ਰਵਨੀਤ ਬਿੱਟੂ ਨੇ ਟਵੀਟ ਕਰ ਕੇ ਰੇਲ ਮੰਤਰੀ ਨੂੰ ਸਟੇਸ਼ਨ ਦੀਆਂ ਦੱਸੀਆਂ ਖਾਮੀਆਂ, ਅਫਸਰਾਂ ਨੇ ਦਿੱਤਾ ਜਵਾਬ

Wednesday, May 13, 2020 - 07:45 PM (IST)

ਲੁਧਿਆਣਾ (ਗੌਤਮ) : ਕੋਰੋਨਾ ਸਮੇਂ ਲਾਕਡਾਊਨ ਦੌਰਾਨ ਰੇਲ ਵਿਭਾਗ ਵੱਲੋਂ ਸਪੈਸ਼ਲ ਲੇਬਰ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਵਿਭਾਗੀ ਜਾਣਕਾਰੀ ਮੁਤਾਬਕ ਰੇਲ ਵਿਭਾਗ ਵੱਲੋਂ ਹੁਣ ਤੱਕ ਕਰੀਬ 63 ਟਰੇਨਾਂ ਵੱਖ-ਵੱਖ ਸਟੇਸ਼ਨਾਂ ਤੋਂ ਰਵਾਨਾ ਕੀਤੀਆਂ ਗਈਆਂ ਹਨ। ਮੰਗਲਵਾਰ ਨੂੰ ਲੁਧਿਆਣਾ ਸਟੇਸ਼ਨ ਤੋਂ 7 ਟਰੇਨਾਂ ਰਵਾਨਾ ਕੀਤੀਆਂ ਗਈਆਂ, ਜਿਨ੍ਹਾਂ ਵਿਚ ਕਰੀਬ 7 ਹਜ਼ਾਰ ਤੋਂ ਜ਼ਿਆਦਾ ਯਾਤਰੀ ਰਵਾਨਾ ਹੋਏ। ਸਟੇਸ਼ਨ 'ਤੇ ਰੇਲਵੇ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਐੱਮ. ਪੀ. ਰਵਨੀਤ ਬਿੱਟੂ ਨੇ ਸਟੇਸ਼ਨ 'ਤੇ ਖਾਮੀਆਂ ਨੂੰ ਲੈ ਕੇ ਰੇਲ ਮੰਤਰੀ ਨੂੰ ਟਵੀਟ ਕਰ ਕੇ ਦੱਸਿਆ ਕਿ ਹਾਲਾਂਕਿ ਰੇਲਵੇ ਵਿਭਾਗ ਵੱਲੋਂ ਸੋਸ਼ਲ ਡਿਸਟੈਂਸ ਅਤੇ ਹੋਰਨਾਂ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅਜਿਹਾ ਕੁੱਝ ਨਹੀਂ ਹੈ। ਰੇਲਵੇ ਦਾ ਕੋਈ ਵੀ ਅਫਸਰ ਮੌਕੇ 'ਤੇ ਮੌਜੂਦ ਨਹੀਂ ਸੀ। ਸੁਰੱਖਿਆ ਬਲਾਂ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸੇ ਤਰ੍ਹਾਂ ਰੇਲਵੇ ਸਟੇਸ਼ਨ 'ਤੇ ਲਾਏ ਐਕਸੀਲੇਟਰ ਅਤੇ ਲਿਫਟ ਵੀ ਕੰਮ ਨਹੀਂ ਕਰ ਰਹੇ। ਪੀਣ ਦੇ ਪਾਣੀ ਅਤੇ ਖਾਣ ਲਈ ਵੀ ਕੋਈ ਪ੍ਰਬੰਧ ਨਹੀਂ ਹੈ। ਰੇਲਵੇ ਵੱਲੋਂ ਆਪਣੀਆਂ ਖਾਮੀਆਂ ਲੁਕੋਣ ਲਈ ਕਿਸੇ ਨੂੰ ਵੀ ਸਟੇਸ਼ਨ 'ਤੇ ਨਹੀਂ ਜਾਣ ਦਿੱਤਾ ਜਾ ਰਿਹਾ, ਜਦਕਿ 7 ਲੱਖ ਲੋਕ ਜਾਣ ਲਈ ਬੈਠੇ ਹਨ।

ਇਹ ਵੀ ਪੜ੍ਹੋ : ਮੰਤਰੀਆਂ ਨਾਲ ਵਿਵਾਦ 'ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ 'ਤੇ ਡਿੱਗੀ ਗਾਜ 

ਦੂਜੇ ਪਾਸੇ ਐੱਮ. ਪੀ. ਦੇ ਟਵੀਟ ਦਾ ਨੋਟਿਸ ਲੈਂਦੇ ਹੋਏ ਸਟੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਐਕਸੀਲੇਟਰ ਅਤੇ ਲਿਫਟ ਰੇਲਵੇ ਸਟੇਸ਼ਨ 'ਤੇ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਸਪੈਸ਼ਲ ਟਰੇਨਾਂ ਕਾਰਨ ਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਲੋੜ ਦੇ ਹਿਸਾਬ ਨਾਲ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਦੋਂਕਿ ਵਿਭਾਗ ਵੱਲੋਂ ਹੋਰਨਾਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਸਪੈਸ਼ਲ ਟਰੇਨ ਹਰ ਰੋਜ਼ ਰਾਤ ਨੂੰ ਚੱਲੇਗੀ ਨਵੀਂ ਦਿੱਲੀ
ਰੇਲਵੇ ਵੱਲੋਂ ਚਲਾਈ ਗਈ ਸਪੈਸ਼ਲ ਏ. ਸੀ. ਟਰੇਨ 02425 ਅਤੇ 02426 ਰੋਜ਼ਾਨਾ ਨਵੀਂ ਦਿੱਲੀ ਤੋਂ 9 ਵੱਜ ਕੇ 10 ਮਿੰਟ 'ਤੇ ਚੱਲੇਗੀ ਅਤੇ ਲੁਧਿਆਣਾ ਸਟੇਸ਼ਨ 'ਤੇ 10 ਮਿੰਟ ਲਈ ਰੁਕੇਗੀ। ਟਰੇਨ ਰਾਤ 1 ਵੱਜ ਕੇ 6 ਮਿੰਟ 'ਤੇ ਪੁੱਜੇਗੀ। 14 ਮਈ ਨੂੰ ਰਾਤ ਨੂੰ ਟਰੇਨ ਜੰਮੂ ਤੋਂ ਹੀ ਚੱਲੇਗੀ ਅਤੇ ਰਾਤ ਨੂੰ ਲੁਧਿਆਣਾ 12 ਵੱਜ ਕੇ 5 ਮਿੰਟ 'ਤੇ ਪੁੱਜੇਗੀ। ਇਸ ਸਬੰਧੀ ਸਿਰਫ ਆਨਲਾਈਨ ਟਿਕਟ ਬੁਕਿੰਗ ਕਰਵਾਉਣ ਤੋਂ ਬਾਅਦ ਹੀ ਰੇਲਵੇ ਸਟੇਸ਼ਨ 'ਤੇ ਐਂਟਰੀ ਕਰ ਸਕਣਗੇ।

ਇਹ ਵੀ ਪੜ੍ਹੋ : ਸਰਕਾਰ ਮ੍ਰਿਤਕ ਕਬੱਡੀ ਖਿਡਾਰੀ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਦੇਵੇ : ਖਹਿਰਾ


Gurminder Singh

Content Editor

Related News