾਂ 'ਚ ਛੁੱਟੀ ਰਹੇਗੀ।

ਰਾਸ਼ਟਰਪਤੀ ਕੋਵਿੰਦ 4 ਦਿਨਾਂ ਦੱਖਣ ਯਾਤਰਾ 'ਤੇ

ਰਾਸ਼ਟਰਪਤੀ ਰਾਮਨਾਥ ਕੋਵਿੰਦ ਆਪਣੀ ਚਾਰ ਦਿਨਾਂ ਰਸਮੀ ਦੱਖਣ ਯਾਤਰਾ ਲਈ 21 ਦਸੰਬਰ ਨੂੰ ਹੈਦਰਾਬਾਦ ਪਹੁੰਚਣਗੇ। ਜਿਸ ਪਿੱਛੋਂ ਉਹ 24 ਦਸੰਬਰ ਤਕ ਦਖਣ ਯਾਤਰਾ 'ਤੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਨਗੇ।

ਏ.ਜੇ.ਐੱਲ. ਦੀ ਪਟੀਸ਼ਨ 'ਤੇ ਅਦਾਲਤ 'ਚ ਸੁਣਵਾਈ ਅੱਜ

ਦਿੱਲੀ ਹਾਈ ਕੋਰਟ ਅੱਜ ਨੈਸ਼ਨਲ ਹੇਰਾਲਡ ਦੇ ਪ੍ਰਕਾਸ਼ਕ ਐਸੋਸੀਏਟ ਜਰਨਲਸ ਲਿਮਟਿਡ (ਏ.ਜੇ.ਐੱਲ.) ਦੀ ਉਸ ਪਟੀਸ਼ਨ 'ਤੇ ਫੈਸਲਾ ਸੁਣਾਏਗਾ ਜਿਸ 'ਚ ਕੇਂਦਰ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ 'ਚ ਉਸ ਨੂੰ ਇਥੇ 56 ਸਾਲ ਪੁਰਾਣੀ ਲੀਜ਼ ਖਤਮ ਕਰਦੇ ਹੋਏ ਆਈ.ਟੀ.ਓ. ਸਥਿਤ ਪਰੀਸਰ ਦੀ ਇਮਾਰਤ ਨੂੰ ਖਾਲੀ ਕਰਨ ਨੂੰ ਕਿਹਾ ਗਿਆ ਹੈ।

ਗੁਜਰਾਤ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 21 ਅਤੇ 22 ਦਸੰਬਰ  ਨੂੰ ਗੁਜਰਾਤ ਦੇ ਦੋ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਸੂਬਾ ਪੁਲਸ ਪ੍ਰਮੁੱਖਾਂ ਦੇ ਸਾਲਾਨਾ ਸਮਾਗਮ 'ਚ ਉਹ ਹਿੱਸਾ ਲੈਣਗੇ ਅਤੇ ਮਹਿਲਾ ਮੋਰਚਾ ਦੇ ਵਰਕਰਾਂ ਨੂੰ ਇਕ ਵੱਖਰੇ ਸਮਾਮਗ ਦੌਰਾਨ ਸੰਬੋਧਨ ਕਰਨਗੇ।

ਸੁਖਬੀਰ ਸਿੰਘ ਬਾਦਲ ਫ਼ਿਰੋਜਪੁਰ 'ਚ ਵਰਕਰਾਂ ਨਾਲ ਕਰਨਗੇ ਮੀਟਿੰਗਾਂ

ਪੰਚਾਇਤੀ ਚੋਣਾਂ 'ਚ ਧੱਕੇਸ਼ਾਹੀਆਂ ਅਤੇ ਬੇਇਨਸਾਫ਼ੀਆਂ ਦਾ ਸ਼ਿਕਾਰ ਹੋਏ ਅਕਾਲੀ ਵਰਕਰਾਂ ਦੇ ਦੁਖੜੇ ਸੁਣਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 21 ਦਸੰਬਰ ਨੂੰ ਫ਼ਿਰੋਜ਼ਪੁਰ ਪਹੁੰਚਣਗੇ। ਫ਼ਰੀਦਕੋਟ ਰੋਡ 'ਤੇ ਸਥਿਤ ਗਰੀਨ ਫ਼ੀਲਡ ਵਿਖੇ ਸਵੇਰੇ 11 ਵਜੇ ਸੁਖਬੀਰ ਸਿੰਘ ਬਾਦਲ ਪਹੁੰਚ ਕੇ ਅਕਾਲੀ ਵਰਕਰਾਂ ਨਾਲ ਜਿੱਥੇ ਮੀਟਿੰਗ ਕਰਨਗੇ ਉੱਥੇ ਵਧੀਕੀਆਂ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣਨਗੇ । ਸੁਖਬੀਰ ਸਿੰਘ ਬਾਦਲ ਸ਼ੁੱਕਰਵਾਰ ਨੂੰ ਕਰੀਬ 3 ਤੋਂ 6 ਵਜੇ ਤੱਕ ਭਸੀਨ ਪੈਲੇਸ ਫ਼ਿਰੋਜ਼ਪੁਰ ਛਾਉਣੀ ਵਿਖੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਨਾਲ ਸੰਬੰਧਿਤ ਅਕਾਲੀ-ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨਗੇ ।

ਖੇਡ

ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਬੰਗਲਾਦੇਸ਼ ਬਨਾਮ ਵੈਸਟਵਿੰਡੀਜ਼ (ਦੂਜਾ ਟੀ-20 ਮੈਚ)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਹੀਰੋ ਆਈ-ਲੀਗ ਫੁੱਟਬਾਲ ਟੂਰਨਾਮੈਂਟ-2018
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018


Inder Prajapati

Content Editor

Related News