ਵੱਡੀ ਖ਼ਬਰ : ਰਜ਼ੀਆ ਸੁਲਤਾਨਾ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Tuesday, Sep 28, 2021 - 07:00 PM (IST)

ਚੰਡੀਗੜ੍ਹ/ਪਟਿਆਲਾ (ਮਨਦੀਪ ਸਿੰਘ ) - ਕੁਝ ਦਿਨ ਦੀ ਸ਼ਾਂਤੀ ਤੋਂ ਬਾਅਦ ਕਾਂਗਰਸ 'ਚ ਫਿਰ ਘਸਮਾਨ ਮਚ ਗਿਆ ਹੈ । ਡੀ.ਜੀ.ਪੀ., ਏ ਜੀ ਦੀ ਨਿਯੁਕਤੀ ਤੋਂ ਭੜਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਰਿਹਾਇਸ਼ ਤੇ ਆ ਕੇ ਆਪਣਾ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋ ਬਾਅਦ ਇਥੇ ਪੁੱਜੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਪਟਿਆਲਾ ਵਿਖੇ ਸਿੱਧੂ ਨਾਲ ਮੀਟਿੰਗ ਕਰਨ ਤੋਂ ਬਾਅਦ ਆਪਣਾ ਅਸਤੀਫਾ ਦੇ ਦਿੱਤਾ ਤੇ ਕਈ ਹੋਰ ਅਸਤੀਫਿਆਂ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ। ਇਸ ਘਟਨਾਕ੍ਰਮ ਤੋ ਬਾਅਦ ਕਾਂਗਰਸ ਦੀ ਆਪਸੀ ਜੰਗ ਹੋਰ ਤੇਜ਼ ਹੋ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਸਿੱਧੂ ਦੇ ਅਸਤੀਫੇ ’ਤੇ ਕੈਪਟਨ ਦਾ ਧਮਾਕੇਦਾਰ ਟਵੀਟ, ‘ਮੈਂ ਪਹਿਲਾਂ ਹੀ ਕਿਹਾ ਸੀ ਇਹ ਟਿਕ ਕੇ ਨਹੀਂ ਰਹਿ ਸਕਦਾ’ 

PunjabKesari

ਨਵਜੋਤ ਸਿੰਘ ਪਟਿਆਲਾ ਸਥਿਤ ਕੋਠੀ ਵਿਖੇ ਉਨਾਂ ਦੇ ਸਲਾਹਕਾਰ ਮੁਹੰਮਦ ਮੁਸਤਫਾ, ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਇੰਦਰਪ੍ਰੀਤ ਸਿੰਘ ਬੁਲਾਰਿਆ, ਸੁਖਪਾਲ ਸਿੰਘ ਖਹਿਰਾ, ਕਾਂਗਰਸ ਦੇ ਖਜ਼ਾਨਚੀ ਚਹਿਲ, ਲੋਕ ਸਭਾ ਮੈਂਬਰ ਅਮਰ ਸਿੰਘ ਵੀ ਮੋਜੂਦ ਹਨ ਤੇ ਚੱਲ ਰਹੇ ਘਟਨਾਕ੍ਰਮ ਤੇ ਮੀਟਿੰਗ ਚੱਲ ਰਹੀ ਹੈ। ਸਿੱਧੂ ਕੈਬਨਿਟ ਮੰਤਰੀਆਂ 'ਚ ਉਨਾਂ ਦੇ ਖਾਸ ਕੁਲਜੀਤ ਸਿੰਘ ਨਾਗਰਾ ਦਾ ਨਾਂ ਕੱਟਣ ਅਤੇ ਡੀ.ਜੀ.ਪੀ. , ਏ.ਜੀ. ਉਨਾਂ ਦੀ ਪਸੰਦ ਦਾ ਨਾ ਲਾਉਣ ਤੋ ਲੰਘੇ ਕੱਲ ਤੋਂ ਹੀ ਉਦਾਸ ਚੱਲੇ ਆ ਰਹੇ ਸਨ ਅਤੇ ਅੱਜ ਮੰਤਰਾਲਿਆਂ ਦੀ ਵੰਡ 'ਚ ਜਿਥੇ ਗ੍ਰਹਿ ਵਿਭਾਗ ਡਿਪਟੀ ਸੀ.ਐਮ. ਸੁਖਜਿੰਦਰ ਰੰਧਾਵਾ ਨੂੰ ਦਿੱਤਾ ਜਿਸ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ। ਇਥੋ ਤੱਕ ਕਿ ਉਨਾਂ ਦੇ ਕਈ ਪਸੰਦ ਦੇ ਮੰਤਰੀਆਂ ਨੂੰ ਅਹਿਮ ਮੰਤਰਾਲੇ ਨਹੀਂ ਦਿੱਤੇ ਗਏ ਜਿਸ ਨਾਲ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦੇ ਕੇ ਧਮਾਕਾ ਕਰ ਦਿੱਤਾ।  

ਸੀ.ਐੱਮ. ਚੰਨੀ ਦੇ ਆਉਣ ਦੀਆਂ ਚਰਚਾਵਾਂ
ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਤੋਂ ਬਾਅਦ ਪਟਿਆਲਾ ਉਨ੍ਹਾਂ ਦੀ ਰਿਹਾਇਸ਼ ਵਿਖੇ ਸੀ.ਐੱਮ. ਚਰਨਜੀਤ ਸਿੰਘ ਚੰਨੀ ਦੇ ਆਉਣ ਦੀਆਂ ਲਗਾਤਾਰ ਚਰਚਾਵਾਂ ਤੇਜ਼ ਰਹੀਆਂ ਪਰ ਸੀ.ਐੱਮ. ਚੰਨੀ 8ਵਜੇ ਤੱਕ ਨਹੀਂ ਸਨ ਪੁੱਜੇ ਅਤੇ ਨਾ ਹੀ ਸੀ.ਐੱਮ. ਲਈ ਕੋਈ ਸਕਿਉਰਟੀ ਲਗਾਈ ਗਈ ਸੀ।        

ਪੜ੍ਹੋ ਇਹ ਵੀ ਖ਼ਬਰ - ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਨਵਜੋਤ ਸਿੱਧੂ ਦਾ ਜਾਣੋ ਹੁਣ ਤੱਕ ਦਾ ‘ਸਿਆਸੀ ਸਫ਼ਰ’


rajwinder kaur

Content Editor

Related News