CM ਮਾਨ ਦੇ ਹੱਕ ''ਚ ਨਿੱਤਰੇ ਰਵਨੀਤ ਸਿੰਘ ਬਿੱਟੂ, ਸੁਖਬੀਰ ਬਾਦਲ ਨੂੰ ਪਾਈ ਝਾੜ

Saturday, Jan 13, 2024 - 01:49 PM (IST)

CM ਮਾਨ ਦੇ ਹੱਕ ''ਚ ਨਿੱਤਰੇ ਰਵਨੀਤ ਸਿੰਘ ਬਿੱਟੂ, ਸੁਖਬੀਰ ਬਾਦਲ ਨੂੰ ਪਾਈ ਝਾੜ

ਲੁਧਿਆਣਾ (ਹਿਤੇਸ਼)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਮਾਨਹਾਨੀ ਦਾ ਕੇਸ ਕਰਨ ਦੀ ਚਿਤਾਵਨੀ ਦੇਣ ਸਬੰਧੀ ਕਾਂਗਰਸੀ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਹੈ। ਇਸ ਮਾਮਲੇ ’ਚ ਸੁਖਬੀਰ ਦਾ ਦੋਸ਼ ਹੈ ਕਿ ਸੀ. ਐੱਮ. ਮਾਨ ਵੱਲੋਂ ਲੁਧਿਆਣਾ ’ਚ ਰੱਖੀ ਗਈ ਡਿਬੇਟ ਦੌਰਾਨ ਬੇਅਦਬੀ ਦੇ ਮੁੱਦੇ ’ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਗਲਤ ਦੋਸ਼ ਲਾਏ ਸਨ, ਜਿਸ ਸਬੰਧੀ ਮੁਆਫ਼ੀ ਮੰਗਣ ਲਈ ਭੇਜੇ ਗਏ ਲੀਗਲ ਨੋਟਿਸ ਦਾ ਸੀ. ਐੱਮ. ਮਾਨ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਸੁਖਬੀਰ ਨੇ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ।

ਇਹ ਖ਼ਬਰ ਵੀ ਪੜ੍ਹੋ - ਇੰਗਲੈਂਡ ਖ਼ਿਲਾਫ਼ ਪਹਿਲੇ 2 ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ, 4 ਸਪਿਨਰਾਂ ਤੇ 3 ਵਿਕਟਕੀਪਰਾਂ ਨੂੰ ਮਿਲੀ ਜਗ੍ਹਾ

ਇਸ ਚਿਤਾਵਨੀ ਤੋਂ ਬਾਅਦ ਜਿੱਥੇ ਸੀ. ਐੱਮ. ਮਾਨ ਨੇ ਸੁਖਬੀਰ ’ਤੇ ਜੰਮ ਕੇ ਭੜਾਸ ਕੱਢੀ ਹੈ, ਉੱਥੇ ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਵੀ ਸੀ. ਐੱਮ. ਮਾਨ ਦੇ ਹੱਕ ’ਚ ਖੜ੍ਹੇ ਨਜ਼ਰ ਆ ਰਹੇ ਹਨ। ਬਿੱਟੂ ਨੇ ਕਿਹਾ ਕਿ ਸਾਰੇ ਪੰਜਾਬ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸ ਨੇ ਕਰਵਾਈ ਹੈ। ਇਸ ਲਈ ਸੁਖਬੀਰ ਕਿੰਨੇ ਪੰਜਾਬੀਆਂ ’ਤੇ ਮਾਣਹਾਨੀ ਦੇ ਕੇਸ ਕਰਨਗੇ।

ਇਹ ਖ਼ਬਰ ਵੀ ਪੜ੍ਹੋ - ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਮਾਰੀਸ਼ੀਅਸ 'ਚ ਵੀ ਛੁੱਟੀ ਦਾ ਐਲਾਨ

ਬਿੱਟੂ ਨੇ ਕਿਹਾ ਕਿ ਬਾਦਲਾਂ ਦੇ ਕਰੀਬੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਸਬੰਧੀ ਪੋਸਟਰ ਲਗਾਏ ਸਨ ਪਰ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ, ਸਗੋਂ ਬੇਅਦਬੀ ਦਾ ਵਿਰੋਧ ਕਰਦੇ ਹੋਏ ਮੁਲਜ਼ਮਾਂ ਨੂੰ ਸਜ਼ਾ ਦੇਣ ਦੀ ਮੰਗ ਕਰ ਰਹੇ ਨਿਹੱਥੇ ਲੋਕਾਂ ’ਤੇ ਅਕਾਲੀ ਸਰਕਾਰ ਦੌਰਾਨ ਗੋਲੀਆਂ ਚਲਾਈਆਂ ਗਈਆਂ। ਬਿੱਟੂ ਨੇ ਕਿਹਾ ਕਿ ਅਕਾਲੀ ਦਲ ਅਤੇ ਸੁਖਬੀਰ ਆਪਣੀ ਸਿਆਸੀ ਜ਼ਮੀਨ ਗੁਆ ਚੁੱਕੇ ਹਨ ਅਤੇ ਲੋਕਾਂ ’ਚ ਜਾਣ ਲਈ ਆਏ ਦਿਨ ਕੋਈ ਨਵਾਂ ਹਥਕੰਡਾ ਅਪਣਾ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News