ਬਿੱਟੂ ਨਸ਼ਾ ਪੀਡ਼ਤਾਂ ਦੀ ਭਾਲ ’ਚ ਜਾ ਰਹੇ ਨੇ ਪਿੰਡ-ਪਿੰਡ

Wednesday, Jul 11, 2018 - 04:52 AM (IST)

ਬਿੱਟੂ ਨਸ਼ਾ ਪੀਡ਼ਤਾਂ ਦੀ ਭਾਲ ’ਚ ਜਾ ਰਹੇ ਨੇ ਪਿੰਡ-ਪਿੰਡ

ਲੁਧਿਆਣਾ(ਜ.ਬ.)-ਮਹਾਨਗਰ ’ਚ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ  ਅੱਜਕਲ ਆਪਣੀ ਟੀਮ ਨਾਲ ਨਸ਼ਿਆਂ ਦੇ ਕੋਹਡ਼ ਤੋਂ ਪੀਡ਼ਤ ਨੌਜਵਾਨਾਂ ਦੀ ਸਾਰ ਲੈਣ ਲਈ ਪਿੰਡ-ਪਿੰਡ ਹੋ ਤੁਰੇ ਹਨ। ਪਿਛਲੇ  ਪੰਜ ਦਿਨਾਂ ਤੋਂ ਬਿੱਟੂ ਦੀ ਟੀਮ ਨੇ ਹਲਕਾ ਦਾਖਾ, ਜਗਰਾਓਂ ਤੇ ਹੋਰਨਾਂ ਇਲਾਕਿਆਂ ’ਚ ਘਰਾਂ ਵਿਚ ਪਏ ਨਸ਼ੇ ਦੇ ਪੀਡ਼ਤ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਆਪਣੀਆਂ ਗੱਡੀਆਂ ’ਚ ਜਾਂ ਐਂਬੂਲੈਂਸ ਜਿਸ ’ਚ ਆਪ  ਬੈਠ ਕੇ ਹਸਪਤਾਲ ਵਿਚ ਪਹੁੰਚਾਉਣ ਵਰਗੀ ਕਾਰਵਾਈ ਨੂੰ ਅੰਜਾਮ ਦੇ ਚੁੱਕੇ ਹਨ। ਬਿੱਟੂ ਨੂੰ ਜਿਹਡ਼ੇ ਪਿੰਡ ’ਚੋਂ ਫੋਨ ਆਉਂਦਾ ਹੈ ਉਨ੍ਹਾਂ ਦੀ ਟੀਮ ਉਸੇ ਸਮੇਂ ਰਵਾਨਾ ਹੋ ਜਾਂਦੀ ਹੈ । ਇਸ ਟੀਮ ’ਚ ਗੁਰਦੇਵ ਸਿੰਘ ਲਾਪਰਾਂ, ਮੇਜਰ ਸਿੰਘ ਭੈਣੀ, ਸ. ਵਿਰਕ, ਸੋਨੀ ਗਾਲਿਬ, ਧਨੋਆ, ਗਿੱਲ, ਬੀਰਮੀ, ਮਨਜੀਤ ਸਿੰਘ ਹੰਬਡ਼ਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸ. ਮੋਹੀ ਤੇਲੂ ਰਾਮ, ਮਹਿੰਦਰ ਪਾਲ ਲਾਲੀ, ਮਨਜੀਤ ਸਿੰਘ ਭਰੋਵਾਲ ਤੋਂ ਇਲਾਵਾ ਹੋਰ ਦਰਜਨ ਤੋਂ ਵੱਧ ਆਗੂ ਸ਼ਾਮਲ ਹਨ। ਇਥੇ ਦੱਸਣਾ ਉੱਚਿਤ ਹੋਵੇਗਾ ਕਿ  ਬਿੱਟੂ ਨੇ ਬਾਦਲ ਦੇ ਰਾਜ ਮੌਕੇ ਲੁਧਿਆਣੇ ’ਚ ਨਸ਼ਿਆਂ ਖਿਲਾਫ ਡੀ. ਸੀ. ਦਫਤਰ ਅੱਗੇ ਲੰਬਾ ਸਮਾਂ ਧਰਨਾ ਦੇ ਕੇ ਉਸ ਵੇਲੇ ਬਾਦਲ ਸਰਕਾਰ ਨੂੰ ਜਗਾਇਆ ਸੀ ਤੇ  ਬਾਦਲ ਨੇ ਉਸ ਵੇਲੇ ਕਮਿਸ਼ਨ ਬਿਠਾਇਆ ਸੀ ਪਰ ਉਸ ਦੀ ਰਿਪੋਰਟ ਬਾਰੇ ਸਰਕਾਰ ਹੀ ਜਾਣਦੀ ਹੈ ਪਰ ਹੁਣ ਨੌਜਵਾਨ ਘਰਾਂ ਦੇ ਚਿਰਾਗ ਬੁਝਣ ਦਾ ਦੁੱਖ ਤੇ ਗਮ ਦੀ ਚੋਟ  ਬਿੱਟੂ ਨੂੰ ਸਿੱਧੀ ਲੱਗੀ ਹੈ ਜਿਸ  ਕਾਰਨ ਉਨ੍ਹਾਂ ਆਪਣੇ ਦਿੱਲੀ ਦੇ ਸਾਰੇ ਰੁਝੇਵੇਂ ਮੁਲਤਵੀ ਕਰ ਦਿੱਤੇ ਹਨ। ਇਹ ਵੀ ਪਤਾ ਲੱਗਾ ਹੈ ਕਿ  ਬਿੱਟੂ ਨਸ਼ਾ ਛੱਡਣ ਵਾਲੇ ਨੌਜਵਾਨ ਦੇ ਘਰ ਜਾ ਕੇ ਉਸ ਦੀ ਸਾਰ ਹੀ ਨਹੀਂ ਲੈ ਰਹੇ ਸਗੋਂ ਉਸ ਦੇ ਪਰਿਵਾਰ ਨੂੰ ਵੱਡੀ ਮਦਦ ਦਾ ਭਰੋਸਾ ਵੀ ਦੇ ਰਹੇ ਹਨ। 
 


Related News